ਵੱਡੀ ਖ਼ਬਰ: CET ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ, ਇੰਝ ਦੇ ਸਕਦੇ ਹਨ ਪੇਪਰ

Friday, Jul 25, 2025 - 07:08 PM (IST)

ਵੱਡੀ ਖ਼ਬਰ: CET ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ, ਇੰਝ ਦੇ ਸਕਦੇ ਹਨ ਪੇਪਰ

ਹਰਿਆਣਾ : ਹਰਿਆਣਾ ਵਿਚ 26 ਜੁਲਾਈ ਯਾਨੀ ਭਲਕੇ ਤੋਂ ਸ਼ੁਰੂ ਹੋ ਰਹੇ CET ਇਮਤਿਹਾਨ ਨੂੰ ਲੈ ਕੇ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। CET ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਅਸਮਰੱਥ ਲਗਭਗ 21 ਹਜ਼ਾਰ ਉਮੀਦਵਾਰਾਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਪੇਪਰ ਦੇਣ ਵਾਲੇ ਉਮੀਦਵਾਰਾਂ ਨੂੰ ਹੁਣ ਅਰਜ਼ੀ ਆਧਾਰ 'ਤੇ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਇਸ ਲਈ ਹੁਣ 21,854 ਉਮੀਦਵਾਰ CET ਦੀ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਣਗੇ।

ਇਹ ਵੀ ਪੜ੍ਹੋ - Love marriage ਦਾ ਖੌਫਨਾਕ ਅੰਤ: ਗਰਭਵਤੀ ਪਤਨੀ ਨੂੰ ਮਾਰ ਲਾਸ਼ ਕੋਲ ਬੈਠ ਪੀਤੀ ਸ਼ਰਾਬ, ਖਾਧੀ ਅੰਡੇ ਦੀ ਭੁਰਜੀ

ਦੱਸ ਦੇਈਏ ਕਿ ਇਸ ਪੈਪਰ ਨੂੰ ਲੈ ਕੇ 162 ਉਮੀਦਵਾਰਾਂ ਨੇ ਪਟੀਸ਼ਨ ਪਾਈ ਸੀ, ਜਿਸ ਵਿਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ CET ਪ੍ਰੀਖਿਆ 26 ਅਤੇ 27 ਜੁਲਾਈ ਨੂੰ ਹੋਣੀ ਹੈ। ਫੀਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਪੇਪਰ ਦੇਣ ਲਈ ਐਡਮਿਟ ਕਾਰਡ ਨਹੀਂ ਮਿਲ ਰਹੇ, ਜਿਸ ਕਾਰਨ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ।  

ਇਹ ਵੀ ਪੜ੍ਹੋ - ਧਰਤੀ ਤੋਂ 35,000 ਫੁੱਟ ਦੀ ਉਚਾਈ 'ਤੇ ਹੋਇਆ ਬੱਚੇ ਦਾ ਜਨਮ, ਜਹਾਜ਼ 'ਚ ਇੰਝ ਕਰਵਾਈ ਡਿਲੀਵਰੀ

CET ਪ੍ਰੀਖਿਆ ਦੇਣ ਤੋਂ ਪਹਿਲਾਂ ਜਾਣ ਲਈ ਕੁਝ ਜ਼ਰੂਰੀ ਗੱਲਾਂ
. CET ਦੀ ਪ੍ਰੀਖਿਆ 26 ਅਤੇ 27 ਜੁਲਾਈ ਨੂੰ ਦੋ ਸ਼ਿਫਟਾਂ ਵਿੱਚ ਹੋਵੇਗੀ। 26 ਜੁਲਾਈ ਨੂੰ ਪਹਿਲੀ ਸ਼ਿਫਟ ਸਵੇਰੇ 10 ਵਜੇ ਤੋਂ 11:45 ਵਜੇ ਤੱਕ ਪੇਪਰ ਦੇਵੇਗੀ, ਜਦਕਿ ਦੂਜੀ ਸ਼ਿਫਟ ਦੁਪਹਿਰ 3:15 ਵਜੇ ਤੋਂ ਸ਼ਾਮ 5 ਵਜੇ ਤੱਕ ਪੇਪਰ ਦੇਵੇਗੀ। ਪ੍ਰੀਖਿਆ ਦਾ ਇਹੀ ਸ਼ਡਿਊਲ ਦੂਜੇ ਦਿਨ ਯਾਨੀ 27 ਜੁਲਾਈ ਨੂੰ ਵੀ ਜਾਰੀ ਹੋਵੇਗਾ। 
. ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ 'ਤੇ ਪ੍ਰੀਖਿਆ ਸਮੇਂ ਤੋਂ 2 ਘੰਟੇ ਪਹਿਲਾਂ ਪਹੁੰਚਣਾ ਚਾਹੀਦਾ ਹੈ, ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ।
. ਉਮੀਦਵਾਰ ਸਿਰਫ਼ ਐਡਮਿਟ ਕਾਰਡ ਅਤੇ ਪਛਾਣ ਪੱਤਰ ਦੇ ਰੰਗੀਨ ਪ੍ਰਿੰਟ ਆਊਟ ਨਾਲ ਹੀ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਸਕਣਗੇ।
. ਪ੍ਰੀਖਿਆ ਕੇਂਦਰ ਵਿੱਚ ਇਸ ਵਾਰ ਅੰਮ੍ਰਿਤਧਾਰੀ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਹੋਵੇਗੀ। ਵਿਆਹੁਤਾ ਔਰਤਾਂ ਨੂੰ ਮੰਗਲਸੂਤਰ ਪਹਿਨਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ - ਜੰਮੀ ਦੋ ਸਿਰਾਂ ਵਾਲੀ ਅਨੌਖੀ ਕੁੜੀ, ਦੇਖ ਡਾਕਟਰਾਂ ਦੇ ਉੱਡੇ ਹੋਸ਼

. CET ਪ੍ਰੀਖਿਆ ਕੇਂਦਰ ਵਿੱਚ ਪੈੱਨ-ਕਾਗਜ਼ ਜਾਂ ਪੈੱਨਸਿਲ ਨਾ ਲੈ ਕੇ ਜਾਓ। ਕਮਿਸ਼ਨ ਵੱਲੋਂ ਪੈੱਨ ਮੁਹੱਈਆ ਕਰਵਾਇਆ ਜਾਵੇਗਾ।
. ਪ੍ਰੀਖਿਆ ਹਾਲ ਵਿੱਚ ਘੜੀ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ। ਹਰੇਕ ਪ੍ਰੀਖਿਆ ਹਾਲ ਵਿੱਚ ਇੱਕ ਘੜੀ ਲਗਾਈ ਜਾਵੇਗੀ।
. ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਵਿੱਚ ਮੋਬਾਈਲ, ਈਅਰ ਫੋਨ, ਹੱਥ ਘੜੀ, ਰਿੰਗ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
. ਉਮੀਦਵਾਰਾਂ ਲਈ ਪ੍ਰੀਖਿਆ ਦਾ ਸਮਾਂ 1 ਘੰਟਾ 45 ਮਿੰਟ ਨਿਰਧਾਰਤ ਕੀਤਾ ਗਿਆ ਹੈ। ਇਸ ਪ੍ਰੀਖਿਆ ਵਿੱਚ 100 ਪ੍ਰਸ਼ਨ ਹੋਣਗੇ, ਹਰੇਕ ਦੇ ਚਾਰ ਵਿਕਲਪ ਹੋਣਗੇ।
. ਜੇਕਰ ਕੋਈ ਉਮੀਦਵਾਰ ਪ੍ਰੀਖਿਆ ਵਿੱਚ ਧੋਖਾਧੜੀ ਕਰਦਾ ਹੈ ਜਾਂ ਗਲਤ ਸਾਧਨਾਂ ਦੀ ਵਰਤੋਂ ਕਰਦਾ ਹੈ, ਤਾਂ ਉਹ 5 ਸਾਲਾਂ ਤੱਕ ਕਿਸੇ ਵੀ HSSC ਪ੍ਰੀਖਿਆ ਵਿੱਚ ਬੈਠਣ ਦੇ ਯੋਗ ਨਹੀਂ ਹੋਵੇਗਾ।

ਇਹ ਵੀ ਪੜ੍ਹੋ - MAYDAY...MAYDAY...! ਉਡਾਣ ਭਰਦੇ ਸਾਰ ਜਹਾਜ਼ ਨੂੰ ਲੱਗ ਗਈ ਅੱਗ, 60 ਤੋਂ ਵੱਧ ਯਾਤਰੀ ਸਨ ਸਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News