ਪ੍ਰੇਮ ਜਾਲ 'ਚ ਫਸਾ ਜਬਰ ਜ਼ਿਨਾਹ ਕਰਦਾ ਰਿਹਾ ਡਾਕਟਰ, ਗਰਭਵਤੀ ਹੋਣ 'ਤੇ ਬਣਾਇਆ ਬੰਧਕ

Thursday, Nov 19, 2020 - 04:41 PM (IST)

ਪ੍ਰੇਮ ਜਾਲ 'ਚ ਫਸਾ ਜਬਰ ਜ਼ਿਨਾਹ ਕਰਦਾ ਰਿਹਾ ਡਾਕਟਰ, ਗਰਭਵਤੀ ਹੋਣ 'ਤੇ ਬਣਾਇਆ ਬੰਧਕ

ਬਾਗਪਤ- ਉੱਤਰ ਪ੍ਰਦੇਸ਼ 'ਚ ਬਾਗਪਤ ਦੇ ਬੜੌਦ ਕਸਬੇ 'ਚ ਨਰਸਿੰਗ ਹੋਮ 'ਚ ਕੰਮ ਕਰਨ ਵਾਲੇ ਇਕ ਡਾਕਟਰ ਨੇ ਨਾਂ ਅਤੇ ਪਛਾਣ ਬਦਲ ਕੇ ਇਕ ਤਲਾਕਸ਼ੁਦਾ ਨਰਸ ਨਾਲ ਦੋਸਤੀ ਕਰ ਕੇ ਉਸ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ ਅਤੇ ਉਸ ਨਾਲ ਸਰੀਰਕ ਸੰਬੰਧ ਵੀ ਬਣਾ ਲਏ। ਪੀੜਤਾ ਨੇ ਦੋਸ਼ ਲਗਾਉਂਦੇ ਹੋਏ ਪੁਲਸ ਸੁਪਰਡੈਂਟ ਨੂੰ ਸ਼ਿਕਾਇਤ ਕੀਤੀ ਹੈ। ਪੁਲਸ ਸੁਪਰਡੈਂਟ ਨੇ ਵੀ ਜਨਾਨੀ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਪੁਲਸ ਸੁਪਰਡੈਂਟ ਅਭਿਸ਼ੇਕ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਬੜੌਤ ਵਾਸੀ ਤਲਾਕਸ਼ੁਦਾ ਜਨਾਨੀ ਇਕ ਨਰਸਿੰਗ ਹੋਮ 'ਚ ਕੰਮ ਕਰਦੀ ਹੈ।

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਸਟਾਫ਼ ਦੇ ਹੀ ਦੂਜੇ ਭਾਈਚਾਰੇ ਦੇ ਨੌਜਵਾਨ ਨੇ ਉਸ ਨਾਲ ਜਾਣ ਪਛਾਣ ਵਧਾ ਲਈ ਅਤੇ ਕਿਹਾ ਕਿ ਉਸ ਦੀ ਪਤਨੀ ਵੀ ਛੱਡ ਕੇ ਚੱਲੀ ਗਈ ਹੈ ਅਤੇ ਉਹ ਬੱਚੇ ਦੀ ਦੇਖਭਾਲ ਨਹੀਂ ਕਰ ਪਾ ਰਿਹਾ ਹੈ। ਜਿਸ ਕਾਰਨ ਉਹ 7 ਮਹੀਨਿਆਂ ਤੱਕ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਂਦਾ ਰਿਹਾ। ਜਦੋਂ ਉਸ ਨੇ ਦੱਸਿਆ ਕਿ ਉਹ ਗਰਭਵਤੀ ਹੋ ਗਈ ਤਾਂ ਨੌਜਵਾਨ ਉਸ 'ਤੇ ਧਰਮ ਬਦਲਣ ਦਾ ਦਬਾਅ ਬਣਾਉਣ ਲੱਗਾ। ਇਸ ਤੋਂ ਬਾਅਦ ਉਸ ਨੇ ਉਸ ਨੂੰ ਇਕ ਮਕਾਨ 'ਚ ਬੰਧਕ ਬਣਾ ਲਿਆ। ਉਨ੍ਹਾਂ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ ਡਿਪਟੀ ਸੁਪਰਡੈਂਟ ਬੜੌਤ ਆਲੋਕ ਕੁਮਾਰ ਨੂੰ ਜਾਂਚ ਤੋਂ ਬਾਅਦ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖੁਸ਼ੀਆਂ, ਧੀ ਦੇ ਵਿਆਹ ਦਾ ਕਾਰਡ ਦੇਣ ਜਾ ਰਹੇ ਪਿਤਾ ਦੀ ਹਾਦਸੇ 'ਚ ਮੌਤ


author

DIsha

Content Editor

Related News