ਧਾਰਾ 370 ਹਟਾਉਣ 'ਤੇ ਅਮਰੀਕੀ ਸਾਂਸਦ ਨੇ ਮੋਦੀ ਦੀ ਕੀਤੀ ਪ੍ਰਸ਼ੰਸਾ, ਵੀਡੀਓ

Thursday, Nov 21, 2019 - 09:52 AM (IST)

ਧਾਰਾ 370 ਹਟਾਉਣ 'ਤੇ ਅਮਰੀਕੀ ਸਾਂਸਦ ਨੇ ਮੋਦੀ ਦੀ ਕੀਤੀ ਪ੍ਰਸ਼ੰਸਾ, ਵੀਡੀਓ

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ): ਜੰਮੂ-ਕਸ਼ਮੀਰ ਵਿਚੋਂ ਮੋਦੀ ਸਰਕਾਰ ਦੇ ਧਾਰਾ 370 ਨੂੰ ਖਤਮ ਕਰਨ ਦੇ ਫੈਸਲੇ ਦੀ ਪ੍ਰਸ਼ੰਸਾ ਅਮਰੀਕੀ ਸੰਸਦ ਵਿਚ ਵੀ ਸੁਣਾਈ ਦਿੱਤੀ। ਬੁੱਧਵਾਰ ਨੂੰ ਵ੍ਹਾਈਟ ਹਾਊਸ ਆਫ ਰੀਪ੍ਰੀਜੈਂਟੇਟਿਵ ਵਿਚ ਅਮਰੀਕੀ ਸਾਂਸਦ ਪੀਟ ਓਲਸਨ ਨੇ ਪੀ.ਐੱਮ. ਨਰਿੰਦਰ ਮੋਦੀ ਦੀ ਜੰਮ ਕੇ ਤਰੀਫ ਕੀਤੀ। ਅਮਰੀਕਾ ਦੇ ਟੈਕਸਾਸ-22 ਤੋਂ ਸਾਂਸਦ ਪੀਟ ਓਲਸਨ ਨੇ ਕਿਹਾ,''ਪੀ.ਐੱਮ. ਮੋਦੀ ਨੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਨੂੰ ਹਟਾ ਕੇ ਉੱਥੋਂ ਦੇ ਲੋਕਾਂ ਨੂੰ ਭਾਰਤ ਦੀ ਮਹਾਨ ਸੰਸਕ੍ਰਿਤੀ ਨਾਲ ਜੋੜਨ ਦਾ ਕੰਮ ਕੀਤਾ ਹੈ।''

 

ਉਨ੍ਹਾਂ ਨੇ ਕਿਹਾ ਕਿ ਧਾਰਾ 370 ਇਕ ਅਸਥਾਈ ਵਿਵਸਥਾ ਸੀ, ਜਿਸ ਕਾਰਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਕ ਵੱਖਰੇ ਕਾਨੂੰਨ ਦੇ ਨਾਲ ਰਹਿਣ ਲਈ ਮਜਬੂਰ ਕੀਤਾ ਗਿਆ। ਹੁਣ ਉੱਥੋਂ ਦੇ ਲੋਕਾਂ ਕੋਲ ਵੀ ਹੋਰ ਭਾਰਤੀਆਂ ਵਾਂਗ ਬਰਾਬਰ ਦੇ ਅਧਿਕਾਰ ਹਨ। ਇੱਥੇ ਦੱਸ ਦਈਏ ਕਿ ਕੇਂਦਰ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕਰ ਦਿੱਤਾ ਸੀ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ ਸੀ।


author

Vandana

Content Editor

Related News