ਉੱਤਰ ਪ੍ਰਦੇਸ਼ ''ਚ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ, 5 ਲੋਕਾਂ ਦੀ ਮੌਤ

Saturday, Jun 20, 2020 - 11:24 AM (IST)

ਉੱਤਰ ਪ੍ਰਦੇਸ਼ ''ਚ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ, 5 ਲੋਕਾਂ ਦੀ ਮੌਤ

ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਇਕ ਕਾਰ ਅਤੇ ਟਰੱਕ ਦੀ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਜ਼ਖਮੀ ਜਨਾਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਦਿੱਲੀ ਤੋਂ ਇਲਾਹਾਬਾਦ ਜਾ ਰਹੀ ਕਾਰ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਉਸ ਦੀ ਟਰੱਕ ਨਾਲ ਟੱਕਰ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਸਹਾਇਕ ਪੁਲਸ ਸੁਪਰਡੈਂਟ ਡਾਕਟਰ ਈਰਾਜ ਰਾਜਾ ਨੇ ਦੱਸਿਆ ਕਿ ਇਲਾਹਾਬਾਦ ਦੇ ਥਾਣਾ ਖੇਤਰ ਵਾਸੀ 40 ਸਾਲਾ ਰਵੀਨੇਸ਼ ਪਾਂਡੇ ਆਪਣੀ ਪਤਨੀ ਰੂਬੀ ਪਾਂਡੇ (35) ਅਤੇ ਤਿੰਨ ਬੱਚਿਆਂ- ਲਕਸ਼ (7), ਕੇਸ਼ਵ (17) ਅਤੇ ਨੰਦਨੀ (5) ਨਾਲ ਕਾਰ 'ਤੇ ਦਿੱਲੀ ਤੋਂ ਇਲਾਹਾਬਾਦ ਜਾ ਰਹੇ ਸਨ। ਉਨ੍ਹਾਂ ਨਾਲ ਇਕ ਜਨਾਨੀ ਵੀ ਸੀ।

ਉਨ੍ਹਾਂ ਨੇ ਦੱਸਿਆ ਕਿ ਆਗਰਾ ਲਖਨਊ ਐਕਸਪ੍ਰੈੱਸ ਵੇਅ 'ਤੇ ਪਹੁੰਚਣ ਤੋਂ ਬਾਅਦ ਕਾਰ ਡਿਵਾਈਡਰ ਨਾਲ ਟਕਰਾ ਕੇ ਅਸੰਤੁਲਿਤ ਹੋ ਗਈ ਅਤੇ ਅੱਗੇ ਜਾ ਰਹੇ ਇਕ ਟਰੱਕ ਨਾਲ ਟਕਰਾ ਗਈ, ਜਿਸ ਨਾਲ ਉਸ 'ਚ ਸਵਾਰ ਰਵੀਨੇਸ਼ ਅਤੇ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚਿਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਪ੍ਰਿਯੰਕਾ ਪਾਂਡੇ ਨਾਮੀ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ। ਰਾਜਾ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਪਰਿਵਾਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਅਤੇ ਟਰੱਕ ਚਾਲਕ ਦੀ ਤਲਾਸ਼ ਭਾਲ ਕੀਤੀ ਜਾ ਰਹੀ ਹੈ।


author

DIsha

Content Editor

Related News