ਹਾਥਰਸ ਕੇਸ 'ਤੇ ਬੋਲੇ ADG ਪ੍ਰਸ਼ਾਂਤ ਕੁਮਾਰ- ਨਹੀਂ ਹੋਇਆ ਸੀ ਪੀੜਤਾ ਨਾਲ ਜਬਰ ਜ਼ਿਨਾਹ

Thursday, Oct 01, 2020 - 05:42 PM (IST)

ਨਵੀਂ ਦਿੱਲੀ/ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਸਮੂਹਕ ਜਬਰ ਜ਼ਿਨਾਹ ਪੀੜਤਾ ਦੇ ਦਮ ਤੋੜਨ ਤੋਂ ਬਾਅਦ ਮਾਮਲੇ 'ਚ ਵਿਰੋਧੀ ਧਿਰ ਲਗਾਤਾਰ ਯੋਗੀ ਸਰਕਾਰ 'ਤੇ ਹਮਲਾ ਕਰ ਰਿਹਾ ਹੈ। ਇਸ ਵਿਚ ਯੂ.ਪੀ. ਏ.ਡੀ.ਜੀ. (ਐਡੀਸ਼ਨਲ ਡਾਇਰੈਕਟਰ ਜਨਰਲ) ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਇਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਇਸ ਕੇਸ 'ਚ ਸਨਸਨੀ ਫੈਲ ਗਈ ਹੈ।

PunjabKesariਜੀਭ ਕੱਟਣ ਵਾਲੀ ਗੱਲ ਬਿਲਕੁੱਲ ਗਲਤ
ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਇਆ ਹੈ। ਜਿਸ ਨੂੰ ਸਥਾਨਕ ਪੱਤਰਕਾਰ ਨੇ ਪੋਸਟ ਕੀਤਾ ਹੈ। ਜਿਸ 'ਚ ਪੀੜਤਾ ਦੀ ਜੀਭ ਦਿਖਾਈ ਦੇ ਰਹੀ ਹੈ। ਇਸ ਲਈ ਪੀੜਤਾ ਦੀ ਜੀਭ ਕੱਟਣ ਵਾਲੀ ਗੱਲ ਬਿਲਕੁੱਲ ਗਲਤ ਹੈ।

ਨਹੀਂ ਹੋਇਆ ਪੀੜਤਾ ਨਾਲ ਜਬਰ ਜ਼ਿਨਾਹ
ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਦਿੱਲੀ 'ਚ ਪੀੜਤਾ ਦੇ ਕੀਤੇ ਗਏ ਪੋਸਟਮਾਰਟਮ 'ਚ ਮੌਤ ਦਾ ਕਾਰਨ ਗਲੇ 'ਤੇ ਲੱਗੀ ਸੱਟ ਕਾਰਨ ਉਸ ਦੌਰਾਨ ਹੋਇਆ ਟਰਾਮਾ ਹੈ। ਫੋਰੈਂਸਿਕ ਰਿਪੋਰਟ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸੈਂਪਲਸ 'ਚ ਕਿਸੇ ਤਰ੍ਹਾਂ ਦੇ ਸਪਰਮ ਅਤੇ ਸ਼ਕਰਾਣੂੰ ਨਹੀਂ ਪਾਏ ਗਏ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਪੀੜਤਾ ਨਾਲ ਜਬਰ ਜ਼ਿਨਾਹ ਵੀ ਨਹੀਂ ਹੋਇਆ ਹੈ।

ਇਹ ਸੀ ਮਾਮਲਾ
ਦਰਅਸਲ 14 ਸਤੰਬਰ ਨੂੰ ਚਾਰ ਪੁਰਸ਼ਾਂ ਨੇ ਹਾਥਰਸ ਦੇ ਇਕ ਪਿੰਡ 'ਚ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ ਸੀ। ਅਲੀਗੜ੍ਹ ਦੇ ਜੇ.ਐੱਨ. ਮੈਡੀਕਲ ਕਾਲਜ ਹਸਪਤਾਲ 'ਚ ਉਸ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਹਾਲਤ ਹੋਰ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਭੇਜਿਆ ਗਿਆ, ਜਿੱਥੇ ਉਸ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ।


DIsha

Content Editor

Related News