ਕਮਲਾ ਹੈਰਿਸ ਦੀ ਜਿੱਤ ਦੀ ਖੁਸ਼ੀ ''ਚ ਜਸ਼ਨ ''ਚ ਡੁੱਬਿਆ ਭਾਰਤ ਦਾ ਇਹ ਪਿੰਡ, ਲੱਗੀਆਂ ਰੌਣਕਾਂ (ਤਸਵੀਰਾਂ)

Sunday, Nov 08, 2020 - 05:07 PM (IST)

ਤਾਮਿਲਨਾਡੂ— ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਬੀਬੀ ਉਪ ਰਾਸ਼ਟਰਪਤੀ ਬਣ ਗਈ ਹੈ। ਉਪ ਰਾਸ਼ਟਰਪਤੀ ਬਣ ਕੇ ਕਮਲਾ ਹੈਰਿਸ ਨੇ ਇਤਿਹਾਸ ਰਚ ਦਿੱਤਾ ਹੈ। ਕਮਲਾ ਨੇ ਭਾਰਤ ਦਾ ਨਾਂ ਦੁਨੀਆ 'ਚ ਉੱਚਾ ਕਰ ਦਿੱਤਾ ਹੈ। ਅਮਰੀਕਾ ਤੋਂ ਹਜ਼ਾਰਾਂ ਮੀਲ ਦੂਰ ਦੱਖਣੀ ਭਾਰਤ ਦੇ ਇਕ ਪਿੰਡ ਵਿਚ ਅਮਰੀਕੀ ਚੋਣਾਂ 'ਚ ਕਮਲਾ ਹੈਰਿਸ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਤਾਮਿਲਨਾਡੂ ਦੇ ਪਿੰਡ ਥੁਲਾਸੇਂਦ੍ਰਾਪੁਰਮ ਵਿਚ ਲੋਕ ਰੰਗੋਲੀ ਬਣਾ ਰਹੇ ਹਨ। ਕਮਲਾ ਹੈਰਿਸ ਦੇ ਪੋਸਟਰ ਹੱਥ ਵਿਚ ਲੈ ਕੇ ਆਤਿਸ਼ਬਾਜ਼ੀ ਕਰ ਰਹੇ ਹਨ। 

PunjabKesari

ਇਹ ਵੀ ਪੜ੍ਹੋ: USA ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣੀ ਕਮਲਾ ਹੈਰਿਸ

PunjabKesari

ਦਰਅਸਲ ਇਹ ਉਹ ਹੀ ਪਿੰਡ ਹੈ, ਜਿੱਥੇ ਅਮਰੀਕਾ ਦੀ ਉੱਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਦੀ ਮਾਂ ਸ਼ਿਆਮਲਾ ਗੋਪਾਲਨ ਰਹਿੰਦੀ ਸੀ। ਸ਼ਿਆਮਲਾ ਗੋਪਾਲਨ ਸਿਰਫ 19 ਸਾਲ ਦੀ ਉਮਰ ਵਿਚ ਭਾਰਤ ਤੋਂ ਅਮਰੀਕਾ ਚੱਲੀ ਗਈ ਸੀ। ਹੁਣ 150 ਘਰਾਂ ਦੇ ਇਸ ਪਿੰਡ ਵਿਚ ਕਮਲਾ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

PunjabKesari

ਐਤਵਾਰ ਯਾਨੀ ਕਿ ਅੱਜ ਸਵੇਰੇ ਇਸ ਪਿੰਡ ਦੇ ਘਰ 'ਚ ਰੰਗੋਲੀ ਬਣਾਈ ਗਈ ਅਤੇ ਲਿਖਿਆ ਗਿਆ 'ਵਧਾਈ ਹੋਵੇ ਕਮਲਾ ਹੈਰਿਸ', 'ਤੁਸੀਂ ਸਾਡੇ ਪਿੰਡ ਦਾ ਮਾਣ ਹੋ', 'ਵਨਕੱਮ ਅਮਰੀਕਾ'। ਇਸ ਪਿੰਡ ਦੇ ਲੋਕਾਂ ਨੇ ਪਟਾਕੇ ਚਲਾਏ ਅਤੇ ਮਠਿਆਈਆਂ ਵੰਡੀਆਂ ਅਤੇ ਇਸ ਦੇ ਨਾਲ ਹੀ ਕਮਲਾ ਹੈਰਿਸ ਨੂੰ ਵਧਾਈ ਦਿੱਤੀ। 

ਇਹ ਵੀ ਪੜ੍ਹੋ: ਸੋਨੀਆ ਗਾਂਧੀ ਨੇ ਬਾਈਡੇਨ-ਕਮਲਾ ਹੈਰਿਸ ਨੂੰ ਜਿੱਤ ਲਈ ਚਿੱਠੀ ਲਿਖ ਕੇ ਦਿੱਤੀ ਵਧਾਈ

PunjabKesari

ਇਸ ਪਿੰਡ ਦੇ ਕਾਲੀਦਾਸ ਨਾਂ ਦੇ ਸ਼ਖਸ ਨੇ ਕਿਹਾ ਕਿ ਇਹ ਬੇਹੱਦ ਮਾਣ ਭਰਿਆ ਅਹਿਸਾਸ ਹੈ ਕਿ ਸਾਡੀ ਆਪਣੀ ਕੁੜੀ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਰਹੀ ਹੈ। ਸਾਨੂੰ ਉਮੀਦ ਹੈ ਕਿ ਉਹ ਕਿਸੇ ਦਿਨ ਇੱਥੇ ਆਵੇਗੀ, ਜਦੋਂ ਨਤੀਜੇ ਆਏ ਤਾਂ ਅਸੀਂ ਮਠਿਆਈਆਂ ਵੰਡੀਆਂ। ਇਸ ਪਿੰਡ 'ਚ ਰਹਿਣ ਵਾਲੇ ਸਾਰੇ ਦਲਾਂ ਦੇ ਸਮਰਥਕਾ ਨੇ ਪਾਰਟੀ ਲਾਈਨ ਤੋਂ ਹਟ ਕੇ ਕਮਲਾ ਹੈਰਿਸ ਨੂੰ ਵਧਾਈ ਦਿੱਤੀ। ਇਕ ਪਿੰਡ ਵਾਸੀ ਨੇ ਕਿਹਾ ਕਿ ਹੁਣ ਤੱਕ ਅਸੀਂ ਲੋਕ ਆਪਣੀ ਸ਼ਰਟ ਦੀ ਜੇਬ 'ਤੇ ਜੈਲਲਿਤਾ ਜਾਂ ਕਰੁਣਾਨਿਧੀ ਦੀ ਤਸਵੀਰ ਲਾਉਂਦੇ ਸੀ, ਹੁਣ ਅਸੀਂ ਕਮਲਾ ਹੈਰਿਸ ਦੀ ਵੀ ਤਸਵੀਰ ਲਗਾਵਾਂਗੇ। ਅਸੀਂ ਉਨ੍ਹਾਂ ਦੀ ਜਿੱਤ ਨੂੰ ਲੈ ਕੇ ਖੁਸ਼ ਹਾਂ।

PunjabKesari

ਇਹ ਵੀ ਪੜ੍ਹੋ: ਕੰਗਣਾ ਨੇ ਬਾਈਡੇਨ 'ਤੇ ਕੱਸਿਆ ਤੰਜ, 'ਗਜਨੀ' ਨਾਲ ਤੁਲਣਾ ਕਰਦੇ ਹੋਏ ਆਖ ਦਿੱਤੀ ਇਹ ਗੱਲ


Tanu

Content Editor

Related News