UP ’ਚ ‘ਕਿਸਾਨਾਂ ਦੀ ਸਰਕਾਰ’ ਨਾ ਬਣ ਸਕੇ, ਇਸ ਲਈ ਅੰਦੋਲਨ ਨੂੰ ਕਮਜ਼ੋਰ ਕਰਣ ਦੀ ਕੀਤੀ ਗਈ ਕੋਸ਼ਿਸ਼ : ਵੀ.ਐਮ. ਸਿੰਘ
Sunday, Jan 31, 2021 - 03:22 PM (IST)
ਲਖਨਊ (ਭਾਸ਼ਾ) : ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦਾ ਅਹਿਮ ਹਿੱਸਾ ਰਹੇ ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਪ੍ਰਧਾਨ ਵੀ.ਐਮ. ਸਿੰਘ ਨੇ ਸਰਕਾਰ ’ਤੇ ਅੰਦੋਲਨ ਨੂੰ ਖ਼ਤਮ ਕਰਣ ਦੀ ਕੋਸ਼ਿਸ਼ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਤਰ ਪ੍ਰਦੇਸ਼ ਵਿਚ ‘ਕਿਸਾਨਾਂ ਦੀ ਸਰਕਾਰ’ ਨਾ ਬਣ ਸਕੇ। ਸਿੰਘ ਨੇ ਐਤਵਾਰ ਨੂੰ ਟੈਲੀਫੋਨ ’ਤੇ ‘ਭਾਸ਼ਾ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟੇ ਹਨ ਅਤੇ ਜਲਦ ਹੀ ਉਨ੍ਹਾਂ ਦੀ ਮੁਹਿੰਮ ਇਕ ਨਵੇਂ ਸਵਰੂਪ ਵਿਚ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ਨਾ ਸਰਕਾਰ ਦਾ ਸਿਰ ਝੁਕਣ ਦਿਆਂਗੇ, ਨਾ ਕਿਸਾਨ ਦੀ ਪੱਗ
ਉਨ੍ਹਾਂ ਨੇ ਸਰਕਾਰ ’ਤੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਣ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ’ਤੇ ਹਮਲਾ ਕਰਦੇ ਹੋਏ ਕਿਹਾ, ‘ਸਰਕਾਰ ਨੇ ਟਿਕੈਤ ਨੂੰ ਹਵਾ ਦਿੱਤੀ। ਇਕ ਆਦਮੀ ਜਿਸ ਕੋਲ ਸਿਰਫ਼ 300-400 ਲੋਕ ਸਨ। ਬਾਕੀ ਸਾਡੇ ਲੋਕ ਸਨ। ਜਦੋਂ ਅੰਦੋਲਨ ਵਾਪਸ ਲੈਣ ਦੀ ਗੱਲ ਹੋਈ ਤਾਂ ਸਰਕਾਰ ਨੂੰ ਲੱਗਾ ਕਿ ਜੇਕਰ ਅੰਦੋਲਨ ਵਾਪਸ ਹੋ ਜਾਵੇਗਾ ਤਾਂ ਪੂਰਾ ਸਿਹਰਾ ਵੀ.ਐਮ. ਸਿੰਘ ਨੂੰ ਜਾਵੇਗਾ, ਇਹ ਕੀ ਸਿੰਘ ਦੇ ਆਦਮੀਆਂ ਦੀ ਵਜ੍ਹਾ ਨਾਲ ਇਹ ਅੰਦੋਲਨ ਖੜ੍ਹਾ ਸੀ।’
ਇਹ ਵੀ ਪੜ੍ਹੋ: ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਪ੍ਰਦਾਨ ਕਰੇਗਾ ਸੰਯੁਕਤ ਅਰਬ ਅਮੀਰਾਤ
ਸਿੰਘ ਨੇ ਦੋਸ਼ ਲਗਾਇਆ, ‘ਇਕ ਆਦਮੀ ਨੂੰ 9 ਘੰਟੇ ਦੀ ਫੁਟੇਜ ਮਿਲੇਗੀ ਤਾਂ ਉਹ ਨੇਤਾ ਬਣ ਹੀ ਜਾਵੇਗਾ। ਇਹ ਪੂਰਾ ਖੇਡ ਇਸ ਲਈ ਹੋਇਆ ਤਾਂ ਕਿ 2022 ਵਿਚ ਉਤਰ ਪ੍ਰਦੇਸ਼ ਵਿਚ ਕਿਸਾਨਾਂ ਦੀ ਸਰਕਾਰ ਨਾ ਬਣ ਸਕੇ।’ ਜ਼ਿਕਰਯੋਗ ਹੈ ਕਿ ਸਿੰਘ ਦਾ ਸੰਗਠਨ 26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਬਾਅਦ ਕਿਸਾਨ ਅੰਦੋਲਨ ਤੋਂ ਵੱਖ ਹੋ ਗਿਆ ਸੀ। ਸਿੰਘ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਤੋਂ ਉਹ ਭਾਂਵੇਂ ਹੀ ਵੱਖ ਹੋ ਗਏ ਹੋਣ ਪਰ ਉਹ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟੇ ਹਨ। ਉਨ੍ਹਾਂ ਕਿਹਾ, ‘ਮੈਂ ਆਪਣੇ ਸੰਗਠਨ ਦੇ ਸਾਥੀਆਂ ਨਾਲ ਚਰਚਾ ਕਰ ਰਿਹਾ ਹਾਂ। ਅੰਦੋਲਨ ਤਾਂ ਰਹੇਗਾ ਬੱਸ ਇਸ ਦਾ ਸਵਰੂਪ ਬਦਲ ਜਾਵੇਗਾ। ਅਸੀਂ ਜਲਦ ਹੀ ਇਕ ਨਵੇਂ ਸਵਰੂਪ ਨਾਲ ਅੰਦੋਲਨ ਸ਼ੁਰੂ ਕਰਾਂਗੇ।’
ਇਹ ਵੀ ਪੜ੍ਹੋ: ਆਫ਼ ਦਿ ਰਿਕਾਰਡ: ਟਿਕੈਤ ਨਾਲ ਨਜਿੱਠਣ ਲਈ ਸਰਕਾਰ ਦੀ ਦੋਹਰੀ ਰਣਨੀਤੀ
ਸਿੰਘ ਨੇ ਕਿਹਾ ਕਿ ਘੱਟ ਤੋਂ ਘੱਟ ਸਮਰਥਨ ਮੁੱਲ ਗਾਰੰਟੀ ਦੀ ਉਨ੍ਹਾਂ ਦੀ ਕੋਈ ਮੰਗ ਨਹੀਂ। ਉਨ੍ਹਾਂ ਕਿਹਾ, ‘ਇਹ ਮੰਗ ਅਕਤੂਬਰ 2000 ਤੋਂ ਚੱਲ ਆ ਰਹੀ ਹੈ। ਇਹੀ ਅੰਦੋਲਨ ਅੱਗੇ ਵੱਧ ਕੇ ਇੱਥੇ ਤੱਕ ਪਹੁੰਚਿਆ ਹੈ।’ ਕਿਸਾਨ ਅੰਦੋਲਨ ਤੋਂ ਵੱਖ ਹੋਣ ਦੇ ਕਾਰਣ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਸਿੰਘ ਨੇ ਕਿਹਾ, ‘ਮੇਰਾ ਮਕਸਦ ਅੰਦੋਲਨ ਨੂੰ ਖ਼ਰਾਬ ਕਰਣ ਦਾ ਨਹੀਂ ਸੀ, ਸਗੋਂ ਮੈਂ ਤਾਂ ਅੰਦੋਲਨ ਦਾ ਬੀਜ ਬੀਜਿਆ ਸੀ। ਮੈਂ ਜੋ ਵੀ ਫ਼ੈਸਲਾ ਲਿਆ, ਉਹ ਨੈਤਿਕਤਾ ਦੇ ਆਧਾਰ ’ਤੇ ਅਤੇ ਦੇਸ਼ਹਿੱਤ ਵਿਚ ਸੀ।’ ਸਿੰਘ ਨੇ ਦੋਸ਼ ਲਗਾਇਆ, ‘ਹੁਣ ਦਿੱਲੀ ਦੀ ਸਰਹੱਦ ’ਤੇ ਜੋ ਵੀ ਬਾਕੀ ਅੰਦੋਲਨ ਰਹਿ ਗਿਆ ਹੈ ਉਹ ਰਾਜਨੀਤਕ ਹੋ ਚੁੱਕਾ ਹੈ।’ ਉਨ੍ਹਾਂ ਕਿਹਾ ਕਿ ਉਹ ਕਾਂਗਰਸ, ਰਾਸ਼ਟਰੀ ਲੋਕ ਦਲ ਅਤੇ ਆਮ ਆਦਮੀ ਪਾਰਟੀ ਸਮੇਤ ਕਈ ਦਲਾਂ ਦੇ ਨੇਤਾ ਖੁੱਲ੍ਹ ਕੇ ਬੋਲਣ ਲੱਗੇ ਹਨ। ਸਿੰਘ ਨੇ ਕਿਹਾ, ‘ਜਦੋਂ ਮੈਂ ਉਥੇ ਸੀ, ਉਦੋਂ ਮੰਚ ਤੋਂ ਕੋਈ ਰਾਜਨੀਤਕ ਵਿਅਕਤੀ ਨਹੀਂ ਬੋਲ ਸਕਦਾ ਸੀ। ਹੁਣ ਸਾਰੇ ਮੰਗ ’ਤੇ ਹਨ ਅਤੇ ਸਭ ਕੁੱਝ ਰਾਜਨੀਤਕ ਹੋ ਰਿਹਾ ਹੈ। ਸਮਰਥਨ ਕਰਣਾ ਵੱਖ ਗੱਲ ਹੈ ਅਤੇ ਖ਼ੁੱਲ੍ਹ ਕੇ ਸਾਹਮਣੇ ਆਉਣਾ ਵੱਖ ਗੱਲ ਹੈ।’
.ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।