ਕੰਨਿਆਦਾਨ ਤੋਂ ਪਹਿਲਾਂ ਉੱਠੀ ਪਿਓ ਦੀ ਅਰਥੀ, ਖੁਸ਼ੀਆਂ ਵਾਲੇ ਘਰ ’ਚ ਪਸਰਿਆ ਮਾਤਮ

05/12/2022 5:10:51 PM

ਸੋਨਭੱਦਰ- ਕਹਿੰਦੇ ਨੇ ਜਦੋਂ ਕਿਸੇ ਘਰ ’ਚ ਧੀ ਜਨਮ ਲੈਂਦੀ ਹੈ ਤਾਂ ਇਕ ਬਾਪ ਉਸ ਦੇ ਵਿਆਹ ਦੇ ਸੁਫ਼ਨੇ ਬੁਣਨਾ ਸ਼ੁਰੂ ਕਰ ਦਿੰਦਾ ਹੈ। ਇਕ ਸਮਾਂ ਆਉਂਦਾ ਹੈ, ਜਦੋਂ ਧੀ ਜਵਾਨ ਹੋ ਜਾਂਦੀ ਹੈ ਤਾਂ ਇਕ ਬਾਪ ਆਪਣੀ ਧੀ ਦਾ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਦਾ ਹੈ, ਉਸ ਦਾ ਕੰਨਿਆਦਾਨ ਕਰਦਾ ਹੈ ਪਰ ਉੱਤਰ ਪ੍ਰਦੇਸ਼ ਦੇ ਸੋਨਭੱਦਰ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਿਤਾ ਦੋ ਧੀਆਂ ਦੇ ਵਿਆਹ ਦੀ ਇੱਛਾ ਪੂਰੀ ਕਰਨ ਤੋਂ ਪਹਿਲਾਂ ਹੀ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਇਸ ਦੁਨੀਆਂ ਤੋਂ ਚਲਾ ਗਿਆ।

ਇਹ ਵੀ ਪੜ੍ਹੋ: 7 ਫੇਰਿਆਂ ਮਗਰੋਂ ਵੀ ਨਹੀਂ ਹੋਈ ਭੈਣਾਂ ਦੀ ਵਿਦਾਈ, ਲਾੜੀਆਂ ਨੂੰ ਛੱਡ ਤੁਰਦੇ ਬਣੇ ਲਾੜੇ, ਜਾਣੋ ਪੂਰਾ ਮਾਮਲਾ

ਦੱਸ ਦੇਈਏ ਕਿ ਸੋਨਭੱਦਰ ਦੇ ਬੀਜਪੁਰ ਥਾਣਾ ਖੇਤਰ ’ਚ ਦੀਨਦਿਆਲ ਗੁੱਜਰ ਦੇ ਘਰ 12 ਮਈ ਨੂੰ ਸ਼ਹਿਨਾਈਆਂ ਵੱਜਣੀਆਂ ਸਨ। ਦੋ ਧੀਆਂ ਦੇ ਵਿਆਹ ਦਾ ਜਸ਼ਨ ਅਤੇ ਤਿਆਰੀਆਂ ਚੱਲ ਰਹੀਆਂ ਸਨ। ਮੰਗਲਵਾਰ ਦੀ ਸ਼ਾਮ ਹਲਦੀ ਪ੍ਰੋਗਰਾਮ ਦੇ ਸਮੇਂ ਘਰ ਦੇ ਕੋਲ ਝਾੜੀਆਂ 'ਚ ਪਾਲਸ ਦਾ ਪੱਤਾ ਲੈਣ ਗਏ ਦੀਨਦਿਆਲ ਨੂੰ ਜ਼ਹਿਰੀਲੇ ਸੱਪ ਨੇ ਡੱਸ ਲਿਆ। ਇਸ ਦੌਰਾਨ ਹਾਲਤ ਖਰਾਬ ਹੋਣ ’ਤੇ ਰਾਤ ਦੇ ਸਮੇਂ ਪਰਿਵਾਰ ਵਾਲੇ ਦੀਨਦਿਆਲ ਨੂੰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਇਲਾਜ ਕੀਤਾ ਪਰ ਜਦੋਂ ਉਨ੍ਹਾਂ ਦੀ ਸਥਿਤੀ ’ਚ ਸੁਧਾਰ ਨਹੀਂ ਹੋਇਆ ਤਾਂ ਡਾਕਟਰਾਂ ਨੇ ਹੋਰ ਥਾਂ ਰੈਫਰ ਕਰ ਦਿੱਤਾ। ਪਰਿਵਾਰ ਮੁਤਾਬਕ ਬਿਹਤਰ ਇਲਾਜ ਲਈ ਦੂਜੇ ਹਸਪਤਾਲ ਲੈ ਜਾਂਦੇ ਸਮੇਂ ਦੀਨਦਿਆਲ ਦੀ ਰਸਤੇ ’ਚ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਫ਼ੌਜੀ ਵੀਰਾਂ ਦਾ ਫ਼ੌਲਾਦੀ ਹੌਂਸਲਾ: 50 ਡਿਗਰੀ ਤਾਪਮਾਨ, ਤਪਦੀ ਰੇਤ-ਕੜਕਦੀ ਧੁੱਪ ’ਚ ਸਰਹੱਦਾਂ ’ਤੇ ਰਹਿੰਦੇ ਨੇ ਮੁਸਤੈਦ

ਖੁਸ਼ੀ ਸੋਗ ਵਿਚ ਬਦਲ ਗਈ-
ਪਰਿਵਾਰਕ ਮੈਂਬਰਾਂ ਅਨੁਸਾਰ ਬਿਹਤਰ ਇਲਾਜ ਲਈ ਐਮਪੀ ਦੇ ਨਹਿਰੂ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਦੀਨਦਿਆਲ ਦੀ ਮੌਤ ਹੋ ਗਈ। ਦੂਜੇ ਪਾਸੇ ਦੀਨਦਿਆਲ ਦੀ ਮੌਤ ਦੀ ਖਬਰ ਜਿਵੇਂ ਹੀ ਪਰਿਵਾਰ ਦੇ ਘਰ ਪਹੁੰਚੀ ਤਾਂ ਘਰ 'ਚ ਚੀਕ-ਚਿਹਾੜਾ ਪੈ ਗਿਆ। ਪੁਲਸ ਨੇ ਮ੍ਰਿਤਕ ਦੀਨਦਿਆਲ ਉਮਰ 48 ਸਾਲ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੰਚਨਾਮਾ ਮਗਰੋਂ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਤਾਜ ਮਹਿਲ ਵਿਵਾਦ ’ਤੇ ਹਾਈ ਕੋਰਟ ਦਾ ਸਖ਼ਤ ਰੁਖ਼, ਕਿਹਾ- ਪਹਿਲਾਂ PhD ਕਰੋ ਫਿਰ ਕੋਰਟ ਆਓ


Tanu

Content Editor

Related News