ਅਮਰੀਕਾ : ਭਾਰਤੀ ਮੂਲ ਦੇ ਸ਼ਖਸ ਦੀ ਗੋਲੀ ਮਾਰ ਕੇ ਹੱਤਿਆ, ਜਾਂਚ ਜਾਰੀ

2/21/2019 4:00:01 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਭਾਰਤੀ ਮੂਲ ਦੇ ਕੇ. ਗੋਵਰਧਨ ਰੈੱਡੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰੈੱਡੀ ਭਾਰਤ ਦੇ ਤੇਲਗਾਂਨਾ ਦੇ ਯਦਾਦਰੀ ਭੋਂਗੀਰ ਜ਼ਿਲੇ ਦੇ ਰਹਿਣ ਵਾਲੇ ਸਨ। ਪੇਂਸਾਕੋਲਾ ਸ਼ਹਿਰ ਵਿਚ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਰਾਤ 8:30 ਵਜੇ ਹੋਈ ਇਸ ਵਾਰਦਾਤ ਵਿਚ ਇਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ।

ਫਲੋਰੀਡਾ ਪੁਲਸ ਦਾ ਕਹਿਣਾ ਹੈ ਕਿ 50 ਸਾਲਾ ਰੈੱਡੀ ਇਕ ਡਿਪਾਰਟਮੈਂਟਲ ਸਟੋਰ ਵਿਚ ਕੰਮ ਕਰਦੇ ਸਨ। ਉੱਥੇ ਹੀ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਹਮਲੇ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਪੁਲਸ ਦਾ ਕਹਿਣਾ ਹੈ ਕਿ ਵਾਰਦਾਤ ਦੇ ਪਿੱਛੇ ਲੁਟੇਰਿਆਂ ਦਾ ਹੱਥ ਹੋ ਸਕਦਾ ਹੈ।ਜਾਣਕਾਰੀ ਮੁਤਾਬਕ ਰੈੱਡੀ ਬੀਤੇ 7 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਦੇ ਇਲਾਵਾ ਦੋ ਧੀਆਂ ਹਨ। ਇਕ 10ਵੀਂ ਵਿਚ ਪੜ੍ਹਦੀ ਹੈ ਜਦਕਿ ਦੂਜੀ 7ਵੀ ਜਮਾਤ ਵਿਚ ਪੜ੍ਹਦੀ ਹੈ। ਰੈੱਡੀ ਦੇ ਭਰਾ ਮਧੁਸੂਦਨ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਲਾਸ਼ ਨੂੰ ਹੈਦਰਾਬਾਦ ਲਿਆਉਣ ਦੀ ਵਿਵਸਥਾ ਕਰੇ।


Vandana

Edited By Vandana