ਉਤਕਲ ਐਕਸਪ੍ਰੈਸ ਹਾਦਸੇ ਤੋਂ ਬਾਅਦ 4 ਟਰੇਨਾ ਰੱਦ, ਕਈਆਂ ਦੇ ਮਾਰਗ ''ਚ ਤਬਦੀਲੀ

08/20/2017 1:09:21 AM

ਲਖਨਊ— ਮੁਜ਼ਫੱਰਨਗਰ ਦੇ ਖਤੌਲੀ 'ਚ 18477 ਕਲਿੰਗ ਉਤਕਲ ਐਕਸਪ੍ਰੈਸ ਦੇ 8 ਡੱਬੇ ਪਟਰੀ ਤੋਂ ਹੇਠਾਂ ਉਤਰਨ ਕਾਰਨ ਵੱਡਾ ਹਾਦਸਾ ਹੋ ਗਿਆ, ਜਿਸ ਤੋਂ ਬਾਅਦ ਉਤਰ ਮੱਧ ਰੇਲਵੇ (ਐਨ. ਸੀ. ਆਰ.) ਨੇ ਕੁੱਝ ਟਰੇਨਾਂ ਦੇ ਮਾਰਗ 'ਚ ਬਦਲਾਵ ਕਰ ਦਿੱਤਾ ਹੈ ਅਤੇ ਚਾਰ ਟਰੇਨਾਂ ਰੱਦ ਕਰ ਦਿੱਤੀਆਂ ਹਨ।
ਇਨ੍ਹਾਂ ਟਰੇਨਾਂ ਦੇ ਮਾਰਗ 'ਚ ਕੀਤਾ ਬਦਲਾਅ
ਐਨ. ਸੀ. ਆਰ. ਦੇ ਜਨਸਪੰਰਕ ਅਧਿਕਾਰੀ ਅਮਿਤ ਮਾਲਵੀ ਨੇ ਦੱਸਿਆ ਕਿ ਜਿਨ੍ਹਾਂ ਟਰੇਨਾਂ ਦੇ ਮਾਰਗ 'ਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ 'ਚੋਂ 18477 ਪੂਰੀ ਹਰਿਦੁਆਰ ਉਤਕਲ ਕਲਿੰਗਾ ਐਕਸਪ੍ਰੈਸ, 14681 ਨਵੀਂ ਦਿੱਲੀ ਜਲੰਧਰ ਇੰਟਰਸਿਟੀ, 12055 ਨਵੀਂ ਦਿੱਲੀ ਦੇਹਰਾਦੂਨ ਜਨਸ਼ਤਾਵਦੀ ਐਕਸਪ੍ਰੈਸ, 14645 ਦਿੱਲੀ ਜੰਕਸ਼ਨ, ਜੰਮੂ ਤਵੀ ਸ਼ਾਲੀਮਾਰ ਐਕਸਪ੍ਰੈਸ, 12903 ਮੁੰਬਈ ਸੈਂਟਰਲ ਅੰਮ੍ਰਿਤਸਰ ਗੋਲਡਨ ਟੈਂਪਲ ਮੇਲ, 18237 ਬਿਲਾਸਪੁਰ ਅੰਮ੍ਰਿਤਸਰ ਛੱਤੀਸਗੜ੍ਹ ਐਕਸਪ੍ਰੈਸ, 12205 ਨਵੀਂ ਦਿੱਲੀ ਦੇਹਰਾਦੂਨ ਨੰਦਾ ਦੇਵੀ ਐਕਸਪ੍ਰੈਸ 12018 ਦੇਹਰਾਦੂਨ ਨਵੀਂ ਦਿੱਲੀ ਸ਼ਤਾਵਦੀ ਐਕਸਪ੍ਰੈਸ, 19020 ਦੇਹਰਾਦੂਨ ਬਾਂਦਰਾ ਟਰਮਿਨਸ  ਦੇਹਰਾਦੂਨ ਐਕਸਪ੍ਰੈਸ, 19032 ਹਰਿਦੁਆਰ ਅਹਿਮਦਾਬਾਦ ਯੋਗਾ ਐਕਸਪ੍ਰੈਸ, 14512 ਸਹਾਰਨਪੁਰ ਇਲਾਹਾਬਾਦ ਨੌਚੰਦੀ ਐਕਸਪ੍ਰੈਸ ਦੇ ਮਾਰਗ 'ਚ ਬਦਲਾਅ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਚਾਰ ਟਰੇਨਾਂ ਨੂੰ ਇਸ ਦੁਰਘਟਨਾ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚੋਂ 14522 ਅੰਬਾਲਾ ਦਿੱਲੀ ਜੰਕਸ਼ਨ ਇੰਟਰਸਿਟੀ, 14521 ਦਿੱਲੀ ਜੰਕਸ਼ਨ ਅੰਬਾਲਾ ਇੰਟਰਸਿਟੀ ਐਕਸਪ੍ਰੈਸ, 18478 ਹਰਿਦੁਆਰ ਪੂਰੀ ਉਤਕਲ ਕਲਿੰਗਾ ਐਕਸਪ੍ਰੈਸ, 14682 ਜਲੰਧਰ ਕੈਂਟ ਤੋਂ ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈਸ ਸ਼ਾਮਲ ਹਨ।


Related News