ਉੱਤਰਾਕਾਸ਼ੀ ਸੁਰੰਗ ਹਾਦਸਾ: ਫਸੇ ਮਜ਼ੂਦਰਾਂ ਨਾਲ ਸੰਪਰਕ ਹੋਇਆ, CM ਧਾਮੀ ਨੇ ਬਚਾਅ ਕੰਮ ਦਾ ਕੀਤਾ ਨਿਰੀਖਣ

Monday, Nov 13, 2023 - 02:31 PM (IST)

ਉੱਤਰਾਕਾਸ਼ੀ ਸੁਰੰਗ ਹਾਦਸਾ: ਫਸੇ ਮਜ਼ੂਦਰਾਂ ਨਾਲ ਸੰਪਰਕ ਹੋਇਆ, CM ਧਾਮੀ ਨੇ ਬਚਾਅ ਕੰਮ ਦਾ ਕੀਤਾ ਨਿਰੀਖਣ

ਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਾਕਾਸ਼ੀ ਜ਼ਿਲ੍ਹੇ 'ਚ ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਇਕ ਨਿਰਮਾਣ ਅਧੀਨ ਸੁਰੰਗ ਦੇ ਇਕ ਹਿੱਸੇ ਦੇ ਢਹਿਣ ਕਾਰਨ ਉਸ ਦੇ ਅੰਦਰ ਫਸੇ ਸਾਰੇ 40 ਮਜ਼ਦੂਰ ਸੁਰੱਖਿਅਤ ਹਨ ਅਤੇ ਉਨ੍ਹਾਂ ਨਾਲ ਸੰਪਰਕ ਸਥਾਪਤ ਕਰਨ ਵਿਚ ਸਫ਼ਲਤਾ ਮਿਲ ਗਈ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਘਟਨਾ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮਾਂ ਦਾ ਨਿਰੀਖਣ ਕੀਤਾ। ਸੁਰੰਗ ਵਿਚ ਪਿਛਲੇ 24 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਫਸੇ ਮਜ਼ਦੂਰਾਂ ਤੱਕ ਪਹੁੰਚ ਬਣਾਉਣ ਲਈ ਬਚਾਅ ਕਰਮੀ ਪੂਰੀ ਰਾਤ ਮਲਬਾ ਹਟਾਉਣ ਦੇ ਕੰਮ ਵਿਚ ਜੁੱਟੇ ਰਹੇ। ਮਜ਼ਦੂਰਾਂ ਤੱਕ ਖਾਣਾ, ਪਾਣੀ ਅਤੇ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋਉੱਤਰਕਾਸ਼ੀ 'ਚ ਮਲਬੇ ਹੇਠ ਦੱਬੀਆਂ 40 ਜ਼ਿੰਦਗੀਆਂ,ਪਹੁੰਚਾਈ ਜਾ ਰਹੀ ਆਕਸੀਜਨ,ਬਚਾਅ ਕਾਰਜ ਜਾਰੀ

PunjabKesari

ਪੁਲਸ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਮੁਤਾਬਕ ਵਾਕੀ-ਟਾਕੀ ਜ਼ਰੀਏ ਸੁਰੰਗ ਵਿਚ ਫਸੇ ਲੋਕਾਂ ਨਾਲ ਸੰਪਰਕ ਹੋਇਆ ਅਤੇ ਸਾਰੇ ਸੁਰੱਖਿਅਤ ਹਨ। ਕੰਟਰੋਲ ਰੂਮ ਮੁਤਾਬਕ ਅੰਦਰ ਫਸੇ ਲੋਕਾਂ ਵਲੋਂ ਖਾਣੇ ਦੀ ਮੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਪਾਈਪ ਜ਼ਰੀਏ ਖਾਣੇ ਦੇ ਪੈਕੇਟ ਭੇਜੇ ਜਾ ਰਹੇ ਹਨ। ਮਜ਼ਦੂਰ ਫ਼ਿਲਹਾਲ 60 ਮੀਟਰ ਦੂਰ ਹਨ। ਸੁਰੰਗ ਵਿਚ ਪਾਣੀ ਲਈ ਵਿਛੀ ਪਾਈਪਲਾਈਨ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸੇ ਪਾਈਪਲਾਈਨ ਜ਼ਰੀਏ ਕੰਪ੍ਰੇਸਰ ਦੀ ਮਦਦ ਨਾਲ ਦਬਾਅ ਬਣਾ ਕੇ ਮਜ਼ਦੂਰਾਂ ਤੱਕ ਖਾਣੇ ਦੇ ਪੈਕੇਟ ਭੇਜੇ ਜਾ ਰਹੇ ਹਨ। 

ਇਹ ਵੀ ਪੜ੍ਹੋ- ਵੱਡਾ ਹਾਦਸਾ : ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਨਿਰਮਾਣ ਅਧੀਨ ਸੁਰੰਗ ਟੁੱਟੀ, 40 ਮਜ਼ਦੂਰ ਫਸੇ

PunjabKesari

ਮੁੱਖ ਮੰਤਰੀ ਧਾਮੀ ਗੜਵਾਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨਾਲ ਸਿਲਕਯਾਰਾ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਨਿਰੀਖਣ ਕਰਨ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਤੇਜ਼ੀ ਨਾਲ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਅੰਦਰ ਫਸੇ ਮਜ਼ਦੂਰਾਂ ਲਈ ਖੁਰਾਕ ਸਮੱਗਰੀ ਕੰਪ੍ਰੇਸਰ ਜ਼ਰੀਏ ਭੇਜੀ ਜਾ ਰਹੀ ਹੈ। ਆਸ ਹੈ ਕਿ ਜਲਦੀ ਹੀ ਬਚਾਅ ਕੰਮ ਪੂਰਾ ਕਰ ਲਿਆ ਜਾਵੇਗਾ ਅਤੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਸੂਬਾ ਅਤੇ ਕੇਂਦਰ ਸਰਕਾਰ ਗੰਭੀਰ ਹੈ। 

PunjabKesari

ਦੱਸਣਯੋਗ ਹੈ ਕਿ ਉੱਤਰਾਕਾਸ਼ੀ ਜ਼ਿਲ੍ਹੇ ਦੇ ਬ੍ਰਹਾਖਾਲ-ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਐਤਵਾਰ ਦੀ ਸਵੇਰ ਨੂੰ ਅਚਾਨਕ ਢਹਿ ਗਿਆ ਸੀ, ਜਿਸ ਵਿਚ 40 ਮਜ਼ਦੂਰ ਫਸ ਗਏ ਸਨ। ਸੁਰੰਗ ਦਾ ਨਿਰਮਾਣ ਕਰ ਰਹੀ ਨਵਯੁੱਗ ਇੰਜੀਨੀਅਰਿੰਗ ਲਿਮਟਿਡ ਮੁਤਾਬਕ ਸੁਰੰਗ ਵਿਚ ਫਸੇ ਮਜ਼ਦੂਰ ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News