UP ਸਰਕਾਰ ਦਾ ਫੈਸਲਾ, ਫਾਈਵ ਸਟਾਰ ਹੋਟਲਾਂ ''ਚ ਸਵੇਰੇ 4 ਵਜੇ ਤਕ ਖੁੱਲ੍ਹੇ ਰਹਿਣਗੇ ਬਾਰ

01/27/2020 3:47:08 PM

ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ (ਯੂ. ਪੀ.) ਸਰਕਾਰ ਨੇ ਸੂਬੇ ਦੇ ਵੱਡੇ ਸ਼ਹਿਰਾਂ 'ਚ ਬਾਰ 2 ਵਜੇ ਤਕ ਅਤੇ ਫਾਈਵ ਸਟਾਰ ਹੋਟਲਾਂ 'ਚ ਸਵੇਰੇ 4 ਵਜੇ ਤਕ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਹੈ। ਬਾਰ ਵਾਲਿਆਂ ਨੂੰ ਇਸ ਲਈ ਸਾਲਾਨਾ ਫੀਸ ਵੀ ਦੇਣੀ ਹੋਵੇਗੀ। ਸੂਬਾ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ ਵੱਡੇ ਸ਼ਹਿਰਾਂ 'ਚ ਬਾਰ ਮੱਧ ਰਾਤ ਤੋਂ ਬਾਅਦ 2 ਵਜੇ ਤਕ ਖੁੱਲ੍ਹ ਰਹਿਣਗੇ। ਨਵੀਂ ਨੀਤੀ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ। ਮੁੱਖ ਸਕੱਤਰ ਨੇ ਦੱਸਿਆ ਕਿ ਮਹਿਮਾਨਾਂ ਖਾਸ ਕਰ ਕੇ ਵਿਦੇਸ਼ੀ ਮਹਿਮਾਨਾਂ ਦੀ ਸੁਵਿਧਾ ਲਈ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਫਾਈਵ ਸਟਾਰ ਹੋਟਲਾਂ ਦੇ ਬਾਰ ਸਵੇਰੇ 4.00 ਵਜੇ ਤਕ ਖੁੱਲ੍ਹੇ ਰਹਿਣਗੇ। ਪਹਿਲਾਂ ਦੇ ਨਿਯਮਾਂ ਤਹਿਤ ਮੱਧ ਰਾਤ ਤੋਂ ਬਾਅਦ ਬਾਰ ਖੋਲ੍ਹਣ ਦੀ ਆਗਿਆ ਨਹੀਂ ਸੀ। 

ਨਵੀਂ ਨੀਤੀ ਹੋਟਲਾਂ ਨੂੰ ਆਪਣੇ ਮਹਿਮਾਨਾਂ ਦੀ ਬਿਹਤਰ ਸੇਵਾ ਦਾ ਮੌਕਾ ਦੇਵੇਗੀ। ਉੱਤਰ ਪ੍ਰਦੇਸ਼ ਕੈਬਨਿਟ ਨੇ ਪਿਛਲੇ ਹਫਤੇ 2020-21 ਦੀ ਆਬਕਾਰੀ ਨੀਤੀ ਨੂੰ ਮਨਜ਼ੂਰੀ ਦਿੱਤੀ, ਜਿਸ ਦੇ ਤਹਿਤ ਦੇਸੀ ਸ਼ਰਾਬ ਦੀ ਲਾਇਸੈਂਸ ਫੀਸ 'ਚ 10 ਫੀਸਦੀ, ਬੀਅਰ 'ਚ 15 ਫੀਸਦੀ ਅਤੇ ਅੰਗਰੇਜ਼ੀ ਸ਼ਰਾਬ 'ਚ 20 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਕੈਬਨਿਟ ਬੈਠਕ ਤੋਂ ਬਾਅਦ ਸਰਕਾਰ ਨੇ ਸੌਖੀ ਅਤੇ ਪਾਰਦਰਸ਼ੀ ਆਬਕਾਰੀ ਨੀਤੀ ਬਣਾਈ ਹੈ। ਇਸ ਨਵੀਂ ਨੀਤੀ ਤਹਿਤ ਇਕ ਵਿਅਕਤੀ ਨੂੰ ਸੂਬੇ 'ਚ ਸਿਰਫ ਦੋ ਦੁਕਾਨਾਂ ਹੀ ਸੰਚਾਲਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।


Tanu

Content Editor

Related News