ਸ਼ਰਮਨਾਕ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਗਲ਼ਾ ਘੁੱਟ ਕੀਤਾ ਕਤਲ

Monday, Apr 19, 2021 - 03:48 PM (IST)

ਸ਼ਰਮਨਾਕ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਗਲ਼ਾ ਘੁੱਟ ਕੀਤਾ ਕਤਲ

ਬਾਂਦਾ- ਉੱਤਰ ਪ੍ਰਦੇਸ਼ 'ਚ ਬਾਂਦਾ ਜ਼ਿਲ੍ਹੇ ਦੇ ਮਰਕਾ ਥਾਣਾ ਖੇਤਰ 'ਚ ਬਲਾਤਕਾਰ ਤੋਂ ਬਾਅਦ 5 ਸਾਲਾ ਬੱਚੀ ਦਾ ਗਲ਼ਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸਿਲਸਿਲੇ 'ਚ ਬੱਚੀ ਦੀ ਇਕ ਰਿਸ਼ਤੇਦਾਰ ਨੂੰ ਸੋਮਵਾਰ ਸਵੇਰੇ ਗ੍ਰਿਫ਼ਤਾਰ ਕਰ  ਲਿਆ ਹੈ। ਬਬੇਰੂ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਭਾਸਕਰ ਮਿਸ਼ਰਾ ਨੇ ਦੱਸਿਆ ਕਿ ਬਲਾਤਕਾਰ ਕਰਨ ਤੋਂ ਬਾਅਦ 5 ਸਾਲਾ ਬੱਚੀ ਦਾ ਕਤਲ ਕਰ ਲਾਸ਼ ਝੋਨੇ ਦੀ ਪਰਾਲੀ 'ਚ ਲੁਕਾਏ ਜਾਣ ਦੀ ਘਟਨਾ ਮਰਕਾ ਪਿੰਡ 'ਚ ਐਤਵਾਰ ਦੇਰ ਸ਼ਾਮ ਵਾਪਰੀ।

ਉਨ੍ਹਾਂ ਦੱਸਿਆ ਕਿ ਐਤਵਾਰ ਸ਼ਾਮ ਬੱਚੀ ਆਪਣੇ ਘਰ ਦੇ ਸਾਹਮਣੇ ਖੇਡ ਰਹੀ ਸੀ, ਉਦੋਂ ਉਸ ਦਾ 42 ਸਾਲਾ ਰਿਸ਼ਤੇਦਾਰ ਉਸ ਨੂੰ ਬਹਾਨੇ ਨਾਲ ਆਪਣੇ ਘਰ ਲੈ ਗਿਆ ਅਤੇ ਜਬਰ ਜ਼ਿਨਾਹ ਤੋਂ ਬਾਅਦ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਕੇ ਲਾਸ਼ ਝੋਨੇ ਦੀ ਪਰਾਲੀ 'ਚ ਲੁਕਾ ਦਿੱਤੀ। ਮਿਸ਼ਰਾ ਨੇ ਦੱਸਿਆ ਕਿ ਬੱਚੀ ਦੇ ਗਾਇਬ ਹੋਣ ਦੀ ਸੂਚਨਾ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਰਾਤ ਨੂੰ ਦਿੱਤੀ, ਜਿਸ ਤੋਂ ਬਾਅਦ ਬੱਚੀ ਦੀ ਭਾਲ ਸ਼ੁਰੂ ਹੋਈ ਅਤੇ ਉਸ ਦੀ ਲਾਸ਼ ਘਰੋਂ ਕੁਝ ਦੂਰੀ 'ਤੇ ਰੱਖੀ ਝੋਨੇ ਦੀ ਪਰਾਲੀ 'ਚ ਸੋਮਵਾਰ ਸਵੇਰੇ ਬਰਾਮਦ ਕਰ ਲਈ ਗਈ। ਐੱਸ.ਐੱਚ.ਓ. ਨੇ ਦੱਸਿਆ ਕਿ ਮਰਕਾ ਪਿੰਡ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੇ ਅਪਰਾਧ ਸਵੀਕਾਰ ਕੀਤਾ ਹੈ।


author

DIsha

Content Editor

Related News