ਭਾਰਤ-ਪਾਕਿ ਵਿਚਾਲੇ ਖਿਚਾਅ ਘਟਾਉਣ ਲਈ ਦੋ-ਪਾਸੜ ਨੀਤੀ ''ਤੇ ਕੰਮ ਕਰ ਰਿਹੈ ਅਮਰੀਕਾ

Sunday, Aug 25, 2019 - 01:04 AM (IST)

ਭਾਰਤ-ਪਾਕਿ ਵਿਚਾਲੇ ਖਿਚਾਅ ਘਟਾਉਣ ਲਈ ਦੋ-ਪਾਸੜ ਨੀਤੀ ''ਤੇ ਕੰਮ ਕਰ ਰਿਹੈ ਅਮਰੀਕਾ

ਵਾਸ਼ਿੰਗਟਨ – ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰਨ ਪਿੱਛੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧੇ ਖਿਚਾਅ ਨੂੰ ਘੱਟ ਕਰਨ ਲਈ ਅਮਰੀਕਾ ਦੋ-ਪਾਸੜ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਨੀਵਾਰ ਦੱਸਿਆ ਕਿ ਪਹਿਲੀ ਰਣਨੀਤੀ ਸਰਹੱਦ ਪਾਰ ਘੁਸਪੈਠ ਨੂੰ ਰੋਕਣ ਅਤੇ ਭਾਰਤ 'ਚ ਖਾਸ ਤੌਰ 'ਤੇ ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ ਲਈ ਵਿੱਤੀ ਅਤੇ ਹੋਰ ਮਦਦ ਨਾ ਦੇਣ ਲਈ ਪਾਕਿਸਤਾਨ 'ਤੇ ਦਬਾਅ ਬਣਾਉਣਾ ਹੈ। ਦੂਜੀ ਰਣਨੀਤੀ ਭਾਰਤ ਨੂੰ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਰਗੇ ਬਣਾਉਣ ਲਈ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।


author

Khushdeep Jassi

Content Editor

Related News