ਗ਼ਰੀਬਾਂ ਲਈ ਫ਼ਰਿਸ਼ਤਾ ਸੀ ਇਹ ਡਾਕਟਰ, ਮੁਸਲਿਮ ਭਾਈਚਾਰੇ ਨੇ ਅਰਥੀ ਨੂੰ ਦਿੱਤਾ ਮੋਢਾ, ਹਰ ਅੱਖ ਹੋਈ ਨਮ

9/18/2020 3:07:12 PM

ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਮੁਸਲਮਾਨਾਂ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ 'ਰਾਮ ਨਾਮ ਸੱਚ ਹੈ', ਪ੍ਰੱਭੂ ਦਾ ਨਾਂ ਸੱਚ ਹੈ'' ਬੋਲਦੇ ਹੋਏ ਇਕ ਡਾਕਟਰ ਵਿਨੋਦ ਗੁਪਤਾ ਦੀ ਅਰਥੀ ਨੂੰ ਮੋਢਾ ਦਿੰਦੇ ਦਿੱਤਾ। ਡਾ. ਗੁਪਤਾ ਫਿਰੋਜ਼ਾਬਾਦ 'ਚ ਇਕ ਮੁਸਲਿਮ ਬਸਤੀ ਨਾਲ ਬੰਦ ਚੌਰਾਹੇ 'ਤੇ ਕਲੀਨਿਕ ਚਲਾਉਂਦੇ ਸਨ। ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਹ ਜਿਸ ਕੋਲ ਪੈਸਾ ਨਾ ਹੋਵੇ, ਉਸ ਦਾ ਮੁਫ਼ਤ ਇਲਾਜ ਕਰਦੇ ਸਨ। ਉਨ੍ਹਾਂ ਤੋਂ ਮੁਫ਼ਤ ਇਲਾਜ ਪਾਉਣ ਵਾਲੇ ਉਨ੍ਹਾਂ ਦੇ ਇਲਾਕੇ ਦੇ ਗਰੀਬ ਲੋਕ ਉਨ੍ਹਾਂ ਨੂੰ ਫਰਿਸ਼ਤਾ ਸਮਝਦੇ ਸਨ।

ਡਾ. ਵਿਨੋਦ ਗੁਪਤਾ ਦੀ ਅੰਤਿਮ ਯਾਤਰਾ 'ਚ ਫਿਰੋਜ਼ਾਬਾਦ ਸਦਰ ਤੋਂ ਵਿਧਾਇਕ ਮਨੀਸ਼ ਅਸੀਜਾ ਵੀ ਸ਼ਾਮਲ ਹੋਏ। ਅਸੀਜਾ ਨੇ ਦੱਸਿਆ ਕਿ ਡਾਕਟਰ ਗੁਪਤਾ ਦਾ ਕਲੀਨਿਕ ਮੁਸਲਿਮ ਬਹੁਲ ਖੇਤਰ 'ਚ ਸਥਿਤ ਹੈ ਅਤੇ ਉਨ੍ਹਾਂ ਦੇ ਜ਼ਿਆਦਾਤਰ ਮਰੀਜ਼ ਵੀ ਮੁਸਲਮਾਨ ਵੀ ਸਨ। ਗੁਪਤਾ ਕੁਆਰੇ ਸਨ ਅਤੇ ਉਹ ਇਲਾਕੇ ਦੇ ਲੋਕਾਂ 'ਚ ਬੇਹੱਦ ਲੋਕਪ੍ਰਿਯ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਡਾ. ਗੁਪਤਾ ਦੀ ਸ਼ਵ ਯਾਤਰਾ ਨਿਕਲੀ ਤਾਂ ਇਹ ਦੇਖ ਲੋਕ ਹੈਰਾਨ ਰਹਿ ਗਏ।

ਵਿਧਾਇਕ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਮੁਸਲਿਮ ਸਮਾਜ ਦੇ ਲੋਕਾਂ ਨੇ ਸੰਸਕਾਰ ਲਈ ਲਿਜਾ ਰਹੀ ਗੁਪਤਾ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ ਅਤੇ ਬਕਾਇਦਾ 'ਰਾਮ ਨਾਮ ਸੱਚ ਹੈ' ਅਤੇ ਸ਼ਵ ਯਾਤਰਾ ਦੌਰਾਨ ਪੜ੍ਹੇ ਜਾਣ ਵਾਲੇ ਮੰਤਰ ਵੀ ਬੋਲੇ। ਉਨ੍ਹਾਂ ਨੇ ਦੱਸਿਆ ਕਿ ਮੁਸਲਮਾਨ ਗੁਪਤਾ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਤੱਕ ਲੈ ਗਏ, ਜਿੱਥੇ ਪੂਰੇ ਰੀਤੀ ਰਿਵਾਜ਼ ਨਾਲ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ।


DIsha

Content Editor DIsha