ਉੱਤਰ ਪ੍ਰਦੇਸ਼ ''ਚ ਦਲਿਤਾਂ ''ਤੇ ਹੋ ਰਹੇ ਸਭ ਤੋਂ ਵੱਧ ਅੱਤਿਆਚਾਰ : ਪ੍ਰਿਯੰਕਾ ਗਾਂਧੀ

12/04/2020 5:56:14 PM

ਨਵੀਂ ਦਿੱਲੀ- ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਕਿਹਾ ਕਿ ਪ੍ਰਦੇਸ਼ 'ਚ ਅਨੁਸੂਚਿਤ ਜਾਤੀ ਦੇ ਲੋਕਾਂ 'ਤੇ ਹੋਣ ਵਾਲੇ ਅੱਤਿਆਚਾਰ ਨੂੰ ਰੋਕਣ ਲਈ ਹਰੇਕ ਪਿੰਡ 'ਚ ਪਾਰਟੀ ਵਰਕਰਾਂ ਦਾ ਦਲਿਤ ਸੰਗਠਨ ਤਿਆਰ ਕੀਤਾ ਜਾਵੇਗਾ। ਪ੍ਰਿਯੰਕਾ ਨੇ ਇਹ ਐਲਾਨ ਉੱਤਰ ਪ੍ਰਦੇਸ਼ ਕਾਂਗਰਸ ਅਨੁਸੂਚਿਤ ਜਾਤੀ ਵਿਭਾਗ ਦੇ ਵਰਕਰ ਸੰਮੇਲਨ ਨੂੰ ਵਰਚੁਅਲ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਕੀਤਾ। ਪ੍ਰਿਯੰਕਾ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਜੋ ਦਲਿਤਾਂ 'ਤੇ ਅੱਤਿਆਚਾਰ ਹੋ ਰਿਹਾ ਹੈ, ਉਹ ਸ਼ਾਇਦ ਹੀ ਦੇਸ਼ 'ਚ ਕਿਸੇ ਹੋਰ ਪ੍ਰਦੇਸ਼ 'ਚ ਇੰਨਾ ਅੱਤਿਆਚਾਰ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦਲਿਤਾਂ ਨਾਲ ਸੂਬੇ 'ਚ ਹੋਣ ਵਾਲੇ ਭੇਦਭਾਵ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ ਅਤੇ ਹਰ ਸਥਿਤੀ 'ਚ ਉਨ੍ਹਾਂ ਦੇ ਸਨਮਾਨ ਦੀ ਰੱਖਿਆ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਕਿਸਾਨਾਂ ਨੇ 8 ਦਸੰਬਰ ਨੂੰ ਕੀਤਾ ਭਾਰਤ ਬੰਦ ਦਾ ਐਲਾਨ

ਇਹ ਸੰਮੇਲਨ ਪ੍ਰਦੇਸ਼ ਕਾਂਗਰਸ ਅਨੁਸੂਚਿਤ ਜਾਤੀ ਵਿਭਾਗ ਦੇ ਪ੍ਰਧਾਨ ਆਲੋਕ ਪ੍ਰਸਾਦ ਦੀ ਰਿਹਾਈ ਤੋਂ ਬਾਅਦ ਆਯੋਜਿਤ ਕੀਤਾ ਗਿਆ ਸੀ। ਇਸ ਸੰਮੇਲਨ ਦਾ ਮਕਸਦ ਦਲਿਤਾਂ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨਾ ਹੈ। ਉਨ੍ਹਾਂ ਨੇ ਕਿਹਾ,''ਆਉਣ ਵਾਲੇ ਸਮੇਂ 'ਚ ਸਮਾਜਿਕ ਨਿਆਂ, ਸੰਵਿਧਾਨ ਅਤੇ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਬਚਾਉਣ ਅਤੇ ਦਲਿਤਾਂ 'ਤੇ ਹੋ ਰਹੇ ਅੱਤਿਆਚਾਰ ਵਿਰੁੱਧ ਲੜਾਈ ਲੜਦੇ ਹੋਏ ਹਰੇਕ ਪਿੰਡ 'ਚ ਅਨੁਸੂਚਿਤ ਜਾਤੀ ਵਿਭਾਗ ਦੇ ਵਰਕਰਾਂ ਨੂੰ ਇਕੱਠੇ ਕਰ ਕੇ ਗ੍ਰਾਮ ਸੰਗਠਨ ਬਣਾਉਣਾ ਹੈ।''

ਇਹ ਵੀ ਪੜ੍ਹੋ : 70 ਸਾਲਾਂ 'ਚ ਪਹਿਲੀ ਵਾਰ ਪਾਈ ਵੋਟ, ਖੁਸ਼ੀ ਨਾਲ ਨੱਚਣ ਲੱਗਾ ਇਹ ਸ਼ਖਸ


DIsha

Content Editor

Related News