ਅਮਰੀਕਾ : ਟਾਈਮਜ਼ ਸਕੁਆਇਰ 'ਤੇ 5 ਅਗਸਤ ਨੂੰ ਦਿਖਾਈ ਜਾਵੇਗੀ ਭਗਵਾਨ ਸ਼੍ਰੀ ਰਾਮ ਦੀ ਤਸਵੀਰ

Thursday, Jul 30, 2020 - 03:16 PM (IST)

ਅਮਰੀਕਾ : ਟਾਈਮਜ਼ ਸਕੁਆਇਰ 'ਤੇ 5 ਅਗਸਤ ਨੂੰ ਦਿਖਾਈ ਜਾਵੇਗੀ ਭਗਵਾਨ ਸ਼੍ਰੀ ਰਾਮ ਦੀ ਤਸਵੀਰ

ਨਿਊਯਾਰਕ- ਆਯੁੱਧਿਆ ਵਿਚ 5 ਅਗਸਤ ਨੂੰ ਸ਼੍ਰੀਰਾਮ ਮੰਦਰ ਪੂਜਾ ਨੂੰ ਲੈ ਕੇ ਪੂਰੇ ਦੇਸ਼ ਵਿਚ ਉਤਸਾਹ ਹੈ। ਇਸ ਵਿਚਕਾਰ ਅਮਰੀਕਾ ਵਿਚ ਵੀ 5 ਅਗਸਤ ਨੂੰ ਰਾਮ ਮੰਦਰ ਭੂਮੀ ਪੂਜਾ ਦੇ ਮੌਕੇ ਨੂੰ ਸ਼ਾਨਦਾਰ ਬਣਾਉਣ ਲਈ ਤਿਆਰੀਆਂ ਹੋ ਰਹੀਆਂ ਹਨ । 5 ਅਗਸਤ ਨੂੰ ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਆਇਰ 'ਤੇ ਭਗਵਾਨ ਰਾਮ ਦਾ ਸਰੂਪ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੰਦਰ ਦੀ 3ਡੀ ਤਸਵੀਰ ਵੀ ਦਿਖਾਈ ਜਾਵੇਗੀ। 

ਜ਼ਿਕਰਯੋਗ ਹੈ ਕਿ ਇਸ ਮੰਦਰ ਦਾ ਨੀਂਹ ਪੱਥਰ 5 ਅਗਸਤ ਨੂੰ ਰੱਖਿਆ ਜਾਵੇਗਾ। ਆਯੁੱਧਿਆ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਾ ਦੁਪਹਿਰ 12.15 ਵਜੇ ਕਰਨਗੇ। ਟਾਈਮਜ਼ ਸਕੁਆਇਰ 'ਤੇ ਆਯੋਜਿਤ ਸਮਾਰੋਹ ਨੂੰ ਲੈ ਕੇ ਨਿਊਯਾਰਕ ਦੇ ਮੁੱਖ ਭਾਈਚਾਰਕ ਨੇਤਾ ਤੇ ਭਾਰਤੀ-ਅਮਰੀਕੀ ਲੋਕ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਜਗਦੀਸ਼ ਸੇਵਹਾਨੀ ਨੇ ਬੁੱਧਵਾਰ ਨੂੰ ਕਿਹਾ ਕਿ 5 ਅਗਸਤ ਨੂੰ ਨਿਊਯਾਰਕ ਵਿਚ ਇਤਿਹਾਸਕ ਪਲ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ। 

ਟਾਈਮਜ਼ ਸਕੁਆਇਰ 'ਤੇ ਸਭ ਤੋਂ ਵੱਡੀ 17,000 ਵਰਗ ਫੁੱਟ ਦੀ ਰੇਪ-ਅਰਾਊਂਡ ਡਿਸਪਲੇ ਸਕਰੀਨ ਲਗਾਈ ਜਾ ਰਹੀ ਹੈ, ਜਿਸ ਨੂੰ ਦੁਨੀਆ ਵਿਚ ਸਭ ਤੋਂ ਵੱਡੇ ਬਾਹਰੀ ਡਿਸਪਲੇਅ ਵਿਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ 5 ਅਗਸਤ ਨੂੰ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਹਿੰਦੀ ਅਤੇ ਅੰਗਰੇਜ਼ੀ ਵਿਚ 'ਜੈ ਸ਼੍ਰੀ ਰਾਮ' ਭਗਵਾਨ ਰਾਮ ਦੀ ਤਸਵੀਰ ਤੇ ਵੀਡੀਓ, ਰਾਮ ਮੰਦਰ ਦਾ ਡਿਜ਼ਾਇਨ ਤੇ 3ਡੀ ਤਸਵੀਰਾਂ ਦੇ ਨਾਲ-ਨਾਲ ਆਯੁੱਧਿਆ ਤੋਂ ਪੀ. ਐੱਮ. ਮੋਦੀ ਵਲੋਂ ਰਾਮ ਮੰਦਰ ਨਿਰਮਾਣ ਦੇ ਨੀਂਹ ਪੱਥਰ ਦੀਆਂ ਤਸਵੀਰਾਂ ਨੂੰ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। 
 


author

Lalita Mam

Content Editor

Related News