ਉੱਤਰ ਪ੍ਰਦੇਸ਼ : ਭਾਜਪਾ ਜ਼ਿਲ੍ਹਾ ਉੱਪ ਪ੍ਰਧਾਨ ਦੀ ਨਾਜਾਇਜ਼ ਉਸਾਰੀ ’ਤੇ ਚੱਲਿਆ ਬੁਲਡੋਜ਼ਰ

08/12/2022 11:31:31 AM

ਵਾਰਾਣਸੀ (ਭਾਸ਼ਾ)- ਭਾਜਪਾ ਦੀ ਜ਼ਿਲ੍ਹਾ ਇਕਾਈ ਦੇ ਉੱਪ ਪ੍ਰਧਾਨ ਅਖੰਡ ਸਿੰਘ ਵਲੋਂ ਇਕ ਰਿਹਾਇਸ਼ੀ ਸੁਸਾਇਟੀ ਵਿਚ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਇਥੇ ਬੁਲਡੋਜ਼ਰ ਚਲਾ ਕੇ ਢਹਿ ਢੇਰੀ ਕੀਤਾ। ਵਾਰਾਣਸੀ ਵਿਕਾਸ ਅਥਾਰਟੀ ਦੇ ਜ਼ੋਨਲ ਅਧਿਕਾਰੀ ਪਰਮਾਨੰਦ ਯਾਦਵ ਨੇ ਦੱਸਿਆ ਕਿ ਸਿਕਰੌਲ ਦੇ ਵਰੂਣਾ ਇਨਕਲੇਵ ਸੁਸਾਇਟੀ ਵਿਚ ਸੱਤਿਆ ਪ੍ਰਕਾਸ਼ ਸਿੰਘ ਉਰਫ਼ ਅਖੰਡ ਸਿੰਘ ਨੇ ਨਾਜਾਇਜ਼ ਉਸਾਰੀ ਕਰਵਾਈ ਸੀ, ਜਿਸ ਨੂੰ ਅਥਾਰਿਟੀ ਦੀ ਉਪ ਪ੍ਰਧਾਨ ਦੇ ਨਿਰਦੇਸ਼ ’ਤੇ ਅੱਜ ਢਹਿ-ਢੇਰੀ ਕੀਤਾ ਗਿਆ।

ਇਹ ਵੀ ਪੜ੍ਹੋ : ਕਰਨਾਟਕ HC ਦਾ ਫੈਸਲਾ : ਹਾਦਸੇ ’ਚ ਜਾਨ ਗਵਾਉਣ ਵਾਲੇ ਮਾਤਾ-ਪਿਤਾ ਦੀਆਂ ਵਿਆਹੁਤਾ ਧੀਆਂ ਵੀ ਮੁਆਵਜ਼ੇ ਦੀਆਂ ਹੱਕਦਾਰ

ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਪੁਲਸ ਅਤੇ ਅਥਾਰਟੀ ਦੇ ਅਧਿਕਾਰੀ ਮੌਜੂਦ ਰਹੇ। ਵਿਕਾਸ ਅਥਾਰਿਟੀ ਦੀ ਉਪ ਪ੍ਰਧਾਨ ਈਸ਼ਾ ਦੁਹਨ ਨੇ ਦੱਸਿਆ ਕਿ ਵਰੂਣਾ ਇਨਕਲੇਵ ਸੁਸਾਇਟੀ ਦੇ ਕੰਢੇ ਨਾਜਾਇਜ਼ ਤੌਰ ’ਤੇ ਕਬਜ਼ਾ ਕਰ ਕੇ ਇਕ ਕਮਰਾ ਬਣਵਾਇਆ ਗਿਆ ਸੀ, ਜਿਸ ਦੀ ਸ਼ਿਕਾਇਤ ਜੂਨ ਦੇ ਪਹਿਲੇ ਹਫ਼ਤੇ ਵਿਚ ਅਥਾਰਿਟੀ ਕੋਲ ਆਈ ਸੀ। ਅਥਾਰਿਟੀ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਇਸ ਦੀ ਨਾਜਾਇਜ਼ ਨਿਰਮਾਣ ਦੇ ਰੂਪ ਵਿਚ ਨਿਸ਼ਾਨਦੇਹੀ ਕੀਤੀ ਸੀ, ਜਿਸ ਤੋਂ ਬਾਅਦ ਕਾਰਵਾਈ ਦਾ ਹੁਕਮ ਦਿੱਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News