UP ''ਚ 5 ਸਾਲਾ ਮਾਸੂਮ ਨਾਲ ਚਾਚੇ ਨੇ ਕੀਤਾ ਜਬਰ ਜ਼ਿਨਾਹ, ਗੰਭੀਰ ਹਾਲਤ ''ਚ ਛੱਡ ਹੋਇਆ ਫਰਾਰ
Wednesday, Oct 07, 2020 - 05:44 PM (IST)

ਬਦਾਊਂ- ਉੱਤਰ ਪ੍ਰਦੇਸ਼ 'ਚ ਬਦਾਊਂ ਦੇ ਹਜਰਤਪੁਰ ਖੇਤਰ 'ਚ ਚਾਚੇ ਵਲੋਂ 5 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਹਜਰਤਪੁਰ ਥਾਣਾ ਇਲਾਕੇ ਦੇ ਇਕ ਪਿੰਡ 'ਚ ਮੰਗਲਵਾਰ ਸ਼ਾਮ ਘਰੋਂ ਬਾਹਰ ਖੇਡ ਰਹੀ ਮਾਸੂਮ ਬੱਚੀ ਨੂੰ ਇਸ ਦੇ ਪਿਤਾ ਦਾ ਚਚੇਰਾ ਭਰਾ ਖਾਲੀ ਮਕਾਨ 'ਚ ਚੁੱਕ ਕੇ ਲੈ ਗਿਆ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਬੱਚੀ ਨੂੰ ਗੰਭੀਰ ਹਾਲਤ 'ਚ ਛੱਡ ਕੇ ਫਰਾਰ ਹੋ ਗਿਆ।
ਪਰਿਵਾਰ ਵਾਲੇ ਬੱਚੀ ਨੂੰ ਲੈ ਕੇ ਥਾਣੇ ਪਹੁੰਚੇ, ਜਿੱਥੇ ਦੋਸ਼ੀ ਵਿਰੁੱਧ ਜਬਰ ਜ਼ਿਨਾਹ, ਪਾਸਕੋ ਦੀਆਂ ਧਾਰਾਵਾਂ 'ਚ ਮੁਕੱਦਮਾ ਦਰਜ ਕਰਵਾਇਆ। ਬੱਚੀ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਹੈ। ਸੀਨੀਅਰ ਪੁਲਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਪੀੜਤਾ ਬੱਚੀ ਦਾ ਮੈਡੀਕਲ ਕਰਵਾਇਆ ਹੈ।