ਖ਼ੁਦ ਹਨੇਰੇ ''ਚ ਰਹਿ ਕੇ ਦੂਜਿਆਂ ਨੂੰ ਰੌਸ਼ਨੀ ਦੇ ਰਿਹਾ 21 ਸਾਲਾ ਅਮਨ ! 800 ਤੋਂ ਵੱਧ ਨੌਜਵਾਨਾਂ ਨੂੰ ਕਰ ਚੁੱਕੈ ''ਟ੍ਰੇਨ''

Monday, Dec 29, 2025 - 04:55 PM (IST)

ਖ਼ੁਦ ਹਨੇਰੇ ''ਚ ਰਹਿ ਕੇ ਦੂਜਿਆਂ ਨੂੰ ਰੌਸ਼ਨੀ ਦੇ ਰਿਹਾ 21 ਸਾਲਾ ਅਮਨ ! 800 ਤੋਂ ਵੱਧ ਨੌਜਵਾਨਾਂ ਨੂੰ ਕਰ ਚੁੱਕੈ ''ਟ੍ਰੇਨ''

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਤਾਵਲੀ 'ਚ ਜਨਮੇ 21 ਸਾਲਾ ਅਮਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਸਰੀਰਕ ਅਸਮਰੱਥਾ ਕਦੇ ਵੀ ਰੁਕਾਵਟ ਨਹੀਂ ਬਣ ਸਕਦੀ। ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ, ਅਮਨ ਨੇ ਆਪਣੀ ਮਿਹਨਤ ਨਾਲ ਨਾ ਸਿਰਫ਼ ਆਪਣੇ ਜੀਵਨ 'ਚ ਰੋਸ਼ਨੀ ਭਰੀ, ਸਗੋਂ ਹੁਣ ਉਹ 800 ਤੋਂ ਵੱਧ ਬੱਚਿਆਂ ਦੇ ਭਵਿੱਖ ਨੂੰ ਵੀ ਰੋਸ਼ਨ ਕਰ ਰਹੇ ਹਨ।

'ਆਡੀਓ ਟੀਵੀ ਨੈੱਟਵਰਕ' ਰਾਹੀਂ ਦਿੱਤੀ ਜਾ ਰਹੀ ਹੈ ਮੁਫ਼ਤ ਸਿਖਲਾਈ 

ਅਮਨ ਨੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ 'ਆਡੀਓ ਟੀਵੀ ਨੈੱਟਵਰਕ' ਨਾਮ ਦਾ ਇਕ ਪਲੇਟਫਾਰਮ ਤਿਆਰ ਕੀਤਾ ਹੈ। ਇਸ ਰਾਹੀਂ ਉਹ ਨੌਜਵਾਨਾਂ ਨੂੰ ਵੌਇਸ ਓਵਰ, ਆਰਟੀਫੀਸ਼ੀਅਲ ਇੰਟੈਲੀਜੈਂਸ (AI), ਕੋਡਿੰਗ, ਬਿਜ਼ਨੈੱਸ ਅਤੇ ਫਾਈਨੈਂਸ਼ੀਅਲ ਐਡਵਾਈਜ਼ਰੀ ਵਰਗੇ ਆਧੁਨਿਕ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਨ। ਉਨ੍ਹਾਂ ਦੇ ਸਿਖਿਆਰਥੀਆਂ 'ਚ ਲਗਭਗ 250 ਬੱਚੇ ਦਿਵਿਆਂਗ (ਵਿਸ਼ੇਸ਼ ਲੋੜਾਂ ਵਾਲੇ) ਹਨ।

ਸੰਘਰਸ਼ ਅਤੇ ਸਿੱਖਿਆ ਦਾ ਸਫ਼ਰ ਅਮਨ ਦਾ ਸਫ਼ਰ ਸੌਖਾ ਨਹੀਂ ਸੀ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਪੜ੍ਹਾਈ ਲਈ ਦਿੱਲੀ ਦਾ ਰੁਖ ਕੀਤਾ, ਜਿੱਥੇ ਉਨ੍ਹਾਂ ਨੇ ਬਰੇਲ ਲਿਪੀ ਸਿੱਖੀ। ਇਸ ਤੋਂ ਬਾਅਦ ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਵਿੱਦਿਆ ਪ੍ਰਾਪਤ ਕੀਤੀ। ਅਮਨ ਨੇ ਆਨਲਾਈਨ ਸਰੋਤਾਂ ਦੀ ਮਦਦ ਨਾਲ ਖੁਦ ਕੋਡਿੰਗ, AI ਅਤੇ ਪ੍ਰੌਮਪਟ ਇੰਜੀਨੀਅਰਿੰਗ ਵਰਗੇ ਗੁੰਝਲਦਾਰ ਵਿਸ਼ੇ ਸਿੱਖੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਮਾਜ ਨੇ ਸਾਨੂੰ ਕੁਝ ਦਿੱਤਾ ਹੈ, ਤਾਂ ਉਸ ਨੂੰ ਮੋੜਨਾ ਸਾਡਾ ਫਰਜ਼ ਹੈ।

ਜਲੰਧਰ ਦੇ ਨੌਜਵਾਨਾਂ ਨੇ ਗੱਡੇ ਸਫ਼ਲਤਾ ਦੇ ਝੰਡੇ 

ਅਮਨ ਦੇ ਇਸ ਪ੍ਰਾਜੈਕਟ ਨੇ ਕਈ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ 'ਚ ਰੁਜ਼ਗਾਰ ਦਿਵਾਇਆ ਹੈ, ਜਿਨ੍ਹਾਂ 'ਚ ਜਲੰਧਰ ਦੇ ਨੌਜਵਾਨ ਵੀ ਸ਼ਾਮਲ ਹਨ:

ਆਰਿਅਨ (21 ਸਾਲ), ਜਲੰਧਰ: ਆਰਿਅਨ ਨੇ 'ਆਡੀਓ ਟੀਵੀ ਨੈੱਟਵਰਕ' ਤੋਂ 6 ਮਹੀਨੇ ਦੀ ਮੁਫ਼ਤ ਵੌਇਸ ਓਵਰ ਸਿਖਲਾਈ ਲਈ। ਅੱਜ ਉਹ ਆਦਿਤਿਆ ਬਿਰਲਾ ਗਰੁੱਪ 'ਚ ਇਕ ਚੰਗੇ ਪੈਕੇਜ 'ਤੇ ਕੰਮ ਕਰ ਰਹੇ ਹਨ ਅਤੇ ਕਈ ਇਸ਼ਤਿਹਾਰਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ।

ਸਤਿਅਮ (17 ਸਾਲ), ਜਲੰਧਰ: ਸਤਿਅਮ ਖੁਦ ਵੀ ਦ੍ਰਿਸ਼ਟੀਹੀਣ ਹਨ। ਉਨ੍ਹਾਂ ਨੇ ਅਮਨ ਤੋਂ ਸਿਖਲਾਈ ਲੈ ਕੇ ਕਾਲ ਸੈਂਟਰਾਂ ਲਈ ਵੌਇਸ ਓਵਰ ਕਰਨਾ ਸ਼ੁਰੂ ਕੀਤਾ ਹੈ। ਅੱਜ ਤੁਸੀਂ ਕਈ ਕਾਲ ਸੈਂਟਰਾਂ 'ਚ ਜੋ ਆਵਾਜ਼ ਸੁਣਦੇ ਹੋ-"ਹਿੰਦੀ ਲਈ 1 ਦਬਾਓ, ਅੰਗਰੇਜ਼ੀ ਲਈ 2 ਦਬਾਓ"—ਉਹ ਸਤਿਅਮ ਦੀ ਹੀ ਆਵਾਜ਼ ਹੈ। ਅਮਨ ਦੀ ਇਹ ਕੋਸ਼ਿਸ਼ ਉਨ੍ਹਾਂ ਨੌਜਵਾਨਾਂ ਲਈ ਉਮੀਦ ਦੀ ਕਿਰਨ ਬਣੀ ਹੈ ਜੋ ਮਹਿੰਗੀ ਫੀਸ ਨਹੀਂ ਭਰ ਸਕਦੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News