''ਫਟੀ ਜੀਨਸ'' ਬਿਆਨ ''ਤੇ ਵਿਵਾਦ ਵਧਣ ਦਰਮਿਆਨ ਤੀਰਥ ਰਾਵਤ ਨੇ ਮੰਗੀ ਮੁਆਫ਼ੀ
Friday, Mar 19, 2021 - 04:14 PM (IST)
ਨਵੀਂ ਦਿੱਲੀ- ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਤੀਰਥ ਸਿੰਘ ਰਾਵਤ ਦਾ ਇਕ ਬਿਆਨ ਕਾਫ਼ੀ ਚਰਚਾ 'ਚ ਆ ਗਿਆ ਸੀ। ਜਿਸ 'ਚ ਉਨ੍ਹਾਂ ਨੇ ਜਨਾਨੀਆਂ ਦੇ ਰਿਪਡ ਜੀਨਸ ਨੂੰ ਸੰਸਕਾਰ ਨਾਲ ਜੋੜ ਦਿੱਤਾ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ਭਰ 'ਚ ਮੁੱਖ ਮੰਤਰੀ ਦੇ ਇਸ ਬਿਆਨ ਦੀ ਕਾਫ਼ੀ ਆਲੋਚਨਾ ਹੋ ਰਹੀ ਸੀ। ਦੇਸ਼ ਦੇ ਹਰ ਹਿੱਸੇ ਤੋਂ ਜਨਾਨੀਆਂ ਸੋਲ ਮੀਡੀਆ 'ਤੇ ਤੀਰਥ ਸਿੰਘ ਰਾਵਤ ਨੂੰ ਟੈਗ ਕਰ ਕੇ ਆਪਣੇ ਰਿਪਡ ਜੀਨਸ ਦੀ ਫ਼ੋਟੋ ਅਪਲੋਡ ਕਰ ਰਹੀਆਂ ਸਨ। ਹੁਣ ਗੱਲ 'ਤੇ ਵਿਵਾਦ ਵਧਦਾ ਦੇਖ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਆਪਣੇ ਬਿਆਨ ਲਈ ਮੁਆਫ਼ੀ ਮੰਗ ਲਈ ਹੈ।
ਇਹ ਵੀ ਪੜ੍ਹੋ : ਉਤਰਾਖੰਡ ਦੇ CM ਬੋਲੇ- ‘ਫਟੀ ਜੀਨਸ’ ਪਹਿਨ ਰਹੀਆਂ ਕੁੜੀਆਂ, ਇਹ ਕਿਸ ਤਰ੍ਹਾਂ ਦੇ ਸੰਸਕਾਰ?
ਉਨ੍ਹਾਂ ਦਾ ਮਕਸਦ ਕਿਸੇ ਦਾ ਅਪਮਾਨ ਕਰਨਾ ਨਹੀਂ
ਰਾਵਤ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਕਿਸੇ ਦਾ ਅਪਮਾਨ ਕਰਨਾ ਨਹੀਂ ਹੈ। ਮਾਂ ਸ਼ਕਤੀ ਦਾ ਸਨਮਾਨ ਮੇਰੇ ਲਈ ਹਮੇਸ਼ਾ ਸਭ ਤੋਂ ਉੱਪਰ ਰਿਹਾ ਹੈ। ਦੱਸਣਯੋਗ ਹੈ ਕਿ ਇਕ ਨਿੱਜੀ ਅਖ਼ਬਾਰ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਫਿਰ ਵੀ ਮੇਰੀਆਂ ਗੱਲਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ। ਮੁੱਖ ਮੰਤਰੀ ਅੱਗੇ ਕਹਿੰਦੇ ਹਨ ਕਿ ਹਰ ਵਿਅਕਤੀ ਆਪਣੀ ਇੱਛਾ ਅਤੇ ਪਸੰਦ ਨਾਲ ਆਜ਼ਾਦੀ ਨਾਲ ਕੱਪੜੇ ਪਹਿਨ ਸਕਦਾ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਟਿੱਪਣੀ ਭਾਰਤੀ ਮੂਲ ਅਤੇ ਸੰਸਕ੍ਰਿਤੀ ਨੂੰ ਕੇਂਦਰਿਤ ਕਰਦੇ ਹੋਏ ਸੀ।
ਇਹ ਵੀ ਪੜ੍ਹੋ : ‘ਫਟੀ ਜੀਨਸ’ ਵਾਲੇ ਬਿਆਨ ’ਤੇ ਘਿਰੇ ਤੀਰਥ ਰਾਵਤ, ਬੀਬੀ ਨੇਤਾਵਾਂ ਦਾ ਤੰਜ- ‘CM ਸਾਬ੍ਹ ਸੋਚ ਬਦਲੋ’
ਤੀਰਥ ਰਾਵਤ ਦੀ ਪਤਨੀ ਨੇ ਕੀਤਾ ਬਚਾਅ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਇਕ ਸਭਾ 'ਚ ਜਨਾਨੀਆਂ ਨੂੰ ਰਿਪਡ ਜੀਨਸ ਨੂੰ ਲੈ ਕੇ ਸਵਾਲ ਚੁੱਕੇ ਸਨ। ਜਿਸ ਤੋਂ ਬਾਅਦ ਵਿਰੋਧੀਆਂ ਸਮੇਤ ਉਨ੍ਹਾਂ ਦੀ ਹੀ ਪਾਰਟੀ ਦੀਆਂ ਜਨਾਨੀਆਂ ਨੇ ਵੀ ਜੰਮ ਕੇ ਵਿਰੋਧ ਕੀਤਾ ਸੀ। ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਜਨਾਨੀਆਂ ਨੇ ਮੁੱਖ ਮੰਤਰੀ ਦੇ ਇਸ ਬਿਆਨ ਦਾ ਜੰਮ ਕੇ ਵਿਰੋਧ ਕੀਤਾ ਸੀ। ਹਾਲਾਂਕਿ ਮੁੱਖ ਮੰਤਰੀ ਦੀ ਪਤਨੀ ਨੇ ਵਿਵਾਦ ਵੱਧਦਾ ਦੇਖ ਉਨ੍ਹਾਂ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਜਿਸ ਸੰਦਰਭ 'ਚ ਇਹ ਗੱਲ ਕਹੀ ਗਈ ਹੈ। ਉਸ ਦਾ ਗਲਤ ਮਤਲਬ ਕੱਢਿਆ ਗਿਆ ਹੈ। ਉਹ ਕਹਿੰਦੀ ਹੈ ਕਿ ਵਿਰੋਧੀਆਂ ਨੇ ਇਕ ਸ਼ਬਦ ਨੂੰ ਫੜ੍ਹ ਕੇ ਮੁੱਦਾ ਬਣਾ ਲਿਆ ਹੈ। ਉਹ ਦੱਸਦੀ ਹੈ ਕਿ ਤੀਰਥ ਦਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਦੇਸ਼ ਅਤੇ ਸਮਾਜ 'ਚ ਜਨਾਨੀਆਂ ਦੀ ਹਿੱਸੇਦਾਰੀ ਬੇਹੱਦ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : ਇਤਿਹਾਸਕ ਫ਼ੈਸਲਾ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕੇਸ 'ਚ ਦੋਸ਼ੀ ਨੂੰ 26 ਦਿਨਾਂ 'ਚ ਫਾਂਸੀ ਦੀ ਸਜ਼ਾ
ਜਨਾਨੀਆਂ ਨੇ ਮੁੱਖ ਮੰਤਰੀ ਨੂੰ ਸੋਚ ਬਦਲਣ ਲਈ ਕਿਹਾ
ਤੀਰਥ ਦੇ ਇਸ ਬਿਆਨ ਤੋਂ ਬਾਅਦ ਪੂਰੇ ਦੇਸ਼ 'ਚ ਜਨਾਨੀਆਂ ਨੇ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ। ਬਾਲੀਵੁੱਡ ਤੋਂ ਲੈ ਕੇ ਰਾਜਨੀਤਕ ਦਲਾਂ ਦੀਆਂ ਜਨਾਨੀਆਂ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕਰਦੇ ਹੋਏ ਆਪਣੀ ਰਿਪਡ ਜੀਨਸ ਦੀ ਤਸਵੀਰ ਪਾ ਰਹੀਆਂ ਸਨ। ਸਾਰੀਆਂ ਜਨਾਨੀਆਂ ਮੁੱਖ ਮੰਤਰੀ ਨੂੰ ਆਪਣੀ ਸੋਚ ਬਦਲਣ ਲਈ ਕਹਿ ਰਹੀਆਂ ਸਨ। ਇਨ੍ਹਾਂ ਦਾ ਦੋਸ਼ ਸੀ ਕਿ ਮੁੱਖ ਮੰਤਰੀ ਨੂੰ ਆਪਣੀ ਸੋਚ ਬਦਲਣੀ ਚਾਹੀਦੀ।
ਇਹ ਵੀ ਪੜ੍ਹੋ : ਰਾਜਨੀਤੀ 'ਚ ਆਉਣ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਕੰਗਨਾ ਰਣੌਤ, ਟਵੀਟ ਕਰਕੇ ਆਖੀਆਂ ਇਹ ਗੱਲਾਂ