ਬੇਟੇ-ਨੂੰਹ ਤੋਂ ਬਚਾਉਣ ਦੀ ਗੁਹਾਰ ਲਗਾ ਰਹੇ ਬਜ਼ੁਰਗ ਜੋੜੇ ਦਾ ਵੀਡੀਓ ਵਾਇਰਲ

Monday, Jul 08, 2019 - 11:10 AM (IST)

ਬੇਟੇ-ਨੂੰਹ ਤੋਂ ਬਚਾਉਣ ਦੀ ਗੁਹਾਰ ਲਗਾ ਰਹੇ ਬਜ਼ੁਰਗ ਜੋੜੇ ਦਾ ਵੀਡੀਓ ਵਾਇਰਲ

ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਲੋਨੀ ਖੇਤਰ 'ਚ ਰਹਿਣ ਵਾਲੇ 68 ਸਾਲਾ ਬਜ਼ੁਰਗ ਮਾਂ-ਬਾਪ ਨੂੰ ਉਨ੍ਹਾਂ ਦਾ ਬੇਟਾ-ਨੂੰਹ ਘਰੋਂ ਕੱਢ ਰਹੇ ਸਨ। ਇਕ ਬਜ਼ੁਰਗ ਜੋੜੇ ਨੇ ਐਤਵਾਰ ਨੂੰ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਨੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੋਹਾਂ ਨੂੰ ਬੇਟੇ-ਨੂੰਹ ਤੋਂ ਬਚਾਉਣ। ਉਨ੍ਹਾਂ ਨੇ ਵੀਡੀਓ ਦੇ ਮਾਧਿਅਮ ਨਾਲ ਇਹ ਦੱਸਿਆ ਕਿ ਉਨ੍ਹਾਂ ਦਾ ਬੇਟਾ-ਨੂੰਹ ਦੋਹਾਂ ਨੂੰ ਬਹੁਤ ਪਰੇਸ਼ਾਨ ਕਰਦੇ ਹਨ। ਬਜ਼ੁਰਗ ਦਿਲ ਦਾ ਮਰੀਜ਼ ਹੈ। ਬਜ਼ੁਰਗ ਅਨੁਸਾਰ ਉਸ ਦੀ 68 ਸਾਲਾ ਪਤਨੀ ਦਾ ਗੋਢਾ ਟਰਾਂਸਪਲਾਂਟ ਹੋ ਚੁਕਿਆ ਹੈ ਅਤੇ ਉਹ ਆਰਥਰਾਈਟਿਸ ਦੀ ਮਰੀਜ਼ ਹੈ। ਬਜ਼ੁਰਗ ਜੋੜੇ ਦਾ ਦੋਸ਼ ਹੈ ਕਿ ਬੇਟਾ-ਨੂੰਹ ਉਨ੍ਹਾਂ ਨੂੰ ਘਰੋਂ ਕੱਢਣਾ ਚਾਹੁੰਦੇ ਹਨ। ਉਨ੍ਹਾਂ ਨੇ ਗਾਜ਼ੀਆਬਾਦ ਦੇ ਡੀ.ਐੱਮ. ਤੋਂ ਵੀ ਮਦਦ ਦੀ ਗੁਹਾਰ ਲਗਾਈ। ਗਾਜ਼ੀਆਬਾਦ ਦੀ ਜ਼ਿਲਾ ਅਧਿਕਾਰੀ ਰਿਤੂ ਮਾਹੇਸ਼ਵਰੀ ਨੇ ਮਾਮਲੇ ਦਾ ਤੁਰੰਤ ਨੋਟਿਸ ਲਿਆ ਅਤੇ ਪੁਲਸ ਨੂੰ ਤੁਰੰਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਪੁਲਸ ਨੇ ਬਜ਼ੁਰਗ ਜੋੜੇ ਅਤੇ ਬੇਟੇ 'ਚ ਸਮਝੌਤਾ ਕਰਵਾ ਦਿੱਤਾ ਹੈ।PunjabKesariਉਨ੍ਹਾਂ ਨੇ ਵੀਡੀਓ 'ਚ ਕਿਹਾ ਹੈ,''ਅਸੀਂ ਆਪਣੇ ਪੈਸੇ ਨਾਲ ਬਣਵਾਏ ਗਏ ਮਕਾਨ 'ਚ ਰਹਿ ਰਹੇ ਹਾਂ। ਸਾਡਾ ਮਕਾਨ ਐੱਮ.ਐੱਮ.-63, ਡੀ.ਐੱਲ.ਐੱਫ., ਅੰਕੁਰ ਵਿਹਾਰ 'ਚ ਹੈ। ਸਾਡਾ ਇਕ ਹੀ ਬੇਟਾ ਹੈ। ਬੇਟਾ ਤੇ ਨੂੰਹ ਸਾਡੇ 'ਤੇ ਦਬਾਅ ਪਾ ਰਹੇ ਹਨ ਕਿ ਅਸੀਂ ਆਪਣਾ ਮਕਾਨ ਖਾਲੀ ਕਰ ਕੇ ਇੱਥੋਂ ਚੱਲੇ ਜਾਈਏ। ਵੀਡੀਓ 'ਚ ਸ਼ਖਸ ਦੀ ਪਤਨੀ ਲਗਾਤਾਰ ਰੋ ਰਹੀ ਹੈ। ਸ਼ਖਸ ਨੇ ਦੋਸ਼ ਲਗਾਇਆ ਕਿ ਬੇਟਾ-ਨੂੰਹ ਉਨ੍ਹਾਂ 'ਤੇ ਝੂਠੇ ਦੋਸ਼ ਲੱਗਾ ਰਹੇ ਹਨ, ਜਿਸ ਨਾਲ ਦਿਲ ਦਾ ਦੌਰਾ ਪੈਣ ਨਾਲ ਸਾਡੀ ਦੋਹਾਂ ਦੀ ਮੌਤ ਹੋ ਜਾਵੇ ਜਾਂ ਅਸੀਂ ਖੁਦਕੁਸ਼ੀ ਕਰ ਲਈਏ। ਜ਼ਿਲਾ ਅਧਿਕਾਰੀ ਰਿਤੂ ਨੇ ਮਾਮਲੇ ਦਾ ਤੁਰੰਤ ਨੋਟਿਸ ਲਿਆ ਅਤੇ ਪੁਲਸ ਨੂੰ ਤੁਰੰਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਪੁਲਸ ਨੇ ਬੇਟੇ ਨੂੰ ਬੁਲਵਾਇਆ ਅਤੇ ਬਜ਼ੁਰਗ ਜੋੜੇ ਦੇ ਸਾਹਮਣੇ ਸਮਝੌਤਾ ਕਰਵਾ ਦਿੱਤਾ।


author

DIsha

Content Editor

Related News