ਉੱਤਰ ਪ੍ਰਦੇਸ਼ ਦਾ ਨਸ਼ਾਮੁਕਤ ਇਹ ਪਿੰਡ ਇੰਡੀਆ ਬੁੱਕ ਆਫ਼ ਰਿਕਾਰਡ ''ਚ ਹੋਇਆ ਦਰਜ

Tuesday, Nov 24, 2020 - 03:18 PM (IST)

ਉੱਤਰ ਪ੍ਰਦੇਸ਼ ਦਾ ਨਸ਼ਾਮੁਕਤ ਇਹ ਪਿੰਡ ਇੰਡੀਆ ਬੁੱਕ ਆਫ਼ ਰਿਕਾਰਡ ''ਚ ਹੋਇਆ ਦਰਜ

ਦੇਵਬੰਦ- ਚੰਗੇ ਖਾਣ-ਪੀਣ ਅਤੇ ਪੂਰੀ ਤਰ੍ਹਾਂ ਨਾਲ ਨਸ਼ਾਬੰਦੀ ਦਾ ਪਾਲਣ ਕਰਨ ਵਾਲਾ ਦੇਵਬੰਦ ਖੇਤਰ ਦਾ ਮਸ਼ਹੂਰ ਅਤੇ ਅਨੋਖਾ ਪਿੰਡ ਮਿਰਗਪੁਰ ਇੰਡੀਆ ਬੁੱਕ ਆਫ਼ ਰਿਕਾਰਡ 'ਚ ਦਰਜ ਹੋ ਗਿਆ ਹੈ। ਪਿੰਡ ਮਿਰਗਪੁਰ ਸੇਵਾ ਕਮੇਟੀ ਦੇ ਮੈਂਬਰਾਂ ਮਨੋਜ ਪੰਵਾਰ, ਅੰਕੁਰ ਪੰਵਾਰ ਚੌਧਰੀ ਅਤੇ ਰਵੀ ਪੰਵਾਰ ਚੌਧਰੀ ਨੇ ਕਿਹਾ ਕਿ ਇੰਡੀਆ ਬੁੱਕ ਆਫ਼ ਰਿਕਾਰਡ 'ਚ ਪਿੰਡ ਦਾ ਨਾਂ ਦਰਜ ਹੋਣ ਕਾਰਨ ਇਸ ਪਿੰਡ ਨੂੰ ਸੈਰ-ਸਪਾਟਾ ਸਥਾਨ ਦੀ ਸੂਚੀ 'ਚ ਸ਼ਾਮਲ ਕੀਤੇ ਜਾਣ 'ਚ ਮਦਦ ਮਿਲ ਸਕਦੀ ਹੈ। ਕਰੀਬ 10 ਹਜ਼ਾਰ ਦੀ ਆਬਾਦੀ ਵਾਲਾ ਮਿਰਗਪੁਰ ਪਿੰਡ ਦੇਵਬੰਦ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਕਾਲੀ ਨਦੀ ਦੇ ਕਿਨਾਰੇ 'ਤੇ ਸਥਿਤ ਹੈ। ਇਸ ਪਿੰਡ 'ਚ ਚੰਗੇ ਖਾਣ-ਪੀਣ ਅਤੇ ਨਸ਼ਾ ਮੁਕਤੀ ਦੀ ਮੁਹਿੰਮ 500 ਸਾਲਾਂ ਤੋਂ ਜਾਰੀ ਹੈ। ਜਦੋਂ ਬਾਬਾ ਫਕੀਰਾਦਾਸ ਰਾਜਸਥਾਨ ਦੇ ਪੁਸ਼ਕਲ ਕੋਲ ਇੰਦਰਪੁਰ ਤੋਂ ਹਰਿਦੁਆਰ ਦੌਰੇ 'ਤੇ ਆਏ ਸਨ ਅਤੇ ਵਾਪਸੀ 'ਚ ਪਿੰਡ ਮਿਰਗਪੁਰ 'ਚ ਉੱਚੇ ਟਿੱਲੇ 'ਤੇ ਝੌਂਪੜੀ ਬਣਾ ਕੇ ਰਹੇ ਸਨ ਅਤੇ ਉਸ ਦੌਰਾਨ ਉਨ੍ਹਾਂ ਨੇ ਤਪੱਸਿਆ ਵੀ ਕੀਤੀ ਸੀ। ਹਰ ਸਾਲ ਮਹਾਸ਼ਿਵਰਾਤਰੀ ਤੋਂ ਬਾਅਦ ਉਸ ਸਥਾਨ 'ਤੇ ਮੇਲੇ ਦਾ ਆਯੋਜਨ ਹੁੰਦਾ ਹੈ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਜਿੱਤ ਦੀ ਖ਼ੁਸ਼ੀ 'ਚ ਵੱਢੀ ਹੱਥ ਦੀ ਉਂਗਲ, ਜੇਕਰ ਨਿਤੀਸ਼ ਹਾਰਦਾ ਤਾਂ ਕਰਦਾ ਖ਼ੁਦਕੁਸ਼ੀ

ਇਸ ਪਿੰਡ ਦੀਆਂ ਇਹ 2 ਗੱਲਾਂ ਨਹੀਂ ਹਨ ਚੰਗੀਆਂ
ਬਾਬਾ ਫਕੀਰਾਬਾਦ ਨੇ ਪਿੰਡ ਦੇ ਲੋਕਾਂ ਨੂੰ ਗਊ ਪਾਲਣ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਨ, ਹੁੱਕਾ-ਬੀੜੀ, ਸਿਗਰੇਟ, ਪਾਨ, ਤੰਬਾਕੂ, ਮਾਸ ਸ਼ਰਾਬ, ਪਿਆਜ਼, ਲੱਸਣ ਤੋਂ ਦੂਰ ਰਹਿਣ ਦੀ ਸੀਖ ਦਿੱਤੀ ਸੀ। ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਲੋਕ ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣ ਕਰੋਗੇ ਤਾਂ ਇਹ ਪਿੰਡ ਹਮੇਸ਼ਾ ਖੁਸ਼ਹਾਲ ਰਹੇਗਾ। ਇਸ ਪਿੰਡ 'ਚ 80 ਫੀਸਦੀ ਆਬਾਦੀ ਹਿੰਦੂ ਗੁੱਜਰ ਬਿਰਾਦਰੀ ਦੀ ਹੈ। ਜੋ ਮਿਹਨਤੀ ਕਿਸਾਨ ਹਨ। ਚੰਗਾ ਭੋਜਨ ਕਰਦੇ ਹਨ। ਸੱਜਣ, ਨਿਮਰ ਅਤੇ ਚੰਗੇ ਚਾਲ-ਚਲਣ ਦਾ ਪਾਲਣ ਕਰਦੇ ਹਨ। ਪੁਲਸ ਅਤੇ ਪ੍ਰਸ਼ਾਸਨ ਦੇ ਰਿਕਾਰਡ 'ਚ ਹਾਲਾਂਕਿ ਇਸ ਪਿੰਡ ਦੀ ਅਕਸ 2 ਗੱਲਾਂ ਨੂੰ ਲੈ ਕੇ ਚੰਗੀ ਨਹੀਂ ਹੈ। ਇਕ ਤਾਂ ਇਸ ਪਿੰਡ 'ਚ ਆਪਸ 'ਚ ਰੰਜਿਸ਼ਨ ਕਤਲ ਦੀਆਂ ਘਟਨਾਵਾਂ ਬਹੁਤ ਹੀ ਹੁੰਦੀਆਂ ਹਨ। ਦੂਜਾ ਪਿੰਡ ਦੇ ਕੁਝ ਅਸਮਾਜਿਕ ਰੁਝਾਨ ਦੇ ਲੋਕਾਂ ਕਾਰਨ ਇਹ ਪਿੰਡ ਆਪਣੀ ਪ੍ਰਸਿੱਧੀ ਦੇ ਨਾਲ ਨਿਆਂ ਨਹੀਂ ਕਰਦਾ ਦਿੱਸਦਾ ਹੈ। ਕਾਨੂੰਨ ਅਤੇ ਵਿਵਸਥਾ ਦੇ ਨਜ਼ਰੀਏ ਨਾਲ ਪਿੰਡ ਮਿਰਗਪੁਰ ਨੂੰ ਸੰਵੇਦਨਸ਼ੀਲ ਸ਼੍ਰੇਣੀ 'ਚ ਰੱਖਿਆ ਹੋਇਆ ਹੈ। ਰਾਜਸਥਾਨ ਦੇ ਕਾਂਗਰਸ ਨੇਤਾ ਸਚਿਨ ਪਾਇਲਟ ਸਹਾਰਨਪੁਰ ਦੀ ਕੈਰਾਨਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੌਧਰੀ ਪ੍ਰਦੀਪ ਸਿੰਘ, ਸਹਾਰਨਪੁਰ ਮਹਾਨਗਰ ਦੇ ਸਪਾ ਵਿਧਾਇਕ ਸੰਜੇ ਗਰਗ ਆਦਿ ਦਾ ਇਸ ਪਿੰਡ 'ਚ ਚੰਗਾ ਪ੍ਰਭਾਵ ਹੈ। ਉਨ੍ਹਾਂ ਨੇ ਇੰਡੀਆ ਬੁੱਕ ਆਫ਼ ਰਿਕਾਰਡ 'ਚ ਮਿਰਗਪੁਰ ਪਿੰਡ ਦਾ ਨਾਂ ਦਰਜ ਹੋਣ ਦਾ ਸਵਾਗਤ ਕੀਤਾ ਹੈ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਸ ਪਿੰਡ 'ਚ ਸੈਰ-ਸਪਾਟਾ ਸਥਾਨ ਐਲਾਨ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ : ਤਿੰਨ ਬੋਰੀਆਂ ਅੰਦਰ ਕੰਬਲ 'ਚ ਲਪੇਟ ਕੇ ਸੁੱਟੀ ਨਵਜਾਤ, ਘੰਟਿਆਂ ਬਾਅਦ ਵੀ ਨਿਕਲੀ ਜਿਊਂਦੀ


author

DIsha

Content Editor

Related News