13 ਸਾਲ ਦੀ ਕੁੜੀ ਨਾਲ 2 ਨੇ ਕੀਤਾ ਗੈਂਗਰੇਪ, ਚਾਰ ਮੁੰਡੇ ਬਣਾਉਂਦੇ ਰਹੇ ਵੀਡੀਓ

04/23/2020 1:00:49 PM

ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ 'ਚ ਗੈਂਗਰੇਪ ਦਾ ਇਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੀਤਾਪੁਰ ਦੇ ਇਕ ਪਿੰਡ 'ਚ 13 ਸਾਲ ਦੀ ਕੁੜੀ ਘਰ ਦੇ ਬਾਹਰ ਟਾਇਲਟ ਲਈ ਗਈ ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ 6 ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਸੁੰਨਸਾਨ ਜਗਾ ਲੈ ਗਏ। ਗੈਂਗਰੇਪ ਦੇ ਦੋਸ਼ੀਆਂ 'ਚੋਂ 2 ਲੋਕਾਂ ਨੇ ਕੁੜੀ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ, ਜਦੋਂ ਕਿ ਉਸ ਦੇ ਨੇੜੇ ਖੜੇ ਚਾਰ ਮੁੰਡੇ ਗੈਂਗਰੇਪ ਦਾ ਵੀਡੀਓ ਬਣਾਉਂਦੇ ਰਹੇ। ਕੁੜੀ ਰੋਂਦੀ ਰਹੀ ਪਰ ਦਰਿੰਦਿਆਂ ਨੇ ਕੋਈ ਰਹਿਮ ਨਹੀਂ ਕੀਤਾ। ਉੱਥੋਂ ਜਾਂਦੇ ਸਮੇਂ ਉਹ ਧਮਕੀ ਦੇ ਕੇ ਗਏ ਕਿ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦੇਣਗੇ। ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਸੀਤਾਪੁਰ ਜ਼ਿਲੇ ਦੀ ਹੈ।

ਧਮਕੀ ਦੇ ਕੇ ਹੋਏ ਫਰਾਰ
ਪਰਿਵਾਰ ਵਾਲਿਆਂ ਅਨੁਸਾਰ, ਜਦੋਂ ਕੁੜੀ ਘਰ ਦੇ ਬਾਹਰ ਟਾਇਲਟ ਲਈ ਗਈ ਸੀ, ਉਸੇ ਦੌਰਾਨ ਪਿੰਡ ਦੇ ਬਾਹਰ ਇਕ ਕਾਲਜ ਕੋਲ ਪਹਿਲਾਂ ਤੋਂ ਮੌਜੂਦ ਅੱਧਾ ਦਰਜਨ ਲੋਕਾਂ ਨੇ ਉਸ ਨੂੰ ਫੜ ਲਿਆ। 2 ਲੋਕਾਂ ਨੇ ਕੁੜੀ ਨਾਲ ਵਾਰੀ-ਵਾਰੀ ਰੇਪ ਕੀਤਾ, ਜਦੋਂ ਕਿ 4 ਸਾਥੀਆਂ ਨੇ ਗੈਂਗਰੇਪ ਦਾ ਵੀਡੀਓ ਆਪਣੇ ਮੋਬਾਇਲ 'ਚ ਕੈਦ ਕਰ ਲਿਆ। ਸਾਰੇ ਦੋਸ਼ੀ ਮੂੰਹ ਖੋਲਣ 'ਤੇ ਗੈਂਗਰੇਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਸ ਕਰਨ ਦੀ ਧਮਕੀ ਦੇ ਕੇ ਮੌਕੇ 'ਤੇ ਫਰਾਰ ਹੋ ਗਏ।

2 ਦੋਸ਼ੀ ਹੋਏ ਗ੍ਰਿਫਤਾਰ
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕੀਤੀ। ਪੁਲਸ ਦਾ ਕਹਿਣਾ ਹੈ ਕਿ ਮਾਮਲੇ 'ਚ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਸਾਰੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ 2 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਤਾਪੁਰ ਦੇ ਐੱਸ.ਪੀ. ਐੱਲ.ਆਰ. ਕੁਮਾਰ ਨੇ ਕਿਹਾ ਕਿ ਵਾਰਦਾਤ 'ਚ ਸ਼ਾਮਲ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਇਸ ਮਾਮਲੇ 'ਚਸਖਤ ਕਾਰਵਾਈ ਕੀਤੀ ਜਾਵੇਗੀ।


DIsha

Content Editor

Related News