UP ਚੋਣਾਂ 2022: ਕਿਸੇ ਪਿੰਡ ਨੇ ਕੀਤਾ ਵੋਟਾਂ ਦਾ ਬਾਇਕਾਟ ਤਾਂ ਕਿਤੇ ਹੁਣ ਤਕ ਪਈ ਸਿਰਫ਼ 1 ਵੋਟ

Thursday, Feb 10, 2022 - 02:02 PM (IST)

ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦੇ ਪਹਿਲੇ ਪੜਾਅ ਦੀ ਵੋਟਾਂ ਸਵੇਰੇ 7 ਵਜੇ ਤੋਂ ਜਾਰੀ ਹੈ। ਪਹਿਲੇ ਪੜਾਅ ’ਚ 11 ਜ਼ਿਲ੍ਹਿਆਂ ਦੀਆਂ 58 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਪਹਿਲੇ ਪੜਾਅ ਦੀਆਂ ਵੋਟਾਂ ’ਚ ਕੁੱਲ 623 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੈ, ਜਿਨ੍ਹਾਂ ’ਚ 74 ਮਹਿਲਾਵਾਂ ਵੀ ਮੈਦਾਨ ’ਚ ਹਨ। ਸ਼ਾਮ 6 ਵਜੇ ਵੋਟਾਂ ਦਾ ਸਿਲਸਿਲਾ ਥੰਮ੍ਹ ਜਾਵੇਗਾ। ਉੱਤਰ ਪ੍ਰਦੇਸ਼ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮਲੀ, ਮੁਜ਼ੱਫਰਨਗਰ, ਮੇਰਠ, ਬਾਗਪਤ, ਗਾਜ਼ੀਆਬਾਦ, ਹਾਪੁੜ, ਗੌਤਮਬੁੱਧ ਨਗਰ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਅਤੇ ਹਾਥਰਸ ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। 

ਵੋਟਰਾਂ ’ਚ ਵੋਟਾਂ ਨੂੰ ਲੈ ਕੇ ਦਿਲਚਸਪੀ ਘੱਟ, ਜਾਣੋ ਵਜ੍ਹਾ-
ਵੋਟਾਂ ਨੂੰ ਲੈ ਕੇ ਵੋਟਰਾਂ ’ਚ ਕੁਝ ਜ਼ਿਲ੍ਹਿਆਂ ’ਚ ਘੱਟ ਹੀ ਦਿਲਚਸਪੀ ਵੇਖਣ ਨੂੰ ਮਿਲ ਰਹੀ ਹੈ। ਅਲੀਗੜ੍ਹ ਦੇ ਪਿੰਡ ਖੁਰਾਨਾ ’ਚ ਸਵੇਰੇ 7.00 ਵਜੇ ਤੋਂ ਹੁਣ ਤੱਕ ਸਿਰਫ਼ 1 ਵੋਟ ਪਈ ਹੈ। ਪਿੰਡ ਵਾਸੀਆਂ ਵਲੋਂ ਵੋਟ ਪਾਉਣ ਲਈ ਨਾ ਆਉਣ ਨਾਲ ਪੋਲਿੰਗ ਬੂਥ ’ਤੇ ਸੰਨਾਟਾ ਪਸਰਿਆ ਹੋਇਆ ਹੈ। ਉੱਥੇ ਹੀ ਬੁਲੰਦਸ਼ਹਿਰ ’ਚ ਪਿੰਡ ਵਾਸੀਆਂ ਵਲੋਂ ਵੋਟਿੰਗ ਦਾ ਬਾਇਕਾਟ ਕੀਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣ ਹੈ ਕਿ ਜਦੋਂ ਤੱਕ ਪੁਲ-ਰੋਡ ਨਹੀਂ ਤਾਂ ਫਿਰ ਵੋਟ ਵੀ ਨਹੀਂ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪਿੰਡ ਦਾ ਵਿਕਾਸ ਨਹੀਂ ਹੋਇਆ ਤਾਂ ਉਹ ਵੋਟ ਵੀ ਨਹੀਂ ਪਾਉਣਗੇ। ਪਿੰਡ ਵਾਸੀਆਂ ਨੇ ਟੁੱਟੀ ਸੜਕ ’ਤੇ ਹੱਥਾਂ ਵਿੱਚ ਬੈਨਰ ਲੈ ਕੇ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚ ਹੜਕੰਪ ਮਚ ਗਿਆ। ਅਧਿਕਾਰੀ ਪਿੰਡ ਵਾਸੀਆਂ ਨੂੰ ਸਮਝਾਉਣ ਲਈ ਮੌਕੇ ’ਤੇ ਪੁੱਜੇ। ਇਸ ਦੌਰਾਨ ਭਾਜਪਾ ਉਮੀਦਵਾਰ ਸੀ.ਪੀ. ਸਿੰਘ ਨੇ ਵੀ ਪਿੰਡ ਵਾਸੀਆਂ ਵਿੱਚ ਜਾ ਕੇ ਉਨ੍ਹਾਂ ਨੂੰ ਮਨਾ ਲਿਆ। ਫਿਰ ਵੋਟਿੰਗ ਸ਼ੁਰੂ ਹੋ ਗਈ।

ਸ਼ਾਮਲੀ ’ਚ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਨਾਲ ਵੋਟਿੰਗ ਪ੍ਰਕਿਰਿਆ ਰੁੱਕ ਗਈ, ਮਹਿਜ 3 ਵੋਟਾਂ ਪੈਣ ਮਗਰੋਂ ਰੁਕਾਵਟ ਪੈਦਾ ਹੋ ਗਈ। ਸ਼ਾਮਲੀ ਜ਼ਿਲ੍ਹੇ ’ਚ ਹੀ ਵੋਟਰਾਂ ਨੂੰ ਡਰਾ-ਧਮਕਾ ਕੇ ਵਾਪਸ ਭੇਜਿਆ ਗਿਆ, ਇਸ ਬਾਬਤ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।


Tanu

Content Editor

Related News