ਭਾਰਤ ਸਣੇ 64 ਦੇਸ਼ਾਂ ਨੂੰ ਕਰੋੜਾਂ ਡਾਲਰ ਦੀ ਵਧੇਰੇ ਆਰਥਿਕ ਮਦਦ ਦੇਵੇਗਾ ਅਮਰੀਕਾ

Saturday, Mar 28, 2020 - 11:53 AM (IST)

ਭਾਰਤ ਸਣੇ 64 ਦੇਸ਼ਾਂ ਨੂੰ ਕਰੋੜਾਂ ਡਾਲਰ ਦੀ ਵਧੇਰੇ ਆਰਥਿਕ ਮਦਦ ਦੇਵੇਗਾ ਅਮਰੀਕਾ

ਵਾਸ਼ਿੰਗਟਨ- ਅਮਰੀਕਾ ਨੇ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾਲ ਨਿਪਟਣ ਵਿਚ ਮਦਦ ਕਰਨ ਦੇ ਮਕਸਦ ਨਾਲ ਭਾਰਤ ਸਣੇ 64 ਦੇਸ਼ਾਂ ਨੂੰ 17.4 ਕਰੋੜ ਡਾਲਰ ਦੀ ਵਧੇਰੇ ਆਰਥਿਕ ਮਦਦ ਦੇਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਇਸ ਰਾਸ਼ੀ ਵਿਚੋਂ 29 ਲੱਖ ਡਾਲਰ ਮਦਦ ਦੇ ਤੌਰ 'ਤੇ ਭਾਰਤ ਨੂੰ ਦਿੱਤੇ ਜਾਣਗੇ। ਇਹ ਫਰਵਰੀ ਵਿਚ ਅਮਰੀਕਾ ਵਲੋਂ ਐਲਾਨ 10 ਕਰੋੜ ਡਾਲਰ ਦੀ ਮਦਦ ਤੋਂ ਇਲਾਵਾ ਹੈ।PunjabKesari

ਫਿਲਹਾਲ ਐਲਾਨ ਕੀਤੀ ਗਈ ਰਾਸ਼ੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਸਣੇ ਵੱਖ-ਵੱਖ ਵਿਭਾਗਾਂ ਤੇ ਏਜੰਸੀਆਂ ਦੇ ਵਿਸ਼ਾਲ ਅਮਰੀਕੀ ਗਲੋਬਲ ਪ੍ਰਤੀਕਿਰਿਆ ਪੈਕੇਜ ਦਾ ਹਿੱਸਾ ਹੈ। ਇਹ ਵਿੱਤੀ ਮਦਦ ਗਲੋਬਲ ਮਹਾਮਾਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਸਭ ਤੋਂ ਜ਼ਿਆਦਾ ਜੋਖਿਮ ਵਾਲੇ 64 ਦੇਸ਼ਾਂ ਦੇ ਲਈ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਹ ਪ੍ਰਯੋਗਸ਼ਾਲਾ ਤੰਤਰ ਸਥਾਪਿਤ ਕਰਨ, ਮਾਮਲਿਆਂ ਦੀ ਖੋਜ ਤੇ ਘਟਨਾਵਾਂ 'ਤੇ ਅਧਾਰਿਤ ਨਿਗਰਾਨੀ ਨੂੰ ਕਿਰਿਆਸ਼ੀਲ ਬਣਾਉਣ, ਪ੍ਰਤੀਕਿਰਿਆ ਤੇ ਤਿਆਰੀ ਦੇ ਲਈ ਤਕਨੀਕੀ ਮਾਹਰਾਂ ਦੀ ਸਹਾਇਤਾ ਦੇ ਮਕਸਦ ਨਾਲ ਭਾਰਤ ਸਰਕਾਰ ਨੂੰ 29 ਲੱਖ ਡਾਲਰ ਦੀ ਮਦਦ ਦੇ ਰਿਹਾ ਹੈ।

PunjabKesari

ਅਮਰੀਕੀ ਰਾਸ਼ਟਰੀ ਵਿਕਾਸ ਏਜੰਸੀ ਦੇ ਉਪ ਪ੍ਰਧਾਨ ਬੋਨੀ ਗਿਲਕ ਮੁਤਾਬਕ ਇਹ ਨਵੀਂ ਸਹਾਇਤਾ ਅਮਰੀਕਾ ਦੀ ਗਲੋਬਲ ਸਿਹਤ ਅਗਵਾਈ ਨੂੰ ਹੋਰ ਮਜ਼ਬੂਤ ਬਣਾਏਗੀ। ਆਰਥਿਕ ਮਦਦ ਦੇ ਐਲਾਨ ਤੋਂ ਇਲਾਵਾ ਅਮਰੀਕਾ ਆਪਣੇ ਦੋਸਤਾਂ ਤੇ ਸਹਿਯੋਗੀਆਂ ਦੀ ਵੈਂਟੀਲੇਟਰਾਂ ਦੀ ਲੋੜ ਦੀ ਸਪਲਾਈ ਲਈ ਵੀ ਤਿਆਰ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੇ ਇਨਫੈਕਟਡ ਹੋਣ ਤੋਂ ਬਾਅਦ ਅਮਰੀਕਾ ਨੇ ਵੈਂਟੀਲੇਟਰ ਤੇ ਹੋਰ ਮੈਡੀਕਲ ਉਪਕਰਨਾਂ ਦਾ ਉਤਪਾਦਨ ਵਧਾ ਦਿੱਤਾ ਹੈ ਤੇ ਉਹਨਾਂ ਦਾ ਪ੍ਰਸ਼ਾਸਨ ਹੋਰ ਦੇਸ਼ਾਂ ਨੂੰ ਵੀ ਇਹ ਦੇਵੇਗਾ।


author

Baljit Singh

Content Editor

Related News