ਹਸਪਤਾਲ ਦੇ ਸਫ਼ਾਈ ਕਰਮਚਾਰੀ ਦੀ ਗੰਦੀ ਕਰਤੂਤ! ਇਲਾਜ ਕਰਾਉਣ ਆਈ ਮਹਿਲਾ ਨਾਲ ਪਖਾਨੇ ''ਚ...
Monday, Oct 27, 2025 - 04:26 PM (IST)
ਵੈੱਬ ਡੈਸਕ : ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਹਸਪਤਾਲ ਵਿਚ ਸੋਮਵਾਰ ਨੂੰ ਇਕ ਸਫਾਈ ਕਰਮਚਾਰੀ ਨੇ ਇਕ 35 ਸਾਲਾ ਮਹਿਲਾ ਮਰੀਜ਼ ਦੇ ਨਾਲ ਕਥਿਤ ਤੌਰ ਉੱਤੇ ਜਬਰ ਜਨਾਹ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਮੁਤਾਬਕ ਮੁਲਜ਼ਮ ਪੀੜਤਾ ਨੂੰ ਇਹ ਕਹਿ ਕੇ ਇਕ ਥਾਂ ਲੈ ਗਿਆ ਕਿ ਉਥੇ ਡਾਕਟਰ ਮੌਜੂਦ ਹੈ ਤੇ ਉਥੇ ਉਸ ਨੇ ਉਸ ਨਾਲ ਜਬਰ ਜਨਾਹ ਕੀਤਾ। ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਪੀੜਤਾ ਦੇ ਜੇਠ ਦਾ ਕੋਤਵਾਲੀ ਥਾਣਾ ਖੇਤਰ ਦੇ ਉਸੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਵਧੀਕ ਸੁਪਰੀਡੈਂਟ ਆਫ ਪੁਲਸ (ਨਗਰ) ਦੇਵੇਂਦਰ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਪੀੜਤਾ ਨੇੜੇ ਦੀ ਇਕ ਸ਼ਰਾਬ ਦੀ ਦੁਕਾਨ ਉੱਤੇ ਗਈ ਸੀ, ਜਿਥੇ ਸ਼ਰਾਬ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਉਸੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਪੀੜਤਾ ਨੇ ਹਸਪਤਾਲ ਦੇ ਸਫਾਈ ਕਰਮਚਾਰੀ ਜੈਸ਼ੰਕਰ ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਜੈਸ਼ੰਕਰ ਉਸ ਨੂੰ ਹਸਪਤਾਲ ਦੀ ਤੀਜੀ ਮੰਜ਼ਿਲ ਉੱਤੇ ਲੈ ਗਿਆ ਤੇ ਕਿਹਾ ਕਿ ਉਥੇ ਡਾਕਟਰ ਵੀ ਮੌਜੂਦ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੇ ਪਖਾਨੇ ਵਿਚ ਕਥਿਤ ਤੌਰ ਉੱਤੇ ਮਹਿਲਾ ਨਾਲ ਜਬਰ ਜਨਾਹ ਕੀਤਾ।
ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਜੈਸ਼ੰਕਰ (25) ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
