ਕਾਰ ਦੁਰਘਟਨਾ ''ਚ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ

Saturday, Apr 14, 2018 - 11:07 PM (IST)

ਨੈਨੀਤਾਲ— ਉਤਰਾਖੰਡ ਦੇ ਨੈਨੀਤਾਲ ਜ਼ਿਲੇ ਦੇ ਰਾਮਨਗਰ ਇਲਾਕੇ 'ਚ ਅੱਜ ਇਕ ਕਾਰ ਦਰਖਤ ਨਾਲ ਟਕਰਾ ਗਈ, ਜਿਸ ਦੌਰਾਨ 4 ਲੌਕਾ ਦੀ ਮੌਤ ਗਈ। 
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ 'ਚ ਇਕ ਹੀ ਪਰਿਵਾਰ ਦੇ 3 ਮੈਂਬਰ ਸ਼ਾਮਲ ਸਨ। ਇਸ ਦੁਰਘਟਨਾ 'ਚ ਕਾਰ ਚਾਲਕ ਦੀ ਵੀ ਮੌਤ ਹੋ ਗਈ ਅਤੇ ਚਾਰ ਸਾਲ ਦਾ ਇਕ ਬੱਚਾ ਇਸ ਹਾਦਸੇ 'ਚ ਸੁਰੱਖਿਅਤ ਬਚ ਗਿਆ। ਸੀਨੀਅਰ ਪੁਲਸ ਅਧਿਕਾਰੀ (ਐੱਸ. ਐੱਸ. ਪੀ.) ਜਨਮੇਜ ਖੰਡੂਰੀ ਨੇ ਦੱਸਿਆ ਕਿ ਕਾਰ ਦਾ ਸੰਤੁਲਨ ਵਿਗੜਨ ਕਾਰਨ ਦਰਖਤ ਨਾਲ ਜਾ ਟਕਰਾਈ, ਜਿਸ ਦੌਰਾਨ ਕਾਰ 'ਚ ਸਵਾਰ ਬੱਚੇ ਦੀ ਮਾਂ, ਉਸ ਦਾ ਪਿਤਾ ਅਤੇ ਦਾਦੀ ਦੀ ਮੌਤ ਹੋ ਗਈ। ਇਹ ਪਰਿਵਾਰ ਦੇਹਰਾਦੂਨ ਤੋਂ ਹਲਦਾਨੀ ਦੇ ਇਕ ਮੰਦਰ ਜਾ ਰਿਹਾ ਸੀ,ਜਿਸ ਦੌਰਾਨ ਰਸਤੇ 'ਚ ਇਹ ਘਟਨਾ ਵਾਪਰ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਰਾਮਨਗਰ ਤੋਂ 12 ਕਿਲੋਮੀਟਰ ਦੂਰ ਰਾਸ਼ਟਰੀ ਰਾਜਮਾਰਗ 'ਤੇ ਹੋਇਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਹਾਦਸੇ 'ਚ ਪੂਜਾ ਮੌਰਿਆ (30), ਉਸ ਦਾ ਪਤੀ ਹਿਮਾਂਸ਼ੂ ਅਸਵਾਲ (32) ਅਤੇ ਪਤੀ ਦੀ ਮਾਂ ਸਰੋਜ ਬਾਲਾ (58) ਅਤੇ ਕਾਰ ਚਾਲਕ ਸੂਰਤ ਸੈਣੀ ਦੀ ਮੌਤ ਹੋ ਗਈ ਹੈ।
 


Related News