ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰੇਗੀ ਅਮਰੀਕੀ ਵਿੱਤ ਮੰਤਰੀ ਯੇਲੇਨ, ਜੀ-20 ਬੈਠਕ 'ਚ ਲਏਗੀ ਹਿੱਸਾ
Saturday, Feb 18, 2023 - 10:45 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਬੈਠਕ 'ਚ ਸ਼ਾਮਲ ਹੋਣ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰੇਗੀ। ਇਸ ਦੌਰਾਨ ਯੂਕ੍ਰੇਨ ਵਿੱਚ ਜੰਗ ਨਾਲ ਜੁੜੇ ਮੁੱਦਿਆਂ ਅਤੇ ਇਕ ਮਜ਼ਬੂਤ, ਵਧੇਰੇ ਲਚਕਦਾਰ ਅਤੇ ਗਲੋਬਲ ਅਰਥਵਿਵਸਥਾ ਦੀਆਂ ਚੁਣੌਤੀਆਂ 'ਤੇ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਡਾਨੀ ਵਿਵਾਦ 'ਚ ਕੁੱਦੇ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ, ਕਿਹਾ- PM ਮੋਦੀ ਨੂੰ ਦੇਣਾ ਹੋਵੇਗਾ ਜਵਾਬ
ਵਿੱਤ ਵਿਭਾਗ ਨੇ ਸ਼ੁੱਕਰਵਾਰ ਸ਼ਾਮ ਨੂੰ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੇਲੇਨ ਆਪਣੀ ਭਾਰਤ ਫੇਰੀ ਦੌਰਾਨ 23 ਫਰਵਰੀ ਨੂੰ ਦਿੱਲੀ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਵੀ ਸੰਬੋਧਨ ਕਰੇਗੀ। ਉਹ ਜੀ-20 ਮੀਟਿੰਗ 'ਚ ਯੂਕ੍ਰੇਨ ਵਿੱਚ ਰੂਸ ਦੇ ਗੈਰ-ਕਾਨੂੰਨੀ ਘੁਸਪੈਠ ਸਮੇਤ ਚੁਣੌਤੀਆਂ ਪ੍ਰਤੀ ਅਮਰੀਕਾ ਅਤੇ ਵਿਸ਼ਵ ਅਰਥਚਾਰੇ ਦੀ ਲਚਕਤਾ ਬਾਰੇ ਚਰਚਾ ਕਰੇਗੀ ਤੇ ਖਜ਼ਾਨਾ ਵਿਭਾਗ ਦੀਆਂ ਪ੍ਰਮੁੱਖ ਤਰਜੀਹਾਂ ਨੂੰ ਉਜਾਗਰ ਕਰੇਗੀ।
ਇਹ ਵੀ ਪੜ੍ਹੋ : ਵੀਡੀਓ ਕਲਿੱਪ ਤੋਂ ਨਾਰਾਜ਼ ਈਰਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਦਾ ਦੌਰਾ ਰੱਦ ਕਰਨ ਦਾ ਕੀਤਾ ਫ਼ੈਸਲਾ
ਅਗਲੇ ਦਿਨ ਉਹ 'ਅੰਤਰਰਾਸ਼ਟਰੀ ਵਿੱਤੀ ਢਾਂਚੇ, ਸਸਟੇਨੇਬਲ ਵਿੱਤ ਅਤੇ ਬੁਨਿਆਦੀ ਢਾਂਚਾ' ਅਤੇ 'ਵਿੱਤੀ ਖੇਤਰ ਅਤੇ ਵਿੱਤੀ ਸਮਾਵੇਸ਼' 'ਤੇ ਜੀ-20 ਵਿੱਤ ਮੰਤਰੀਆਂ ਦੀ ਬੈਠਕ ਦੇ ਦੋਵਾਂ ਸੈਸ਼ਨਾਂ ਵਿੱਚ ਵੀ ਹਿੱਸਾ ਲਵੇਗੀ। ਵਿਭਾਗ ਨੇ ਕਿਹਾ, "ਯੇਲੇਨ ਰੂਸ ਨੂੰ ਯੂਕ੍ਰੇਨ ਦੇ ਗੈਰ-ਕਾਨੂੰਨੀ ਹਮਲੇ ਲਈ ਜਵਾਬਦੇਹ ਠਹਿਰਾਉਣ ਅਤੇ ਯੁੱਧ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਦੇਸ਼ਾਂ ਨਾਲ ਸਾਂਝੇਦਾਰੀ ਕਰਨ ਵਿੱਚ ਸਹਿਯੋਗੀ ਦੇਸ਼ਾਂ 'ਚ ਸ਼ਾਮਲ ਹੋਵੇਗੀ।" ਯੇਲੇਨ ਚੁਣੌਤੀਆਂ ਨੂੰ ਹੱਲ ਕਰਨ ਅਤੇ ਇਕ ਮਜ਼ਬੂਤ, ਵਧੇਰੇ ਲਚਕੀਲਾ, ਗਲੋਬਲ ਆਰਥਿਕਤਾ ਬਣਾਉਣ ਲਈ ਭਾਈਵਾਲਾਂ ਨਾਲ ਵੀ ਕੰਮ ਕਰੇਗੀ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।