ਗ੍ਰਹਿ ਮੰਤਰਾਲਾ ਦੀ ਸੂਬਿਆਂ ਨੂੰ ਚਿੱਠੀ, ਕਿਹਾ- ਕੋਰੋਨਾ ਨੂੰ ਲੈ ਕੇ ਵਰਤੋ ਸਾਵਧਾਨੀ, ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ
Tuesday, Jun 29, 2021 - 10:56 PM (IST)

ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰਾਲਾ ਨੇ ਮੰਗਲਵਾਰ ਨੂੰ ਸੂਬਿਆਂ ਨੂੰ ਪੱਤਰ ਲਿਖ ਕੇ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਸਾਵਧਾਨੀ ਬਰਤਣ ਨੂੰ ਕਿਹਾ ਹੈ। ਗ੍ਰਹਿ ਸਕੱਤਰ ਅਜੇ ਭੱਲਾ ਨੇ ਸੂਬਿਆਂ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਸੂਬਿਆਂ ਵਲੋਂ ਕੋਵਿਡ-19 ਦੀਆਂ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਪ੍ਰਕਿਰਿਆ ਸਾਵਧਾਨੀਪੂਰਵਕ ਕ੍ਰਮਬੱਧ ਤਰੀਕੇ ਨਾਲ ਸੰਚਾਲਿਤ ਹੋਣ।
ਭੱਲਾ ਨੇ ਕਿਹਾ ਕਿ ਕੋਰੋਨਾ ਦੀ ਜਾਂਚ ਲਈ ਪੰਜ ਪੁਆਇੰਟ ਰਣਨੀਤੀ 'ਤੇ ਸੂਬਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ, ਜਿਸ ਵਿੱਚ ਜਾਂਚ, ਨਿਗਰਾਨੀ, ਇਲਾਜ, ਟੀਕਾਕਰਣ ਅਤੇ ਉਪਯੁਕਤ ਵਿਵਹਾਰ ਸ਼ਾਮਲ ਹਨ। ਰਾਜਾਂ ਨੂੰ ਜ਼ਿਲ੍ਹਿਆਂ ਨੂੰ ਪ੍ਰਬੰਧਕੀ ਇਕਾਈਆਂ ਦੇ ਰੂਪ ਵਿੱਚ ਵੇਖਦੇ ਹੋਏ ਇਨਫੈਕਸ਼ਨ ਦੇ ਮਾਮਲਿਆਂ ਦੀ ਦਰ ਅਤੇ ਹਸਪਤਾਲਾਂ ਵਿੱਚ ਬਿਸਤਰਿਆਂ ਦੇ ਭਰੇ ਹੋਣ ਦੀ ਸਥਿਤੀ 'ਤੇ ਨੇਮੀ ਨਜ਼ਰ ਰੱਖਣੀ ਚਾਹੀਦੀ ਹੈ।
ਭੱਲਾ ਨੇ ਕਿਹਾ ਕਿ ਜੇਕਰ ਇਨਫੈਕਸ਼ਨ ਦੀ ਦਰ ਅਤੇ ਬਿਸਤਰਿਆਂ 'ਤੇ ਮਰੀਜ਼ਾਂ ਦੀ ਗਿਣਤੀ ਵਧਣ ਦਾ ਪਹਿਲਾਂ ਸੰਕੇਤ ਮਿਲਦਾ ਹੈ ਤਾਂ ਨਿਸ਼ਿੱਧ ਖੇਤਰ (ਕੰਟੇਨਮੈਂਟ) ਬਣਾਉਣ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।