30 ਸਾਲ ਪਹਿਲਾਂ ਵਿਆਹੀ 8 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਹੋਈ ਫ਼ਰਾਰ, ਪਤੀ ਨੇ ਖੋਲ੍ਹੇ ਅਸਲ ਭੇਤ

9/21/2020 1:07:31 PM

ਸ਼ਾਮਲੀ- ਉੱਤਰ ਪ੍ਰਦੇਸ਼ 'ਚ ਸ਼ਾਮਲੀ ਦੇ ਗਢੀਪੁਖਤਾ ਇਲਾਕੇ ਦੇ ਪਿੰਡ ਪਲਠੇਡੀ ਤੋਂ 8 ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਘਰ ਦਾ ਸਮਾਨ ਲੈ ਕੇ ਫਰਾਰ ਹੋ ਗਈ। ਜਨਾਨੀ ਇਕ ਬੱਚੇ ਨੂੰ ਆਪਣੇ ਨਾਲ ਲੈ ਗਈ ਹੈ। ਪੀੜਤ ਪਤੀ ਨੇ ਪੁਲਸ ਨੂੰ ਸ਼ਿਕਾਇਤ ਦੇ ਪਤਨੀ ਦੀ ਬਰਾਮਦਗੀ ਦੀ ਗੁਹਾਰ ਲਗਾਈ ਹੈ। ਇਨ੍ਹਾਂ ਦਾ ਵਿਆਹ ਕਰੀਬ 30 ਸਾਲ ਪਹਿਲਾਂ ਹੋਇਆ ਸੀ ਅਤੇ ਜੋੜੇ ਦੇ 8 ਬੱਚੇ ਹੋਏ, ਜਿਨ੍ਹਾਂ 'ਚੋਂ 4 ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ। ਸ਼ਨੀਵਾਰ ਨੂੰ ਪੀੜਤ ਪਤੀ ਆਪਣੇ ਕਿਸੇ ਬੀਮਾਰ ਰਿਸ਼ਤੇਦਾਰ ਨੂੰ ਲੈ ਕੇ ਦੇਹਰਾਦੂਨ ਦੇ ਜੌਲੀ ਗਰਾਂਟ ਹਸਪਤਾਲ ਗਿਆ ਸੀ। ਪੁਲਸ ਨੇ ਕਿਹਾ ਕਿ ਪਤੀ ਦੀ ਗੈਰ-ਹਾਜ਼ਰੀ 'ਚ ਪਤਨੀ, ਪ੍ਰੇਮੀ ਨਾਲ ਘਰ ਦਾ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ। 

ਜਨਾਨੀ ਤਿੰਨ ਬੱਚਿਆਂ ਨੂੰ ਘਰ ਹੀ ਛੱਡ ਗਈ, ਜਦੋਂ ਕਿ ਸਭ ਤੋਂ ਛੋਟੇ ਬੱਚੇ ਨੂੰ ਆਪਣੇ ਨਾਲ ਲੈ ਗਈ। ਦੇਰ ਸ਼ਾਮ ਜਦੋਂ ਪਤੀ ਘਰ ਵਾਪਸ ਆਇਆ ਤਾਂ ਪਤਨੀ ਅਤੇ ਘਰ ਦਾ ਸਮਾਨ ਗਾਇਬ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਬੱਚਿਆਂ ਤੋਂ ਪੁੱਛ-ਗਿੱਛ 'ਤੇ ਪਤਾ ਲੱਗਾ ਕਿ ਮਾਂ ਕਿਸੇ ਵਿਅਕਤੀ ਨਾਲ ਚੱਲੀ ਗਈ ਹੈ। ਪਤੀ ਦਾ ਕਹਿਣਾ ਸੀ ਕਿ ਕਰੀਬ 15 ਦਿਨ ਪਹਿਲਾਂ ਵੀ ਉਸ ਦੀ ਪਤਨੀ ਆਪਣੇ ਹੀ ਪਿੰਡ ਦੇ ਪ੍ਰੇਮੀ ਨਾਲ ਚੱਲੀ ਗਈ ਸੀ ਪਰ ਪਿੰਡ ਦੇ ਕੁਝ ਜ਼ਿੰਮੇਵਾਰ ਲੋਕਾਂ ਨੇ ਦਬਾਅ ਦੇ ਕੇ ਪਤਨੀ ਨੂੰ ਵਾਪਸ ਭਿਜਵਾ ਦਿੱਤਾ ਸੀ।


DIsha

Content Editor DIsha