ਕੈਸਾ ਯੇ ਇਸ਼ਕ ਹੈ! 12ਵੀਂ ਜਮਾਤ 'ਚ ਪੜ੍ਹਦੀ ਧੀ ਨੇ ਸੁੱਤੇ ਹੋਏ ਪਿਓ ਦਾ ਵੱਢਿਆ ਗਲ਼, ਘਰ 'ਚ ਪੈ ਗਿਆ ਚੀਕ-ਚਿਹਾੜਾ

05/22/2024 1:00:32 PM

ਕੰਨੌਜ- ਉੱਤਰ ਪ੍ਰਦੇਸ਼ ਦੇ ਕੰਨੌਜ ਵਿਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮ ਪ੍ਰਸੰਗ ਦਾ ਵਿਰੋਧ ਕਰਨ 'ਤੇ 12ਵੀਂ ਜਮਾਤ ਵਿਚ ਪੜ੍ਹਦੀ ਨਾਬਾਲਗ ਧੀ ਨੇ ਰਿਸ਼ਤਿਆਂ ਦਾ ਕਤਲ ਕਰ ਦਿੱਤਾ। ਦਰਅਸਲ ਕੁੜੀ ਨੇ ਪਿਆਰ ਵਿਚ ਰੋੜਾ ਬਣ ਰਹੇ ਪਿਤਾ ਦਾ ਰਾਤ ਦੇ ਹਨ੍ਹੇਰੇ ਵਿਚ ਪਿਓ ਦਾ ਤੇਜ਼ਧਾਰ ਹਥਿਆਰ ਨਾਲ ਗਲ਼ ਵੱਢ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੇ ਭਰਾ ਦਾ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਭਰਾ ਨੇ ਸਮੇਂ ਰਹੇ ਖ਼ੁਦ ਨੂੰ ਬਚਾ ਲਿਆ। ਪੁਲਸ ਨੇ ਦੋਸ਼ੀ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ- ਚਾਚੀ ਨੇ 3 ਸਾਲ ਦੇ ਭਤੀਜੇ ਦੀ ਲਈ ਜਾਨ, ਵਜ੍ਹਾ ਕਰ ਦੇਵੇਗੀ ਹੈਰਾਨ

ਛਿਬਰਾਮਊ ਕੋਤਵਾਲੀ ਖੇਤਰ ਦੇ ਕਰੀਮੁਲਾਪੁਰ ਪਿੰਡ ਵਿਚ ਗ੍ਰਾਮ ਵਿਕਾਸ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਅਜੇ ਪਾਲ ਰਾਜਪੂਤ (50), ਆਪਣੀ ਪਤਨੀ ਮੋਨੀ ਦੇਵੀ, ਦੋ ਪੁੱਤਾਂ ਅਤੇ 17 ਸਾਲ ਦੀ ਧੀ ਨਾਲ ਰਹਿੰਦੇ ਸਨ। ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਧੀ ਨੇ ਸਾਰਿਆਂ ਨੂੰ ਖਾਣੇ ਵਿਚ ਪੂੜੀ ਸਬਜ਼ੀ ਬਣਾ ਕੇ ਖੁਆਈ ਸੀ। ਰੋਟੀ ਖਾਣ ਦੇ ਕੁਝ ਹੀ ਮਿੰਟਾਂ ਬਾਅਦ ਉਹ ਉਲਟੀਆਂ ਕਰਨ ਲੱਗੇ। ਉਸ ਤੋਂ ਬਾਅਦ ਸਾਰੇ ਸੌਂਣ ਚੱਲੇ ਗਏ। ਉਨ੍ਹਾਂ ਨੇ ਖਾਣੇ 'ਚ ਨਸ਼ੀਲੀਆਂ ਗੋਲੀਆਂ ਮਿਲਾਏ ਜਾਣ ਦਾ ਖ਼ਦਸ਼ਾ ਜਤਾਇਆ ਹੈ। 

ਮ੍ਰਿਤਕ ਦੇ ਵੱਡੇ ਪੁੱਤਰ ਸਿਧਾਰਥ ਨੇ ਪੁਲਸ ਨੂੰ ਦੱਸਿਆ ਕਿ ਰਾਤ ਕਰੀਬ 11:30 ਵਜੇ ਭੈਣ ਨੇ ਅਚਾਨਕ ਉਸ 'ਤੇ ਹਥੌੜੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਆਪਣੀ ਭੈਣ ਦੇ ਹੱਥੋਂ ਹਥੌੜਾ ਖੋਹ ਕੇ ਦੂਰ ਸੁੱਟ ਦਿੱਤਾ। ਇਸ ਦੌਰਾਨ ਭੈਣ ਨੇ ਉਸ ਦੇ ਹੱਥ 'ਤੇ ਵੱਢ ਲਿਆ। ਚੀਕਾਂ ਸੁਣ ਕੇ ਮਾਂ ਮੋਨੀ ਦੇਵੀ ਵੀ ਉੱਥੇ ਪਹੁੰਚ ਗਈ। ਜਦੋਂ ਉਹ ਦੂਜੇ ਕਮਰੇ 'ਚ ਸੌਂ ਰਹੇ ਆਪਣੇ ਪਤੀ ਨੂੰ ਬੁਲਾਉਣ ਗਈ ਤਾਂ ਉਹ ਬੈੱਡ 'ਤੇ ਖੂਨ ਨਾਲ ਲੱਥਪੱਥ ਪਿਆ ਸੀ। ਪਿਤਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਆਉਣ ਵਾਲੇ 5 ਦਿਨਾਂ ਤੱਕ ਕਿਹੋ ਜਿਹਾ ਰਹੇਗਾ ਮੌਸਮ, ਜਾਣੋ IMD ਦੀ ਭਵਿੱਖਬਾਣੀ

ਪੁਲਸ ਨੇ ਘਰ 'ਚੋਂ ਕਤਲ 'ਚ ਵਰਤਿਆ ਤੇਜ਼ਧਾਰ ਹਥਿਆਰ ਅਤੇ ਹਥੌੜਾ ਬਰਾਮਦ ਕਰ ਲਿਆ। ਕੁੜੀ ਅਤੇ ਉਸ ਦੇ ਪ੍ਰੇਮੀ ਨੂੰ ਹਿਰਾਸਤ 'ਚ ਲੈ ਲਿਆ। SP ਅਮਿਤ ਕੁਮਾਰ ਆਨੰਦ ਨੇ ਥਾਣੇ ਪਹੁੰਚ ਕੇ ਜੋੜੇ ਤੋਂ ਪੁੱਛਗਿੱਛ ਕੀਤੀ। ਕਤਲ ਦੇ ਮਾਮਲੇ 'ਚ ਹਿਰਾਸਤ 'ਚ ਲਈ ਗਈ 17 ਸਾਲਾ ਧੀ ਨੇ ਪੁਲਸ ਪੁੱਛਗਿੱਛ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਕੁੜੀ ਅਨੁਸਾਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਸੀ। ਇਸ ਸਬੰਧੀ ਵੱਡਾ ਭਰਾ ਉਸ ’ਤੇ ਪਾਬੰਦੀਆਂ ਲਾਉਂਦਾ ਰਹਿੰਦਾ ਸੀ। ਇਸ ਕਾਰਨ ਉਹ ਸਾਰਿਆਂ ਨੂੰ ਬੇਹੋਸ਼ ਕਰਕੇ ਆਪਣੇ ਭਰਾ ਨੂੰ ਮਾਰਨਾ ਚਾਹੁੰਦੀ ਸੀ। ਬੇਹੋਸ਼ੀ ਦੀ ਦਵਾਈ ਦਾ ਅਸਰ ਦੇਖਣ ਲਈ ਪਿਤਾ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਜਾਂਚ ਕੀਤੀ ਗਈ ਪਰ ਜ਼ਖ਼ਮ ਅਣਜਾਣੇ 'ਚ ਡੂੰਘਾ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- CM ਕੇਜਰੀਵਾਲ ਕਾਂਗਰਸ ਨੂੰ ਪਾਉਣਗੇ ਵੋਟ ਅਤੇ ਰਾਹੁਲ 'ਆਪ' ਨੂੰ ਪਾਉਣਗੇ ਵੋਟ: ਰਾਘਵ ਚੱਢਾ

ਕੁੜੀ ਦੀ ਇਸ ਦਲੇਰੀ ਭਰੀ ਵਾਰਦਾਤ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਮ੍ਰਿਤਕ ਅਜੇ ਪਾਲ ਰਾਜਪੂਤ ਦੇ ਦੋ ਪੁੱਤਰ ਅਤੇ ਇਕ ਧੀ ਹੈ। ਇਕਲੌਤੀ ਧੀ ਹੋਣ ਕਾਰਨ ਜੋੜੇ ਦੀ ਉਹ ਲਾਡਲੀ ਸੀ। ਪੁੱਤਾਂ ਤੋਂ ਜ਼ਿਆਦਾ ਦੋਵੇਂ ਧੀ ਨੂੰ ਪਿਆਰ ਦਿੰਦੇ ਸਨ। ਉਸ ਦੀ ਹਰ ਖਾਹਿਸ਼ ਨੂੰ ਪੂਰੀ ਕਰਦੇ ਸਨ। ਅਜੇ ਪਾਲ ਨੂੰ ਕੀ ਪਤਾ ਸੀ ਕਿ ਜਿਸ ਧੀ 'ਤੇ ਉਹ ਆਪਣੀ ਜਾਣ ਛਿੜਕਦੇ ਹਨ, ਉਹ ਹੀ ਇਕ ਦਿਨ ਉਸ ਦੀ ਮੌਤ ਦੀ ਵਜ੍ਹਾ ਬਣ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News