ਅਦਾਲਤੀ ਫੈਸਲੇ ’ਚ AI ਦੀ ਵਰਤੋਂ ਮੌਕਾ ਅਤੇ ਚੁਣੌਤੀ ਦੋਵੇਂ : ਚੀਫ ਜਸਟਿਸ ਚੰਦਰਚੂੜ
Sunday, Apr 14, 2024 - 04:19 AM (IST)
ਨਵੀਂ ਦਿੱਲੀ - ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੇ ਸ਼ਨੀਵਾਰ ਨੂੰ ਕਿਹਾ ਕਿ ਆਧੁਨਿਕ ਪ੍ਰਕਿਰਿਆਵਾਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਨਾਲ ਗੁੰਝਲਦਾਰ ਨੈਤਿਕ, ਕਾਨੂੰਨੀ ਅਤੇ ਵਿਹਾਰਕ ਮੁੱਦੇ ਖੜ੍ਹੇ ਹੁੰਦੇ ਹਨ, ਜਿਨ੍ਹਾਂ ਦੀ ਵਿਆਪਕ ਸਮੀਖਿਆ ਦੀ ਜ਼ਰੂਰਤ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ‘ਨਵੀਨਤਾ ਦੀ ਅਗਲੀ ਹੱਦ’ ਤੱਕ ਲੈ ਜਾਂਦੀ ਹੈ ਅਤੇ ਅਦਾਲਤੀ ਫੈਸਲਾ ਪ੍ਰਕਿਰਿਆ ’ਚ ਇਸ ਦੀ ਵਰਤੋਂ ਮੌਕੇ ਅਤੇ ਚੁਣੌਤੀਆਂ ਦੋਵੇਂ ਹੀ ਪੇਸ਼ ਕਰਦੀ ਹੈ, ਜਿਨ੍ਹਾਂ ’ਤੇ ਡੂੰਘੇ ਵਿਚਾਰ-ਵਟਾਂਦਰੇ ਦੀ ਲੋੜ ਹੈ।
ਇਹ ਵੀ ਪੜ੍ਹੋ- ਮੇਲਾ ਘੁੰਮਣ ਗਈ ਨਾਬਾਲਗ ਲੜਕੀ ਨਾਲ ਜ਼ਬਰ-ਜਿਨਾਹ, 5 ਗ੍ਰਿਫ਼ਤਾਰ
ਜਸਟਿਸ ਚੰਦਰਚੂੜ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਮਿਸਾਲ ਮੌਕੇ ਪੇਸ਼ ਕਰਦੀ ਹੈ ਪਰ ਨਾਲ ਹੀ ਉਹ ਖਾਸ ਕਰ ਕੇ ਨੈਤਿਕਤਾ, ਜਵਾਬਦੇਹੀ ਅਤੇ ਪੱਖਪਾਤ ਨਾਲ ਜੁੜੀਆਂ ਕਈ ਚੁਣੌਤੀਆਂ ਵੀ ਖੜ੍ਹੀ ਕਰਦੀ ਹੈ ਅਤੇ ਇਨ੍ਹਾਂ ਚੁਣੌਤੀਆਂ ਦੇ ਹੱਲ ਲਈ ਭੂਗੋਲਿਕ ਅਤੇ ਸੰਸਥਾਨਾਂ ਦੀਆਂ ਹੱਦਾਂ ਤੋਂ ਪਰੇ ਗਲੋਬਲ ਪੱਖਾਂ ਵੱਲੋਂ ਠੋਸ ਯਤਨਾਂ ਦੀ ਲੋੜ ਹੈ। ਉਹ ਭਾਰਤ ਅਤੇ ਸਿੰਗਾਪੁਰ ਦੀਆਂ ਚੋਟੀ ਦੀਆਂ ਅਦਾਲਤਾਂ ਵਿਚਾਲੇ ਤਕਨਾਲੋਜੀ ਅਤੇ ਸੰਵਾਦ ਵਿਸ਼ੇ ’ਤੇ 2-ਰੋਜ਼ਾ ਕਾਨਫਰੰਸ ਦੌਰਾਨ ਬੋਲ ਰਹੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e