ਯੂ.ਪੀ ''ਚ ਵਕੀਲ ਦਾ ਕਤਲ, ਪ੍ਰਿਯੰਕਾ ਬੋਲੀ- ਕੀ ਪੂਰਾ ਪ੍ਰਦੇਸ਼ ਅਪਰਾਧੀਆਂ ਦੇ ਹੱਥ ''ਚ?

01/08/2020 6:09:51 PM

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਸ਼ਰੇਆਮ ਇਕ ਵਕੀਲ ਦੇ ਕਤਲ ਤੋਂ ਬਾਅਦ ਯੋਗੀ ਸਰਕਾਰ ਫਿਰ ਨਿਸ਼ਾਨੇ 'ਤੇ ਹੈ। ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ 'ਤੇ ਹਮਲਾ ਬੋਲਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਪੂਰਾ ਪ੍ਰਦੇਸ਼ ਅਪਰਾਧੀਆਂ ਦੇ ਹੱਥ 'ਚ ਹੈ। ਕਾਨੂੰਨ ਵਿਵਸਥਾ ਨੂੰ ਲੈ ਕੇ ਯੋਗੀ ਸਰਕਾਰ ਪੂਰੀ ਤਰ੍ਹਾਂ ਫੇਲ ਹੈ।

PunjabKesariਪ੍ਰਿਯੰਕਾ ਨੇ ਕੀਤਾ ਇਹ ਟਵੀਟ
ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਲਿਖਿਆ,''ਸੋਰਾਂਵ ਦੇ ਵਿਜੇਸ਼ੰਕਰ ਤਿਵਾੜੀ ਅਤੇ ਸ਼ਾਮਲੀ ਦੇ ਅਜੇ ਪਾਠਕ ਦੇ ਕਤਲ ਤੋਂ ਬਾਅਦ ਹੁਣ ਲਖਨਊ 'ਚ ਐਡਵੋਕੇਟ ਸ਼ਿਸ਼ਿਰ ਤ੍ਰਿਪਾਠੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੀ ਪ੍ਰਦੇਸ਼ ਪੂਰੀ ਤਰ੍ਹਾਂ ਨਾਲ ਅਪਰਾਧੀਆਂ ਦੇ ਹੱਥ 'ਚ ਹੈ? ਭਾਜਪਾ ਸਰਕਾਰ ਕਾਨੂੰਨ ਵਿਵਸਥਾ ਬਾਰੇ ਪੂਰੀ ਤਰ੍ਹਾਂ ਫੇਲ ਹੈ। ਦੂਜੇ ਟਵੀਟ 'ਚ ਪ੍ਰਿਯੰਕਾ ਨੇ ਲਿਖਿਆ,''ਮੈਂ ਇਨ੍ਹਾਂ ਸਾਰੇ ਪਰਿਵਾਰਾਂ ਦੀ ਨਿਆਂ ਦੀ ਲੜਾਈ 'ਚ ਇਨ੍ਹਾਂ ਨਾਲ ਖੜ੍ਹੀ ਹਾਂ।''

ਮੰਗਲਵਾਰ ਨੂੰ ਹੋਇਆ ਸੀ ਕਤਲ
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਸ਼ਰੇਆਮ ਵਕੀਲ ਸ਼ਿਸ਼ਿਰ ਤ੍ਰਿਪਾਠੀ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਵਾਰਦਾਤ ਦੇ ਪਿੱਛੇ ਪੁਰਾਣੀ ਰੰਜਿਸ਼ ਨੂੰ ਕਾਰਨ ਦੱਸਿਆ ਹੈ। ਪੁਲਸ ਅਨੁਸਾਰ ਹਮਲਾਵਰਾਂ ਨੇ ਸ਼ਿਸ਼ਿਰ 'ਤੇ ਇੱਟ, ਪੱਥਰ ਅਤੇ ਡੰਡਿਆਂ ਨਾਲ ਵਾਰ ਕੀਤਾ। ਦੇਰ ਰਾਤ ਦਾਮੋਦਰਨਗਰ ਇਲਾਕੇ 'ਚ ਹੋਏ ਕਤਲ ਤੋਂ ਬਾਅਦ ਪੁਲਸ ਨੇ ਇਕ ਦੋਸ਼ੀ ਐਡਵੋਕੇਟ ਵਿਨਾਇਕ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ 4 ਦੋਸ਼ੀ ਹਾਲੇ ਵੀ ਫਰਾਰ ਦੱਸੇ ਜਾ ਰਹੇ ਹਨ।


DIsha

Content Editor

Related News