ਘਰੇਲੂ ਵਿਵਾਦ ਕਾਰਨ ਜਨਾਨੀ ਨੇ ਤਿੰਨ ਬੱਚਿਆਂ ਸਮੇਤ ਨਹਿਰ ''ਚ ਮਾਰੀ ਛਾਲ

Tuesday, Aug 25, 2020 - 04:00 PM (IST)

ਘਰੇਲੂ ਵਿਵਾਦ ਕਾਰਨ ਜਨਾਨੀ ਨੇ ਤਿੰਨ ਬੱਚਿਆਂ ਸਮੇਤ ਨਹਿਰ ''ਚ ਮਾਰੀ ਛਾਲ

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਮੰਗਲਵਾਰ ਦੀ ਸਵੇਰ ਇਕ ਜਨਾਨੀ ਨੇ ਘਰੇਲੂ ਵਿਵਾਦ ਕਾਰਨ ਆਪਣੇ 3 ਬੱਚਿਆਂ ਨਾਲ ਇਕ ਨਹਿਰ 'ਚ ਛਾਲ ਮਾਰ ਦਿੱਤੀ। ਪੁਲਸ ਸੁਪਰਡੈਂਟ ਧਰਮਵੀਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਬੱਚੇ ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਜਨਾਨੀ ਅਤੇ ਉਸ ਦੇ 2 ਹੋਰ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਕਿਰਤਪੁਰ ਥਾਣਾ ਖੇਤਰ ਦੇ ਭਰੈਕੀ ਪਿੰਡ 'ਚ ਸਵੇਰੇ ਸੁਨੀਤਾ (30) ਆਪਣੇ ਪਤੀ ਗੌਰਵ ਨਾਲ ਵਿਵਾਦ ਹੋਣ 'ਤੇ ਪਿੰਡ ਨੇੜੇ ਵਗ ਰਹੀ ਨਹਿਰ 'ਚ ਆਪਣੇ ਤਿੰਨ ਬੱਚਿਆਂ ਲਲਿਤ (5), ਦੀਪਕ (3) ਅਤੇ ਤਿੰਨ ਮਹੀਨੇ ਦੇ ਆਕਾਂਸ਼ੂ ਨੂੰ ਲੈ ਕੇ ਛਾਲ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਖੇਤ 'ਚ ਕੰਮ ਕਰ ਰਹੇ ਮੋਨੂੰ ਨੇ ਦੀਪਕ ਨੂੰ ਬਾਹਰ ਕੱਢ ਲਿਆ। ਉਨ੍ਹਾਂ ਨੇ ਦੱਸਿਆ ਕਿ ਗੋਤਾਖੋਰ ਤਿੰਨ ਹੋਰ ਦੀ ਤਲਾਸ਼ ਕਰ ਰਹੇ ਹਨ।


author

DIsha

Content Editor

Related News