ਉਤਰਾਖੰਡ ਦੇ ਗੁਰਦੁਆਰੇ 'ਚ ਨਿਹੰਗਾਂ ਤੇ ਪ੍ਰਸ਼ਾਸਨ ਵਿਚਾਲੇ ਤਕਰਾਰ ਜਾਰੀ, ਫ਼ੌਜ ਤਾਇਨਾਤ

Monday, Jun 22, 2026 - 02:47 PM (IST)

ਉਤਰਾਖੰਡ ਦੇ ਗੁਰਦੁਆਰੇ 'ਚ ਨਿਹੰਗਾਂ ਤੇ ਪ੍ਰਸ਼ਾਸਨ ਵਿਚਾਲੇ ਤਕਰਾਰ ਜਾਰੀ, ਫ਼ੌਜ ਤਾਇਨਾਤ

ਰੁਦਰਪ੍ਰਯਾਗ- ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਾਗਰਾਸੂ ਕਸਬੇ 'ਚ ਸੋਮਵਾਰ ਨੂੰ ਫ਼ੌਜ ਦੀਆਂ ਟੁਕੜੀਆਂ ਪਹੁੰਚ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਇਕ ਗੁਰਦੁਆਰੇ 'ਚ ਪ੍ਰਸ਼ਾਸਨ ਅਤੇ ਨਿਹੰਗਾਂ ਦੇ ਇਕ ਸਮੂਹ ਵਿਚਾਲੇ ਗਤੀਰੋਧ ਚੱਲ ਰਿਹਾ ਹੈ। ਨਿਹੰਗ ਆਪਣੇ ਗ੍ਰਿਫ਼ਤਾਰ ਕੀਤੇ ਗਏ ਚਾਰ ਮੈਂਬਰਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਤਲਵਰਾਰਾਂ ਨਾਲ ਲੈਸ ਲਗਭਗ 6 ਨਿਹੰਗ ਸ਼ਨੀਵਾਰ ਸ਼ਾਮ ਕਰੀਬ 4 ਵਜੇ ਗੁਰਦੁਆਰੇ ਦੀ ਛੱਤ 'ਤੇ ਚੜ੍ਹ ਗਏ ਸਨ ਅਤੇ 40 ਘੰਟਿਆਂ ਬਾਅਦ ਹੀ ਉੱਥੇ ਹੀ ਡਟੇ ਹੋਏ ਹਨ। 

ਇਹ ਗੁਰਦੁਆਰਾ ਰੁਦਰਪ੍ਰਯਾਗ ਅਤੇ ਗੌਚਰ ਵਿਚਾਲੇ ਨਾਗਰਾਸੂ 'ਚ ਸਥਿਤ ਹੈ ਅਤੇ ਹੇਮਕੁੰਟ ਸਾਹਿਬ ਆਉਣ-ਵਾਲੇ ਸਿੱਖ ਤੀਰਥ ਯਾਤਰੀ ਇੱਥੇ ਰੁਕਦੇ ਹਨ। ਉਹ ਉਨ੍ਹਾਂ ਚਾਰ ਨਿਹੰਗਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਨੂੰ 16 ਜੂਨ ਨੂੰ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ 'ਚ ਹੋਈ ਝੜਪ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਝੜਪ ਦੌਰਾਨ ਨਿਹੰਗਾਂ ਨੇ ਤਲਵਾਰਾਂ ਨਾਲ ਕੁਝ ਸਥਾਨਕ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

PunjabKesari

ਸੋਮਵਾਰ ਨੂੰ ਸੂਤਰਾਂ ਨੇ ਦੱਸਿਆ ਕਿ ਪੁਲਸ ਅਤੇ ਭਾਰਤ-ਤਿੱਬਤ ਸਰਹੱਦੀ ਪੁਲਸ (ITBP) ਦੇ ਜਵਾਨ ਮੌਕੇ 'ਤੇ ਤਾਇਨਾਤ ਹਨ ਅਤੇ ਨਿਹੰਗਾਂ ਨੂੰ ਹੇਠਾਂ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਸ ਨੇ ਦੱਸਿਆ ਕਿ ਗੁਰਦੁਆਰੇ 'ਚ ਮੌਜੂਦਾ ਨਿਹੰਗ ਤਲਵਾਰਾਂ ਅਤੇ ਕਿਰਪਾਨ (ਧਾਰਮਿਕ ਸ਼ਸਤਰ) ਵਰਗੇ ਸ਼ਸਤਰਾਂ ਨਾਲ ਲੈੱਸ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਰੁਦਰਪ੍ਰਯਾਗ ਦੀ ਪੁਲਸ ਸੁਪਰਡੈਂਟ ਨਿਹਾਰਿਕਾ ਤੋਮਰ ਨੇ ਕਿਹਾ ਸੀ ਕਿ ਪੁਲਸ, ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਨ ਕਮੇਟੀ ਨਿਹੰਗਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਹੱਲ ਨਿਕਲਣ ਦੀ ਉਮੀਦ ਹੈ।

PunjabKesari

ਉਨ੍ਹਾਂ ਕਿਹਾ ਸੀ,''ਗੱਲਬਾਤ ਦੇ ਸਕਾਰਾਤਮਕ ਨਤੀਜੇ ਨਿਕਲੇ ਹਨ। ਨਿਹੰਗਾਂ 'ਚੋਂ ਇਕ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨਾਲ ਗੱਲ ਕਰਨ ਲਈ ਛੱਤ ਤੋਂ ਹੇਠਾਂ ਆਇਆ ਹੈ ਅਤੇ ਬਾਕੀ ਨਿਹੰਗਾਂ ਨਾਲ ਗੱਲਬਾਤ ਜਾਰੀ ਹੈ।'' ਉਨ੍ਹਾਂ ਨੇ ਕਿਸੇ ਨੂੰ ਬੰਧਕ ਬਣਾਏ ਜਾਣ ਦੀਆਂ ਖ਼ਬਰਾਂ ਦਾ ਵੀ ਖੰਡਨ ਕੀਤਾ।
ਹਾਲਾਂਕਿ ਗੁਰਦੁਆਰੇ ਦੇ ਕੇਅਰਟੇਕਰ ਬੇਅੰਤ ਸਿੰਘ ਨੇ ਦਾਅਵਾ ਕੀਤਾ ਕਿ ਨਿਹੰਗਾਂ ਨੇ ਕੁਝ ਸਮੇਂ ਲਈ ਇਕ ਵਿਅਕਤੀ ਨੂੰ ਬੰਧਕ ਬਣਾਇਆ ਸੀ ਪਰ ਬਾਅਦ 'ਚ ਉਸ ਵਿਅਕਤੀ ਨੂੰ ਛੱਡ ਦਿੱਤਾ ਗਿਆ। ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ਾਲ ਮਿਸ਼ਰਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਦੀ ਤੀਰਥ ਯਾਤਰਾ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ ਅਤੇ ਗੁਰਦੁਆਰੇ 'ਚ ਅਰਦਾਸ' (ਪ੍ਰਾਰਥਨਾ) ਅਤੇ 'ਲੰਗਰ' (ਭਾਈਚਾਰਕ ਰਸੋਈ ਸੇਵਾ) ਵਰਗੀਆਂ ਗਤੀਵਿਧੀਆਂ ਆਮ ਰੂਪ ਨਾਲ ਜਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨਾਲ ਜੁੜੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News