ਕੋਵਿਡ-19 ਮਹਾਮਾਰੀ ਕਾਰਨ ਟੁੱਟੇਗੀ 175 ਸਾਲਾਂ ਤੋਂ ਚੱਲੀ ਰਹੀ ਰਾਮਲੀਲਾ ਮੰਚਨ ਦੀ ਪਰੰਪਰਾ

Monday, Oct 12, 2020 - 04:43 PM (IST)

ਕੋਵਿਡ-19 ਮਹਾਮਾਰੀ ਕਾਰਨ ਟੁੱਟੇਗੀ 175 ਸਾਲਾਂ ਤੋਂ ਚੱਲੀ ਰਹੀ ਰਾਮਲੀਲਾ ਮੰਚਨ ਦੀ ਪਰੰਪਰਾ

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ 'ਚ 175 ਸਾਲਾਂ ਤੋਂ ਚੱਲੀ ਆ ਰਹੀ ਰਾਮਲੀਲਾ ਮੰਚਨ ਦੀ ਪਰੰਪਰਾ ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਟੁੱਟ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੀ ਮੁੱਖ ਰਾਮਲੀਲਾ ਦੀ ਆਯੋਜਨਕਰਤਾ ਸੰਸਥਾ ਸ਼੍ਰੀਰਾਮ ਲੀਲਾ ਸਭਾ ਨੂੰ ਇਸ ਵਾਰ ਕੋਵਿਡ-19 ਨਿਯਮ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਮੰਚਨ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਅਜਿਹੇ 'ਚ ਸ਼੍ਰੀਰਾਮ ਲੀਲਾ ਸਭਾ ਨੇ ਇਸ ਵਾਰ ਕੁਝ ਵਿਸ਼ੇਸ਼ ਲੀਲਾਵਾਂ ਦਾ ਮੰਚਨ ਕਰ ਕੇ ਕਿਸੇ ਤਰ੍ਹਾਂ ਪਰੰਪਰਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨ ਦਾ ਫੈਸਲਾ ਲਿਆ ਹੈ।

ਸ਼੍ਰੀਰਾਮ ਲੀਲਾ ਸਭਾ ਦੇ ਚੇਅਰਮੈਨ ਲਾਲਾ ਜਯੰਤੀ ਪ੍ਰਸਾਦ ਅਗਰਵਾਲ ਨੇ ਦੱਸਿਆ,''ਮਥੁਰਾ 'ਚ ਇਸ ਵਾਰ ਸ਼੍ਰੀਰਾਮ ਬਰਾਤ ਨਹੀਂ ਨਿਕਲੇਗੀ ਅਤੇ ਨਾ ਹੀ ਜਨਕਪੁਰੀ ਸਜੇਗੀ, ਜਦੋਂ ਰਾਮਲੀਲਾ ਮੰਚਨ ਦੌਰਾਨ ਰਾਮਲੀਲਾ ਮੰਚਨ ਦੌਰਾਨ ਰਾਮ-ਰਾਵਣ ਯੁੱਧ ਤੋਂ ਇਲਾਵਾ ਇਹੀ 2 ਲੀਲਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਦਰਸ਼ਨ ਲਈ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ।'' ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਸਰਕਾਰ ਨੇ ਵੱਡੀ ਗਿਣਤੀ 'ਚ ਲੋਕਾਂ ਦੇ ਜਮ੍ਹਾ ਹੋਣ 'ਤੇ ਪਾਬੰਦੀ ਲਗਾ ਰੱਖਿਆ ਹੈ, ਜਿਸ ਕਾਰਨ ਸਭਾ ਨੇ ਇਸ ਸਾਲ ਆਯੋਜਨ ਨਹੀਂ ਕਰਨ ਦਾ ਫੈਸਲਾ ਕੀਤਾ ਹੈ। ਇਹ ਪਹਿਲਾ ਮੌਕਾ ਹੋਵੇਗਾ, ਜਦੋਂ 175 ਸਾਲਾਂ ਤੋਂ ਲਗਾਤਾਰ ਮੰਚਿਤ ਹੋ ਰਹੀ ਰਾਮਲੀਲਾ ਦਾ ਇਸ ਵਾਰ ਜਨਤਕ ਮੰਚਨ ਨਹੀਂ ਹੋਵੇਗਾ।


author

DIsha

Content Editor

Related News