ਜਨਾਨੀਆਂ ਨੇ 3 ਬੱਚਿਆਂ ਸਮੇਤ ਖਾਧਾ ਜ਼ਹਿਰੀਲਾ ਪਦਾਰਥ, 2 ਬੱਚਿਆਂ ਦੀ ਮੌਤ

Monday, Dec 21, 2020 - 01:37 PM (IST)

ਜਨਾਨੀਆਂ ਨੇ 3 ਬੱਚਿਆਂ ਸਮੇਤ ਖਾਧਾ ਜ਼ਹਿਰੀਲਾ ਪਦਾਰਥ, 2 ਬੱਚਿਆਂ ਦੀ ਮੌਤ

ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ ਸ਼ਹਿਰ ਦੇ ਘੂਰਾ ਮਊ ਇਲਾਕੇ 'ਚ ਇਕ ਜਨਾਨੀ ਨੇ ਆਪਣੇ ਤਿੰਨ ਬੱਚਿਆਂ ਨਾਲ ਜ਼ਹਿਰੀਲਾ ਪਦਾਰਥ ਖਾ ਲਿਆ। ਜਿਸ ਨਾਲ 2 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਜਨਾਨੀ ਅਤੇ ਇਕ ਪੁੱਤ ਦਾ ਇਲਾਜ ਚੱਲ ਰਿਹਾ ਹੈ। ਪੁਲਸ ਅਨੁਸਾਰ ਘਟਨਾ ਐਤਵਾਰ ਸ਼ਾਮ ਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਘੂਰਾ ਮਊ 'ਚ ਨੀਤੂ (34) ਨੇ ਆਪਣੇ ਬੱਚਿਆਂ ਨਿਤਿਨ (12), ਸ਼ੁੱਭ (6) ਅਤੇ ਲਵਲੀ (4) ਨਾਲ ਜ਼ਹਿਰੀਲਾ ਪਦਾਰਥ ਖਾ ਲਿਆ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ੁੱਭ ਅਤੇ ਲਵਲੀ ਦੀ ਮੌਤ ਹੋ ਗਈ। ਨੀਤੂ ਅਤੇ ਨਿਤਿਨ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਲਖਨਊ ਭੇਜਿਆ ਗਿਆ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News