ਪਤੀ ਲਈ ਮੰਗੀ ਮੰਨਤ ਪੂਰੀ ਹੋਈ ਤਾਂ ਪਤਨੀ ਨੇ ਮਾਂ ਕਾਲੀ ਨੂੰ ਚੜ੍ਹਾ ਦਿੱਤੀ ਆਪਣੀ ਜੀਭ, ਲੋਕ ਕਰਨ ਲੱਗੇ ਪੂਜਾ

10/21/2020 10:23:33 AM

ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜਨਾਨੀ ਨੇ ਪਤੀ ਲਈ ਮੰਗੀ ਗਈ ਮੰਨਤ ਪੂਰੀ ਹੋਣ 'ਤੇ ਮਾਂ ਕਾਲੀ ਨੂੰ ਆਪਣੀ ਜੀਭ ਕੱਟ ਕੇ ਚੜ੍ਹਾ ਦਿੱਤੀ। ਅੰਧਵਿਸ਼ਵਾਸ ਦੀ ਇਹ ਘਟਨਾ ਸ਼ਹਿਰ ਕੋਤਵਾਲੀ ਇਲਾਕੇ ਦੇ ਦੁਰਗਾ ਪੁਰਵਾ ਦੀ ਹੈ। ਵਾਰਦਾਤ ਤੋਂ ਬਾਅਦ ਮੰਦਰ 'ਚ ਭਾਜੜ ਪੈ ਗਈ। ਜਲਦੀ 'ਚ ਜਨਾਨੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਨਾਨੀ ਨੇ ਦੱਸਿਆ ਕਿ ਉਸ ਦਾ ਪਤੀ ਕੰਮ ਨਹੀਂ ਕਰ ਰਿਹਾ ਸੀ ਅਤੇ ਗਲਤ ਰਸਤੇ 'ਤੇ ਜਾ ਰਿਹਾ ਸੀ। ਨਾਲ ਹੀ ਘਰ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਸਨ। ਇਸ ਤੋਂ ਬਾਅਦ 2 ਮਹੀਨੇ ਪਹਿਲਾਂ ਉਸ ਨੇ ਮਾਂ ਕਾਲੀ ਤੋਂ ਮੰਨਤ ਮੰਗੀ ਸੀ ਕਿ ਜੇਕਰ ਉਸ ਦਾ ਪਤੀ ਸਹੀ ਰਸਤੇ 'ਤੇ ਆ ਗਿਆ ਅਤੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤਾਂ ਆਪਣੀ ਜ਼ੁਬਾਨ ਮਾਤਾ ਦੇ ਚਰਨਾਂ 'ਚ ਚੜ੍ਹਾ ਦੇਵੇਗੀ। ਜਨਾਨੀ ਦਾ ਕਹਿਣਾ ਹੈ ਕਿ ਉਸ ਦੀਆਂ ਦੋਵੇਂ ਮੰਨਤਾਂ ਪੂਰੀਆਂ ਹੋ ਗਈਆਂ, ਜਿਸ ਤੋਂ ਬਾਅਦ ਨਰਾਤੇ ਦੇ ਚੌਥੇ ਦਿਨ ਉਸ ਨੇ ਆਪਣੀ ਜੀਭ ਕੱਟ ਕੇ ਮਾਂ ਨੂੰ ਚੜ੍ਹਾ ਦਿੱਤੀ।

ਇਹ ਵੀ ਪੜ੍ਹੋ : ਭਾਰਤ 'ਚ ਹੈ ਏਸ਼ੀਆ ਦਾ ਸਭ ਤੋਂ ਸਾਫ਼-ਸੁਥਰਾ ਪਿੰਡ, ਵੇਖ ਕੇ ਖੁਸ਼ ਹੋਵੇਗੀ ਰੂਹ

ਕੱਟੀ ਹੋਈ ਜੀਭ ਪਲੇਟ 'ਚ ਰੱਖੀ 
ਦੁਰਗਾ ਪੁਰਵਾ ਦੀ ਰਹਿਣ ਵਾਲੀ ਸਾਕਸ਼ੀ ਸ਼ਰਮਾ ਨੇ ਆਪਣੀਆਂ ਦੋਵੇਂ ਮੰਨਤਾਂ ਪੂਰੀਆਂ ਹੋਣ 'ਤੇ ਮਾਤਾ ਕਾਲੀ 'ਚ ਚਰਨਾਂ 'ਚ ਆਪਣੀ ਜ਼ੁਬਾਨ ਚੜ੍ਹਾ ਦਿੱਤੀ। ਇੰਨਾ ਹੀ ਨਹੀਂ, ਜ਼ੁਬਾਨ ਕੱਟਣ ਤੋਂ ਬਾਅਦ ਉਸ ਨੇ ਕੱਟੀ ਹੋਈ ਜੀਭ ਇਕ ਪਲੇਟ 'ਚ ਰੱਖ ਦਿੱਤੀ। ਇਸ ਗੱਲ ਦੀ ਸੂਚਨਾ ਜਦੋਂ ਇਲਾਕੇ ਦੇ ਲੋਕਾਂ ਨੂੰ ਲੱਗੀ ਤਾਂ ਭਾਰੀ ਭੀੜ ਲੱਗ ਗਈ। ਕੁਝ ਜਨਾਨੀਆਂ ਤਾਂ ਭਗਤੀ 'ਚ ਡੁੱਬ ਕੇ ਪੂਜਾ ਕਰਨ ਲੱਗੀਆਂ, ਉੱਥੇ ਹੀ ਕੁਝ ਲੋਕ ਸਾਕਸ਼ੀ ਨੂੰ ਦੇਵੀ ਦਾ ਰੂਪ ਮੰਨ ਕੇ ਪੂਜਾ ਕਰਨ ਲੱਗੇ।

ਇਹ ਵੀ ਪੜ੍ਹੋ : ਮ੍ਰਿਤਕ ਤਾਏ ਦੇ ਅੰਤਿਮ ਦਰਸ਼ਨ ਕਰਨ ਦੀ ਜਿੱਦ ਪਤਨੀ ਨੂੰ ਪਈ ਭਾਰੀ, ਪਤੀ ਨੇ ਕਰ ਦਿੱਤੀ ਗੰਜੀ


DIsha

Content Editor DIsha