ਉੱਤਰ ਪ੍ਰਦੇਸ਼: ਬਰਾਤੀਆਂ ਨਾਲ ਭਰੀ ਜੀਪ ਨਾਲ ਵਾਪਰਿਆ ਭਿਆਨਕ ਹਾਦਸਾ, 6 ਦੀ ਮੌਤ

05/21/2022 9:58:07 AM

ਬਲਰਾਮਪੁਰ– ਉੱਤਰ ਪ੍ਰਦੇਸ਼ ’ਚ ਬਲਰਾਮਪੁਰ ਜ਼ਿਲ੍ਹੇ ਦੇ ਤੁਲਸੀਪੁਰ-ਬਢਨੀ ਨੈਸ਼ਨਲ ਹਾਈਵੇਅ ’ਤੇ ਬਰਾਤੀਆਂ ਨੂੰ ਲੈ ਕੇ ਜਾ ਰਹੀ ਇਕ ਜੀਪ ਅਤੇ ਟਰੈਕਟਰ-ਟਰਾਲੀ ਦੀ ਆਹਮਣੇ-ਸਾਹਮਣੇ ਦੀ ਟੱਕਰ ’ਚ ਪਤੀ-ਪਤਨੀ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਬਲਰਾਮਪੁਰ ਦੇ ਪੁਲਸ ਅਧਿਕਾਰੀ ਰਾਜੇਸ਼ ਕੁਮਾਰ ਸਕਸੈਨਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਲਕਸ਼ਮਪੁਰ ਤੋਂ ਇਕ ਬਰਾਤ ਗੈਸੜੀ ਥਾਣਾ ਖੇਤਰ ਦੇ ਭਗਵਾਨਪੁਰ ਜਾ ਰਹੀ ਸੀ, ਤਾਂ ਗਨਵਰੀਆ ਤਿਰਾਹੇ ਕੋਲ ਟਰੈਕਟਰ-ਟਰਾਲੀ ਅਤੇ ਬਰਾਤੀਆਂ ਨੂੰ ਲੈ ਕੇ ਜਾ ਰਹੀ ਜੀਪ ਵਿਚਾਲੇ ਭਿਆਨਕ ਟੱਕਰ ਹੋ ਗਈ। ਪੁਲਸ ਮੁਤਾਬਕ ਪਿੱਛੋਂ ਆ ਰਹੇ ਇਕ ਹੋਰ ਵਾਹਨ ਦੀ ਵੀ ਜੀਪ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਬਸੰਤ (32 ਸਾਲ), ਪਤਨੀ ਅੰਮ੍ਰਿਤਾ (28 ਸਾਲ), ਲਕਸ਼ਮਣ (40 ਸਾਲ), ਵਾਦੀ (35 ਸਾਲ) ਅਤੇ ਸ਼ਾਦਾਬ (26) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅੰਕਿਤ (13) ਨੇ ਹਸਪਤਾਲ ’ਚ ਦਮ ਤੋੜਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ’ਚ ਜ਼ਖਮੀ ਹੋਏ ਸ਼ਿਵ ਪ੍ਰਸਾਦ (52), ਦੁਰਗਾ ਪ੍ਰਸਾਦ (26) ਨੂੰ ਜ਼ਿਲ੍ਹਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਉੱਥੇ ਹੀ ਉਮੇਸ਼ (13) ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


Tanu

Content Editor

Related News