ਅਯੁੱਧਿਆ ''ਚ ਬਣੇਗੀ ਭਗਵਾਨ ਰਾਮ ਦੀ 251 ਮੀਟਰ ਉੱਚੀ ਮੂਰਤੀ, ਬਣਾਏਗੀ ਵਿਸ਼ਵ ਰਿਕਾਰਡ

Friday, Jul 31, 2020 - 11:03 AM (IST)

ਅਯੁੱਧਿਆ ''ਚ ਬਣੇਗੀ ਭਗਵਾਨ ਰਾਮ ਦੀ 251 ਮੀਟਰ ਉੱਚੀ ਮੂਰਤੀ, ਬਣਾਏਗੀ ਵਿਸ਼ਵ ਰਿਕਾਰਡ

ਅਯੁੱਧਿਆ- ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ। ਭੂਮੀ ਪੂਜਨ ਦੇ ਨਾਲ ਹੀ ਮੰਦਰ ਦੇ ਨਿਰਮਾਣ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ। ਅਜਿਹੇ 'ਚ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਯੁੱਧਿਆ 'ਚ ਭਗਵਾਨ ਰਾਮ ਦੀ 251 ਮੀਟਰ ਉੱਚੀ ਮੂਰਤੀ ਲਗਾਉਣ ਦੀ ਦਿਸ਼ਾ 'ਚ ਕੰਮ ਤੇਜ਼ ਕਰ ਦਿੱਤਾ ਹੈ। 

ਭਗਵਾਨ ਰਾਮ ਦੀ ਮੂਰਤੀ ਹੋਵੇਗੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ
ਮਿਲੀ ਜਾਣਕਾਰੀ ਅਨੁਸਾਰ ਅਯੁੱਧਿਆ 'ਚ ਲੱਗਣ ਵਾਲੀ ਭਗਵਾਨ ਰਾਮ ਦੀ ਇਹ ਮੂਰਤੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਹੋਵੇਗੀ। ਮੂਰਤੀ ਦਾ ਨਿਰਮਾਣ ਉੱਤਰ ਪ੍ਰਦੇਸ਼ 'ਚ ਹੀ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਮੂਰਤੀ ਪੂਰੀ ਤਰ੍ਹਾਂ ਨਾਲ ਦੇਸੀ ਹੋਵੇਗੀ, ਇਸ 'ਚ ਕਿਸੇ ਤਰ੍ਹਾਂ ਦੀ ਕੋਈ ਵਿਦੇਸ਼ੀ ਵਸਤੂ ਸ਼ਾਮਲ ਨਹੀਂ ਹੋਵੇਗੀ। ਇਸ ਮੂਰਤੀ ਦਾ ਨਿਰਮਾਣ ਕਰ ਰਹੇ ਪਦਮ ਭੂਸ਼ਣ ਨਾਲ ਸਨਮਾਨਤ ਮੂਰਤੀਕਾਰ ਰਾਮ ਸੁਤਾਰ ਅਤੇ ਉਨ੍ਹਾਂ ਦੇ ਬੇਟੇ ਅਨਿਲ ਕੁਮਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੂਰਤੀ ਦੇ ਡਿਜ਼ਾਈਨ ਦੇ ਪਾਸ ਹੋਣ ਤੋਂ ਬਾਅਦ ਉਨ੍ਹਾਂ ਦੀ ਸੀ.ਐੱਮ. ਨਾਲ ਇਸ ਦੇ ਨਿਰਮਾਣ ਕੰਮ ਨੂੰ ਲੈ ਕੇ ਗੱਲਬਾਤ ਹੋ ਚੁਕੀ ਹੈ।

ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ ਗੌਤਮਬੁੱਧ ਦੀ
ਦਰਅਸਲ ਜੇਕਰ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦੀ ਗੱਲ ਕੀਤੀ ਜਾਵੇ ਤਾਂ ਉਹ ਚੀਨ 'ਚ ਸਥਿਤ ਗੌਤਮਬੁੱਧ ਦੀ ਮੂਰਤੀ। ਇਸ ਮੂਰਤੀ ਦੀ ਉੱਚਾਈ 208 ਮੀਟਰ ਹੈ। ਅਜਿਹੇ 'ਚ ਹੁਣ ਅਯੁੱਧਿਆ 'ਚ ਬਣ ਰਹੀ ਭਗਵਾਨ ਰਾਮ ਦੀ ਮੂਰਤੀ 251 ਮੀਟਰ ਦੀ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਦੇ ਰੂਪ 'ਚ ਜਾਣੀ ਜਾਵੇਗੀ। ਭਗਵਾਨ ਰਾਮ ਦੀ ਇਸ ਮੂਰਤੀ 'ਚ 20 ਮੀਟਰ ਉੱਚਾ ਚੱਕਰ ਹੋਵੇਗਾ ਅਤੇ ਮੂਰਤੀ 50 ਮੀਟਰ ਉੱਚੇ ਬੇਸ 'ਤੇ ਖੜ੍ਹੀ ਹੋਵੇਗੀ।

ਇਹ ਚੀਜ਼ਾਂ ਵੀ ਹੋਣਗੀਆਂ ਮੰਦਰ 'ਚ
ਭਗਵਾਨ ਰਾਮ ਦੀ ਇਸ ਮੂਰਤੀ ਦੇ ਬੇਸ ਦੇ ਹੇਠਾਂ ਮਿਊਜ਼ੀਅਮ ਬਣਾਇਆ ਜਾਵੇਗਾ, ਜਿਸ 'ਚ ਤਕਨਾਲੋਜੀ ਰਾਹੀਂ ਭਗਵਾਨ ਵਿਸ਼ਨੂੰ ਦੇ ਸਾਰੇ ਅਵਤਾਰਾਂ ਨੂੰ ਦਿਖਾਇਆ ਜਾਵੇਗਾ। ਇੱਥੇ ਡਿਜ਼ੀਟਲ ਮਿਊਜ਼ੀਅਮ, ਫੂਡ ਪਲਾਜ਼ਮਾ, ਲੈਂਡ ਸਕੇਪਿੰਗ, ਲਾਇਬਰੇਰੀ, ਰਾਮਾਇਣ ਕਾਲ ਦੀ ਗੈਲਰੀ ਆਦਿ ਦਾ ਵੀ ਨਿਰਮਾਣ ਕੀਤਾ ਜਾਵੇਗਾ।


author

DIsha

Content Editor

Related News