ਇਸ਼ਕ ''ਚ ਅੰਨ੍ਹੇ ਮਾਮਾ-ਭਾਣਜੀ ਨੇ ਕੀਤੀ ਖ਼ੁਦਕੁਸ਼ੀ, ਫਾਹੇ ਨਾਲ ਲਟਕੀਆਂ ਮਿਲੀਆਂ ਲਾਸ਼ਾਂ

Saturday, Nov 21, 2020 - 12:29 PM (IST)

ਇਸ਼ਕ ''ਚ ਅੰਨ੍ਹੇ ਮਾਮਾ-ਭਾਣਜੀ ਨੇ ਕੀਤੀ ਖ਼ੁਦਕੁਸ਼ੀ, ਫਾਹੇ ਨਾਲ ਲਟਕੀਆਂ ਮਿਲੀਆਂ ਲਾਸ਼ਾਂ

ਹਮੀਰਪੁਰ- ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਰਾਠ ਕਸਬੇ ਦੀ ਨਵੀਂ ਬਸਤੀ 'ਚ ਸ਼ੁੱਕਰਵਾਰ ਦੇਰ ਸ਼ਾਮ ਇਕ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਕਿਰਾਏ ਦੇ ਕਮਰੇ 'ਚ ਫਾਹੇ ਨਾਲ ਲਟਕੀਆਂ ਮਿਲੀਆਂ। ਦੋਵੇਂ ਰਿਸ਼ਤੇ 'ਚ ਮਾਮਾ-ਭਾਣਜੀ ਦੱਸੇ ਜਾ ਰਹੇ ਹਨ। ਪੁਲਸ ਅਨੁਸਾਰ ਇਸ ਸੰਬੰਧ 'ਚ ਪਹਿਲੀ ਨਜ਼ਰ ਖ਼ੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਾਠ ਖੇਤਰ ਦੇ ਪੁਲਸ ਡਿਪਟੀ ਸੁਪਰਡੈਂਟ (ਸੀ.ਓ.) ਅਖਿਲੇਸ਼ ਰਾਜਨ ਨੇ ਸ਼ਨੀਵਾਰ ਨੂੰ ਦੱਸਿਆ,''ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਕਸਬੇ ਦੇ ਹਮੀਰਪੁਰ ਰੋਡ ਸਥਿਤ ਨਵੀਂ ਬਸਤੀ 'ਚ ਇਕ ਨੌਜਵਾਨ ਅਤੇ 17 ਸਾਲਾ ਇਕ ਕੁੜੀ ਦੀਆਂ ਲਾਸ਼ਾਂ ਖਪਰੈਲਦਾਰ ਕਿਰਾਏ ਦੇ ਕਮਰੇ 'ਚ ਫਾਹੇ ਨਾਲ ਲਟਕੀਆਂ ਮਿਲੀਆਂ।'' 

ਇਹ ਵੀ ਪੜ੍ਹੋ : ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ

ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ਦੇ ਗੌਰਿਹਾਰ ਖੇਤਰ ਦੇ ਰਹਿਣ ਵਾਲੇ ਕਾਮਤਾ ਨਾਮਦੇਵ (22) ਦੇ ਰੂਪ 'ਚ ਹੋਈ ਹੈ, ਜਦੋਂ ਕਿ ਨਾਬਾਲਗ ਮਹੋਬਾ ਜ਼ਿਲ੍ਹੇ ਦੇ ਚਰਖਾਰੀ ਖੇਤਰ ਦੀ ਰਹਿਣ ਵਾਲੀ ਹੈ ਅਤੇ ਦੋਵੇਂ ਰਿਸ਼ਤੇ 'ਚ ਮਾਮਾ-ਭਾਣਜੀ ਹਨ। ਦੋਹਾਂ ਦਰਮਿਆਨ 2 ਸਾਲਾਂ ਤੋਂ ਪ੍ਰੇਮ ਪ੍ਰਸੰਗ ਹੋਣ ਦੀ ਜਾਣਕਾਰੀ ਮਿਲੀ ਹੈ।'' ਰਾਜਨ ਨੇ ਦੱਸਿਆ,''ਨੌਜਵਾਨ ਇੱਥੇ ਆਪਣੇ ਵੱਡੇ ਭਰਾ ਨਾਲ ਰਿਕਸ਼ਾ ਚਲਾਉਂਦਾ ਸੀ ਅਤੇ ਉਸ ਨੇ ਭਰਾ ਤੋਂ ਵੱਖ ਰਹਿਣ ਲਈ ਵੀਰਵਾਰ ਨੂੰ ਹੀ ਨਵੀਂ ਬਸਤੀ 'ਚ ਹਰਜੂ ਪ੍ਰਸਾਦ ਦਾ ਖਪਰੈਲ ਕਮਰਾ ਕਿਰਾਇਆ 'ਤੇ ਲਿਆ ਸੀ।'' ਸੀ.ਓ. ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਦਿਨ ਭਰ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਮਕਾਨ ਮਾਲਕ ਹਰਜੂ ਨੇ ਖਿੜਕੀ ਤੋਂ ਅੰਦਰ ਦੇਖਿਆ ਤਾਂ ਦੋਹਾਂ ਦੀਆਂ ਲਾਸ਼ਾਂ ਲਟਕੀਆਂ ਦੇਖੀਆਂ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।'' ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਪਹਿਲੀ ਨਜ਼ਰ ਖ਼ੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਹਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤ 'ਚ ਇਸ ਪਿੰਡ ਦੇ ਇਕ ਸ਼ਖ਼ਸ ਤੋਂ ਇਲਾਵਾ ਹਰ ਵਿਅਕਤੀ ਕੋਰੋਨਾ ਪੀੜਤ, ਜਾਣੋ ਪੂਰਾ ਮਾਮਲਾ


author

DIsha

Content Editor

Related News