ਵਟਸਐਪ ਪ੍ਰੇਮੀ ਲਈ 300 ਕਿਲੋਮੀਟਰ ਦੂਰ ਪੁੱਜੀ ਪ੍ਰੇਮਿਕਾ, ਪ੍ਰੇਮੀ ਦੇ ਭਰਾ ਨਾਲ ਵਿਆਹ ਲਈ ਕਰਨ ਲੱਗੀ ਜ਼ਿੱਦ

08/29/2020 1:58:51 PM

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਆਪਣੇ 'ਵਟਸਐੱਪ ਪ੍ਰੇਮੀ' ਨਾਲ ਵਿਆਹ ਕਰਨ ਲਈ 300 ਕਿਲੋਮੀਟਰ ਦਾ ਸਫ਼ਰ ਕਰ ਕੇ ਇਕੱਲੀ ਹੀ ਉਸ ਦੇ ਘਰ ਪਹੁੰਚ ਗਈ ਪਰ ਜਦੋਂ ਉਸ ਦਾ ਪ੍ਰੇਮੀ ਨਾਬਾਲਗ ਨਿਕਲਿਆ ਤਾਂ ਉਸ ਦੇ ਸੁਫ਼ਨੇ ਚਕਨਾਚੂਰ ਹੋ ਗਏ। ਇਸ ਮਾਮਲੇ 'ਚ ਨਵਾਂ ਮੋੜ ਉਦੋਂ ਆਇਆ, ਜਦੋਂ ਕੁੜੀ ਨੇ ਆਪਣੇ ਵਟਸਐੱਪ ਪ੍ਰੇਮੀ ਨੂੰ ਛੱਡ ਕੇ ਉਸ ਦੇ ਵੱਡੇ ਭਰਾ ਨਾਲ ਹੀ ਵਿਆਹ ਕਰਨ ਦੀ ਜ਼ਿੱਦ ਫੜ ਲਈ। ਐੱਲ.ਐੱਲ.ਬੀ. ਕਰ ਰਹੀ ਸਬੀਨਾ ਮੁਸਲਿਮ ਭਾਈਚਾਰੇ ਦੀ ਹੈ, ਜਦੋਂ ਕਿ ਉਸ ਦਾ ਪ੍ਰੇਮੀ ਹਿੰਦੂ ਭਾਈਚਾਰੇ ਤੋਂ। ਸ਼ਾਹਜਹਾਂਪੁਰ ਦੀ ਰਹਿਣ ਵਾਲੀ ਸਬੀਨਾ ਦੇ ਪਿਤਾ ਅਤੀਕ ਇੰਜੀਨੀਅਰ ਹਨ। ਸਬੀਨਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ਦੇ ਮਰਨ ਤੋਂ ਬਾਅਦ ਦੂਜਾ ਵਿਆਹ ਕਰ ਲਿਆ। ਨਾਲ ਹੀ ਸਬੀਨਾ ਦਾ ਦੋਸ਼ ਹੈ ਕਿ ਉਸ ਦੀ ਸੌਤੇਲੀ ਮਾਂ ਉਸ ਨੂੰ ਤੰਗ ਕਰਦੀ ਹੈ। ਸਬੀਨਾ ਅਨੁਸਾਰ, ਉਸ ਦੀ ਦੋਸਤੀ ਕਾਨਪੁਰ ਦੇ ਪਰੌਲੀ ਪਿੰਡ ਵਾਸੀ ਅਮਿਤ ਨਾਲ ਵਟਸਐੱਪ 'ਤੇ ਹੋਈ ਸੀ।

ਸਬੀਨਾ ਸ਼ਾਹਜਹਾਂਪੁਰ ਤੋਂ 300 ਕਿਲੋਮੀਟਰ ਦਾ ਸਫ਼ਰ ਕਰ ਕੇ ਬੁੱਧਵਾਰ ਨੂੰ ਆਪਣੇ ਪ੍ਰੇਮੀ ਅਮਿਤ ਨਾਲ ਵਿਆਹ ਕਰਨ ਪਰੌਲੀ ਪਿੰਡ ਸਥਿਤ ਉਸ ਦੇ ਘਰ ਪਹੁੰਚ ਗਈ। ਇਸ ਸਫ਼ਰ ਦੌਰਾਨ ਉਸ ਨੂੰ ਕਈ ਕਿਲੋਮੀਟਰ ਪੈਦਲ ਹੀ ਤੁਰਨਾ ਪਿਆ ਅਤੇ ਰਸਤੇ 'ਚ ਲੋਕਾਂ ਦੀ ਮਦਦ ਨਾਲ ਬੱਸ ਦਾ ਟਿਕਟ ਵੀ ਖਰੀਦਿਆ ਪਰ ਜਦੋਂ ਉਸ ਨੂੰ ਅਮਿਤ ਦੇ ਨਾਬਾਲਗ ਹੋਣ ਦਾ ਪਤਾ ਲੱਗਾ ਤਾਂ ਉਸ ਦਾ ਸੁਫ਼ਨਾ ਟੁੱਟ ਗਿਆ। ਸਬੀਨਾ ਦੀ ਉਮਰ 24 ਸਾਲ ਹੈ ਅਤੇ ਅਮਿਤ ਉਸ ਤੋਂ 5 ਸਾਲ ਛੋਟਾ ਹੈ। ਹੁਣ ਸਬੀਨਾ ਅਮਿਤ ਦੇ ਘਰ ਦੇ ਬਾਹਰ ਬੈਠ ਗਈ ਹੈ।

ਸਬੀਨਾ ਦਾ ਕਹਿਣਾ ਹੈ ਕਿ ਮੈਂ ਅਮਿਤ ਨਾਲ ਵਿਆਹ ਕਰਨ ਲਈ ਆਈ ਸੀ। ਉਸ ਦੇ ਘਰ ਵਾਲਿਆਂ ਨੇ ਦੱਸਿਆ ਕਿ ਅਮਿਤ ਉਮਰ 'ਚ ਮੇਰੇ ਤੋਂ ਛੋਟਾ ਹੈ। ਨਾਲ ਹੀ ਉਸ ਦੇ ਵੱਡੇ ਭਰਾ ਦਾ ਵਿਆਹ ਨਹੀਂ ਹੋਇਆ ਹੈ। ਇਸ ਲਈ ਮੈਂ ਉਸ ਨੂੰ ਕਹਿਾ ਕਿ ਮੈਂ ਅਮਿਤ ਦੇ ਵੱਡੇ ਭਰਾ ਨਾਲ ਵੀ ਵਿਆਹ ਕਰਨ ਨੂੰ ਤਿਆਰ ਹਾਂ ਪਰ ਆਪਣੇ ਘਰ ਨਹੀਂ ਜਾਵਾਂਗੀ, ਕਿਉਂਕਿ ਮੈਨੂੰ ਉੱਥੇ ਖਤਰਾ ਹੈ। ਸਬੀਨਾ ਅਨੁਸਾਰ, ਹੁਣ ਮੈਂ ਅਮਿਤ ਨਾਲ ਨਹੀਂ ਉਸ ਦੇ ਵੱਡੇ ਭਰਾ ਨਾਲ ਵਿਆਹ ਕਰਨ ਲਈ ਤਿਆਰ ਹਾਂ। ਸਬੀਨਾ ਇਸ ਲਈ ਹਿੰਦੂ ਧਰਮ ਅਪਣਾ ਕੇ ਦੇਵੀ-ਦੇਵਤਿਆਂ ਦੀ ਪੂਜਾ ਤੱਕ ਕਰਨ ਲਈ ਤਿਆਰ ਹੈ ਪਰ ਆਪਣੇ ਘਰ ਵਾਲਿਆਂ ਕੋਲ ਜਾਣ ਨੂੰ ਤਿਆਰ ਨਹੀਂ ਹੈ ਅਤੇ ਉਸ ਨੇ ਅਮਿਤ ਦੇ ਘਰ ਵਾਲਿਆਂ 'ਤੇ ਫੈਸਲਾ ਛੱਡ ਦਿੱਤਾ ਹੈ। 

ਹਾਲਾਂਕਿ ਸਬੀਨਾ ਦਾ ਸਾਫ਼ ਕਹਿਣਾ ਹੈ ਕੇ ਮੇਰੇ ਇੱਥੇ ਆਉਣ 'ਚ ਇਨ੍ਹਾਂ ਲੋਕਾਂ ਦੀ ਕੋਈ ਗਲਤੀ ਨਹੀਂ ਹੈ। ਉੱਥੇ ਹੀ ਅਮਿਤ ਦਾ ਕਹਿਣਾ ਹੈ ਕਿ ਮੇਰੀ ਸਬੀਨਾ ਨਾਲ ਵਟਸਐੱਪ 'ਤੇ ਦੋਸਤੀ ਜ਼ਰੂਰ ਹੋਈ ਸੀ ਪਰ ਵਿਆਹ ਕਰਨ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਸੀ। ਅਮਿਤ ਦਾ ਇਹ ਵੀ ਕਹਿਣਾ ਹੈ ਕਿ ਸਬੀਨਾ ਨੇ ਵਟਸਐੱਪ 'ਤੇ ਆਪਣਾ ਨਾਂ ਰਿਆ ਦੱਸਿਆ ਸੀ। ਮੇਰੀ ਤਾਂ ਉਮਰ ਹੀ ਛੋਟੀ ਹੈ। ਇਹ ਆਪਣੇ ਘਰ ਚੱਲੀ ਜਾਵੇ। ਦੂਜੇ ਦੇ ਘਰ ਦੀ ਕੁੜੀ ਸਾਡੇ ਇੱਥੇ ਆਈ ਹੈ ਤਾਂ ਚਿੰਤਾ ਵੀ ਹੋ ਰਹੀ ਹੈ। ਪਿੰਡ 'ਚ ਆਉਣ 'ਤੇ ਅਸੀਂ ਸਬੀਨਾ ਦੇ ਘਰ ਵਾਲਿਆਂ ਨੂੰ ਫੋਨ ਕੀਤਾ ਸੀ ਪਰ ਉਨ੍ਹਾਂ ਨੇ ਉਸ ਨੂੰ ਲਿਜਾਉਣ ਤੋਂ ਇਨਕਾਰ ਕਰ ਦਿੱਤਾ।


DIsha

Content Editor

Related News