ਉੱਤਰਾਖੰਡ ਤ੍ਰਾਸਦੀ ’ਤੇ ਅਮਿਤ ਸ਼ਾਹ ਦਾ ਬਿਆਨ- ਸਥਿਤੀ ’ਤੇ ਸਾਡੀ 24 ਘੰਟੇ ਨਜ਼ਰ

Tuesday, Feb 09, 2021 - 01:14 PM (IST)

ਨਵੀਂ ਦਿੱਲੀ— ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ 7 ਫਰਵਰੀ ਨੂੰ ਆਈ ਆਫ਼ਤ ਕਾਰਨ ਵੱਡਾ ਨੁਕਸਾਨ ਹੋਇਆ। ਰਾਜ ਸਭਾ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਇਸ ਘਟਨਾ ਬਾਰੇ ਬਿਆਨ ਦਿੱਤਾ। ਅਮਿਤ ਸ਼ਾਹ ਨੇ ਕਿਹਾ ਕਿ ਗਲੇਸ਼ੀਅਰ ਟੁੱਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਲਾਪਤਾ ਲੋਕਾਂ ਨੂੰ ਲੱਭਣ ਦਾ ਕੰਮ ਵੱਡੇ ਪੱਧਰ ’ਤੇ ਜਾਰੀ ਹੈ। ਤਪੋਵਨ ਦੀ ਦੂਜੀ ਸੁਰੰਗ ਵਿਚ ਅਜੇ ਵੀ 35 ਲੋਕ ਫਸੇ ਹੋਏ ਹਨ, ਰਾਹਤ ਕੰਮ ਜਾਰੀ ਹੈ। ਸਾਡੀ 24 ਘੰਟੇ ਸਥਿਤੀ ’ਤੇ ਨਜ਼ਰ ਹੈ।

PunjabKesari

ਅਮਿਤ ਸ਼ਾਹ ਨੇ ਦੱਸਿਆ ਕਿ ਇਸ ਆਫ਼ਤ ਨਾਲ 13.2 ਮੈਗਾਵਾਟ ਦੀ ਜਲ ਬਿਜਲੀ ਪ੍ਰਾਜੈਕਟ ਵਹਿ ਗਈ। ਇਸ ਅਚਾਨਕ ਆਈ ਆਫ਼ਤ ਨੇ ਤਪੋਵਨ ’ਚ ਐੱਨ. ਟੀ. ਪੀ. ਸੀ. ਦੀ 520 ਮੈਗਾਵਾਟ ਦੀ ਜਲ ਬਿਜਲੀ ਪ੍ਰਾਜੈਕਟ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਉੱਤਰਾਖੰਡ ਸਰਕਾਰ ਨੇ ਦੱਸਿਆ ਕਿ ਹੇਠਲੇ ਖੇਤਰਾਂ ਵਿਚ ਹੁਣ ਕੋਈ ਖ਼ਤਰਾ ਨਹੀਂ ਹੈ। ਨਾਲ ਹੀ ਪਾਣੀ ਦਾ ਪੱਧਰ ਵਿਚ ਵੀ ਕਮੀ ਆ ਰਹੀ ਹੈ। ਕੇਂਦਰੀ ਅਤੇ ਸੂਬਾਈ ਏਜੰਸੀਆਂ ਹਾਲਾਤ ’ਤੇ ਨਜ਼ਰ ਰੱਖ ਰਹੀਆਂ ਹਨ। 7 ਫਰਵਰੀ ਨੂੰ ਹੋਈ ਗਲੇਸ਼ੀਅਰ ਟੁੱਟਣ ਦੀ ਇਸ ਘਟਨਾ ’ਤੇ ਸ਼ਾਹ ਨੇ ਅੱਗੇ ਦੱਸਿਆ ਕਿ 5600 ਮੀਟਰ ਦੀ ਉੱਚਾਈ ’ਤੇ ਸਥਿਤ ਗਲੇਸ਼ੀਅਰ ਦੇ ਮੁਹਾਨੇ ’ਤੇ ਬਰਫ਼ ਦੇ ਤੋਦੇ ਡਿੱਗ ਗਏ, ਜੋ 14 ਵਰਗ ਕਿਲੋਮੀਟਰ ਖੇਤਰ ਜਿੰਨਾ ਵੱਡਾ ਹੈ, ਜਿਸ ਕਾਰਨ ਹੜ੍ਹ ਦੀ ਸਥਿਤੀ ਬਣ ਗਈ। 

PunjabKesari

ਗ੍ਰਹਿ ਮੰਤਰੀ ਨੇ ਕਿਹਾ ਕਿ ਐੱਨ. ਟੀ. ਪੀ. ਸੀ. ਨੇ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਇਸ ਆਫ਼ਤ ਨਾਲ 13 ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਰਾਹਤ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਐੱਨ. ਡੀ. ਐੱਫ. ਆਰ. ਦੀਆਂ 5 ਟੀਮਾਂ ਅਤੇ ਆਰਮੀ ਦੀਆਂ 8 ਟੀਮਾਂ ਬਚਾਅ ਕੰਮ ’ਚ ਜੁੱਟੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਮਦਦ ਪਹੁੰਚਾਈ ਜਾ ਰਹੀ ਹੈ। ਕੇਂਦਰ ਸਰਕਾਰ ਲਗਾਤਾਰ ਨਿਗਰਾਨੀ ਕਰ ਰਹੀ ਹੈ। ਸੁਰੰਗ ਅੰਦਰ ਸਫਾਈ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਏਅਰਫੋਰਸ ਦੇ 5 ਹੈਲੀਕਾਪਟਰਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਹੈ। 


Tanu

Content Editor

Related News