ਝਾੜੀਆਂ ''ਚੋਂ ਮਿਲੀਆਂ ਔਰਤ ਅਤੇ ਬੱਚੀ ਦੀਆਂ ਲਾਸ਼ਾਂ, ਕਤਲ ਦਾ ਖ਼ਦਸ਼ਾ

Tuesday, Oct 22, 2024 - 12:57 PM (IST)

ਝਾੜੀਆਂ ''ਚੋਂ ਮਿਲੀਆਂ ਔਰਤ ਅਤੇ ਬੱਚੀ ਦੀਆਂ ਲਾਸ਼ਾਂ, ਕਤਲ ਦਾ ਖ਼ਦਸ਼ਾ

ਬਾਂਦਾ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ 'ਚ ਪੁਲਸ ਨੇ ਖੇਤਾਂ ਨਾਲ ਲੱਗਦੇ ਨਾਲੇ ਦੀਆਂ ਝਾੜੀਆਂ 'ਚੋਂ ਇਕ ਅਣਪਛਾਤੀ ਔਰਤ ਅਤੇ ਇਕ ਬੱਚੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਕਤਲ ਦਾ ਖ਼ਦਸ਼ਾ ਜਤਾਇਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਵਧੀਕ ਪੁਲਸ ਸੁਪਰਡੈਂਟ (ASP) ਵਿਜੇ ਸ਼ੰਕਰ ਮਿਸ਼ਰਾ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਮਾਲਵਾਨ ਥਾਣਾ ਖੇਤਰ ਦੇ ਬਾਜਾਪੁਰ ਪਿੰਡ ਵਿਚ ਇਕ ਖੇਤ ਦੇ ਨਾਲ ਲੱਗਦੇ ਨਾਲੇ ਦੀਆਂ ਝਾੜੀਆਂ 'ਚੋਂ ਇਕ ਔਰਤ ਅਤੇ ਇਕ ਬੱਚੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ। ਔਰਤ ਦੀ ਉਮਰ 25 ਸਾਲ ਅਤੇ ਬੱਚੀ ਦੀ ਉਮਰ ਇਕ ਸਾਲ ਦੱਸੀ ਜਾ ਰਹੀ ਹੈ। ਮਿਸ਼ਰਾ ਨੇ ਦੱਸਿਆ ਕਿ ਲਾਸ਼ਾਂ ਦੋ-ਤਿੰਨ ਦਿਨ ਪੁਰਾਣੀਆਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਲਾਸ਼ਾਂ ਝਾੜੀਆਂ ਵਿਚ ਸੁੱਟ ਦਿੱਤੀਆਂ ਗਈਆਂ ਹਨ। ਵਧੀਕ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨ ਲਈ ਨੇੜਲੇ ਪੁਲਸ ਥਾਣਿਆਂ ਅਤੇ ਹੋਰ ਗੁਆਂਢੀ ਜ਼ਿਲ੍ਹਿਆਂ ਦੀ ਪੁਲਸ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।


author

Tanu

Content Editor

Related News