ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022: ਤੀਜੇ ਪੜਾਅ ਲਈ 59 ਸੀਟਾਂ ’ਤੇ ਵੋਟਿੰਗ ਸ਼ੁਰੂ
Sunday, Feb 20, 2022 - 08:45 AM (IST)
ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਦੇ ਲਈ 16 ਜ਼ਿਲ੍ਹਿਆਂ ਦੇ 59 ਚੋਣ ਖੇਤਰਾਂ 'ਚ ਚੋਣਾਂ ਸ਼ੁਰੂ ਹੋ ਗਈਆਂ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਾਲੇ 2.15 ਕਰੋੜ ਵੋਟਰ 97 ਮਹਿਲਾ ਉਮੀਦਵਾਰਾਂ ਸਮੇਤ 627 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਸ ਪੜਾਅ 'ਚ ਬ੍ਰਿਜ ਖੇਤਰ ਦੇ 5 ਜ਼ਿਲ੍ਹਿਆਂ ਫਿਰੋਜ਼ਾਬਾਦ, ਹਾਥਰਸ, ਮੈਨਪੁਰੀ, ਏਟਾ ਅਤੇ ਕਾਸਗੰਜ ਦੀ 19, ਅਵਧ ਖੇਤਰ ਦੇ ਕਾਨਪੁਰ ਦੇਹਾਤ, ਓਰੈਯਾ, ਫਰੁਖਾਬਾਦ, ਕੰਨੌਜ, ਇਟਾਵਾ ਜ਼ਿਲ੍ਹੇ ਦੀ 27 ਅਤੇ ਬੁੰਦੇਲਖੰਡ ਦੇ 5 ਜ਼ਿਲ੍ਹਿਆਂ ਝਾਂਸੀ, ਜਾਲੌਨ, ਲਲਿਤਪੁਰ, ਮਹੋਬਾ ਅਤੇ ਹਮੀਰਪੁਰ ਦੀਆਂ 13 ਸੀਟਾਂ ਲਈ 25794 ਪੋਲਿੰਗ ਸਟੇਸ਼ਨ ਅਤੇ 15557 ਵੋਟਰ ਕੇਂਦਰਾਂ 'ਤੇ ਵੋਟ ਪਾਈ ਜਾ ਰਹੀ ਹੈ। ਵੋਟਰ 6 ਵਜੇ ਤੱਕ ਲਾਈਨ 'ਚ ਖੜ੍ਹੇ ਹੋ ਕੇ ਵੋਟ ਪਾਉਣਗੇ।
ਲਾਈਵ ਅਪਡੇਟ-
-ਏਟਾ 'ਚ ਰਾਜਸਭਾ ਸਾਂਸਦ ਹਰਨਾਥ ਸਿੰਘ ਯਾਦਵ ਨੇ ਰੇਲਵੇ ਰੋਡ ਸਥਿਤ ਬੂਥ 'ਤੇ ਕੀਤੀ ਵੋਟਿੰਗ
-ਮੈਨਪੁਰੀ ਦੇ ਕਰਹਲ ਵਿਧਾਨ ਸਭਾ ਤੋਂ ਅਖਿਲੇਸ਼ ਯਾਦਵ ਦੇ ਖ਼ਿਲਾਫ਼ ਚੁਣਾਵ ਲੜ ਰਹੇ ਐੱਸ ਪੀ ਬਘੇਲ ਨੇ ਮਤਦਾਨ ਤੋਂ ਪਹਿਲੇ ਕੀਤਾ ਪੂਜਾ ਪਾਠ
-ਪੂਰਵ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਪਤਨੀ ਅਤੇ ਫਰੁਖਾਬਾਦ ਸਦਰ ਸੀਟ ਤੋਂ ਕਾਂਗਰਸ ਉਮੀਦਵਾਰ ਲੁਈਸ ਖੁਰਸ਼ੀਦ ਨੇ ਸਵੇਰੇ-ਸਵੇਰ ਵੋਟ ਪਾਈ।