ਡਾਕਟਰਾਂ ਦੀ ਵੱਡੀ ਲਾਪਰਵਾਹੀ, ਆਪਰੇਸ਼ਨ ਦੌਰਾਨ ਦਿਵਯਾਂਗ ਦੇ ਢਿੱਡ ''ਚ ਛੱਡਿਆ ਤੌਲੀਆ

Wednesday, Aug 26, 2020 - 01:25 PM (IST)

ਡਾਕਟਰਾਂ ਦੀ ਵੱਡੀ ਲਾਪਰਵਾਹੀ, ਆਪਰੇਸ਼ਨ ਦੌਰਾਨ ਦਿਵਯਾਂਗ ਦੇ ਢਿੱਡ ''ਚ ਛੱਡਿਆ ਤੌਲੀਆ

ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੋਂ ਦੀ ਦਰਗਾਹ ਸ਼ਰੀਫ਼ ਮੁਹੱਲੇ ਦੀ ਨਿੱਜੀ ਨਰਸਿੰਗ ਦੇ ਡਾਕਟਰਾਂ ਨੇ ਇਕ ਦਿਵਯਾਂਗ ਨੌਜਵਾਨ ਦੇ ਪੱਥਰੀ ਦੇ ਆਪਰੇਸ਼ਨ ਦੌਰਾਨ ਢਿੱਡ 'ਚ ਤੌਲੀਆ ਛੱਡ ਦਿੱਤਾ ਸੀ। ਲਖਨਊ 'ਚ ਮੁੜ ਆਪਰੇਸ਼ਨ ਕਰਵਾਉਣ 'ਤੇ ਗੱਲ ਸਾਹਮਣੇ ਆਈ। ਨੌਜਵਾਨ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਸ ਨੇ ਡਾਕਟਰ ਅਤੇ ਕਰਮੀਆਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਦੋਸ਼ਾਂ ਨੂੰ ਗਲਤ ਦੱਸਿਆ ਹੈ। 

ਪੁਲਸ ਸੂਤਰਾਂ ਅਨੁਸਾਰ ਥਾਣਾ ਦਰਗਾਹ ਸ਼ਰੀਫ਼ ਖੇਤਰ ਦੇ ਮੁਹੱਲਾ ਸਲਾਰਗੰਜ ਵਾਸੀ ਪ੍ਰਮੋਦ ਸ਼੍ਰੀਵਾਸਤਵ ਦੋਹਾਂ ਪੈਰਾਂ ਤੋਂ ਅਪਾਹਜ ਹੈ। ਉਸ ਨੂੰ ਕਰੀਬ 10 ਦਿਨ ਪਹਿਲਾਂ ਢਿੱਡ 'ਚ ਪੱਥਰੀ ਦਾ ਦਰਦ ਹੋਣ 'ਤੇ ਇਕ ਨਿੱਜੀ ਨਰਸਿੰਗ ਹੋਮ 'ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੇ ਭਰਾ ਵਿਸ਼ਾਲ ਸ਼੍ਰੀਵਾਸਤਵ ਦਾ ਦੋਸ਼ ਹੈ ਕਿ ਹਸਪਤਾਲ 'ਚ ਆਪਰੇਸ਼ਨ ਲਈ ਉਨ੍ਹਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਪਰ ਉਹ 25 ਹਜ਼ਾਰ ਰੁਪਏ ਹੀ ਦੇ ਸਕੇ। ਜਿਸ ਨਾਲ ਜਲਦੀ 'ਚ ਆਪਰੇਸ਼ਨ ਕਰ ਕੇ ਟਾਂਕੇ ਲੱਗਾ ਦਿੱਤੇ। ਲਖਨਊ ਦੇ ਇਕ ਹਸਪਤਾਲ 'ਚ ਮੁੜ ਆਪਰੇਸ਼ਨ ਕਰਵਾਉਣ 'ਤੇ ਢਿੱਡ 'ਚੋਂ ਤੌਲੀਆ ਬਰਾਮਦ ਹੋਇਆ। ਪੁਲਸ ਨੇ ਕਿਹਾ ਕਿ ਡਾਕਟਰ ਸਰਵੇਸ਼ ਸ਼ੁਕਲਾ ਅਤੇ ਕੁਝ ਕਰਮੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News