ਉੱਤਰ ਪ੍ਰਦੇਸ਼ ''ਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਤਰਸਯੋਗ ਹੈ : ਮਾਇਆਵਤੀ

Tuesday, Aug 18, 2020 - 11:16 AM (IST)

ਉੱਤਰ ਪ੍ਰਦੇਸ਼ ''ਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਤਰਸਯੋਗ ਹੈ : ਮਾਇਆਵਤੀ

ਲਖਨਊ- ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿ ਸ਼ੋਸ਼ਣ, ਜਬਰ ਜ਼ਿਨਾਹ, ਕਤਲ ਆਦਿ ਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਪ੍ਰਦੇਸ਼ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਤਰਸਯੋਗ ਹੈ। ਮੰਗਲਵਾਰ ਨੂੰ ਮਾਇਆਵਤੀ ਨੇ ਟਵੀਟ 'ਚ ਕਿਹਾ ਕਿ ਯੂ.ਪੀ. 'ਚ ਸਾਰੇ ਵਰਗਾਂ/ਧਰਮਾਂ ਅਤੇ ਖਾਸ ਕਰ ਕੇ ਦਲਿਤਾਂ ਨਾਲ ਆਏ ਦਿਨ ਨਫ਼ਰਤ, ਸ਼ੋਸ਼ਣ, ਜਬਰ ਜ਼ਿਨਾਹ, ਕਤਲ ਆਦਿ ਦੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਬੇਹੱਦ ਤਰਸਯੋਗ ਹੈ। ਇਨ੍ਹਾਂ ਘਟਨਾਵਾਂ ਦੇ ਪ੍ਰਤੀ ਸਰਕਾਰੀ ਲੀਪਾਪੋਤੀ ਨਾਲ ਹਾਲਾਤ ਹੋਰ ਵਿਗੜ ਰਹੇ ਹਨ, ਸਰਕਾਰ ਧਿਆਨ ਦੇਵੇ।''

PunjabKesariਉਨ੍ਹਾਂ ਨੇ ਭਾਜਪਾ ਦੇ ਨਾਲ-ਨਾਲ ਸਪਾ ਅਤੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ। ਮਾਇਆਵਤੀ ਨੇ ਇਕ ਦੂਜੇ ਟਵੀਟ 'ਚ ਕਿਹਾ ਕਿ ਇਸ ਘਟਨਾਵਾਂ ਨੂੰ ਦੇਖੀਏ ਤਾਂ ਜਨਤਾ ਨੂੰ ਸਪਾ ਅਤੇ ਭਾਜਪਾ ਸਰਕਾਰ ਦੀ ਕਾਰਜਸ਼ੈਲੀ 'ਚ ਖਾਸ ਅੰਤਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਕਾਂਗਰਸ ਪਾਰਟੀ ਦੇ ਰਾਜ 'ਚ ਤਾਂ ਇੱਥੇ ਪੀੜਤਾਂ ਦੀ ਐੱਫ.ਆਈ.ਆਰ. ਤੱਕ ਵੀ ਦਰਜ ਨਹੀਂ ਕੀਤੀ ਜਾਂਦੀ ਹੈ। ਨਾਲ ਹੀ ਉਸ ਦੌਰਾਨ ਮੀਡੀਆ ਵੀ ਅੱਜ ਦੀ ਤਰ੍ਹਾਂ ਓਨੀ ਸਰਗਰਮ ਨਹੀਂ ਸੀ।''


author

DIsha

Content Editor

Related News