US ਨੇ ਭਾਰਤ ਮੰਡਪਮ 'ਚ ਮਨਾਇਆ 249ਵਾਂ ਆਜ਼ਾਦੀ ਦਿਵਸ, ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤੀ ਖ਼ਾਸ ਸ਼ਿਰਕਤ

Saturday, Jul 05, 2025 - 01:57 PM (IST)

US ਨੇ ਭਾਰਤ ਮੰਡਪਮ 'ਚ ਮਨਾਇਆ 249ਵਾਂ ਆਜ਼ਾਦੀ ਦਿਵਸ, ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤੀ ਖ਼ਾਸ ਸ਼ਿਰਕਤ

ਨਵੀਂ ਦਿੱਲੀ- ਅਮਰੀਕਾ ਦੇ 249ਵੇਂ ਆਜ਼ਾਦੀ ਦਿਵਸ ਮੌਕੇ ਅਮਰੀਕੀ ਅੰਬੈਸੀ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ। ਇਹ ਪਹਿਲੀ ਵਾਰੀ ਸੀ ਜਦੋਂ ਅਮਰੀਕੀ ਰਾਸ਼ਟਰੀ ਦਿਵਸ ਦੇ ਜਸ਼ਨ ਲਈ ਭਾਰਤ ਮੰਡਪਮ ਨੂੰ ਚੁਣਿਆ ਗਿਆ। ਸਮਾਰੋਹ ਵਿੱਚ ਅਮਰੀਕੀ ਝੰਡੇ ਦੇ ਨੀਲੇ, ਲਾਲ ਤੇ ਚਿੱਟੇ ਰੰਗਾਂ ਨਾਲ ਸਜਾਵਟ ਕੀਤੀ ਗਈ ਸੀ ਅਤੇ ਅਮਰੀਕੀ ਸੱਭਿਆਚਾਰ ਦੀ ਝਲਕ ਹਰ ਪਾਸੇ ਦਿਖੀ।

ਇਸ ਸਮਾਰੋਹ 'ਚ ਭਾਰਤ ਦੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਅਮਰੀਕਾ ਨੂੰ ਇਸ ਖ਼ਾਸ ਮੌਕੇ 'ਤੇ ਵਧਾਈ ਦਿੱਤੀ ਤੇ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਹੋਣ ਦੀ ਕਾਮਨਾ ਕੀਤੀ। ਅਮਰੀਕੀ ਅੰਬੈਸੀ ਦੇ ਚਾਰਜ ਡੈਅਫੇਅਰਸ ਜੋਰਗਨ ਐਂਡਰੂਜ਼ ਨੇ ਆਪਣੇ ਉਤਸ਼ਾਹਪੂਰਕ ਭਾਸ਼ਣ ਰਾਹੀਂ ਦੋਹਾਂ ਦੇਸ਼ਾਂ ਦੇ ਲੋਕਤੰਤਰੀ ਰਿਸ਼ਤੇ ਅਤੇ ਵਧ ਰਹੀ ਸਾਂਝ ਬਾਰੇ ਵਿਸਥਾਰਪੂਰਕ ਚਰਚਾ ਕੀਤੀ। 

ਸਮਾਰੋਹ ਦੀ ਸ਼ੁਰੂਆਤ ਅਮਰੀਕਨ ਮਰੀਨਜ਼ ਵੱਲੋਂ ਰਵਾਇਤੀ ਢੰਗ ਨਾਲ ਰੰਗ ਪੇਸ਼ ਕਰਕੇ ਕੀਤੀ ਗਈ। ਮੌਕੇ 'ਤੇ ਕੌਰੰਬਰੈਡ, ਮੈਕ ਐਂਡ ਚੀਜ਼ ਅਤੇ ਕੈਲੀਫ਼ੋਰਨੀਆ ਨੱਟਸ ਵਰਗੇ ਅਮਰੀਕੀ ਵਿਅੰਜਨ ਵੀ ਮਹਿਮਾਨਾਂ ਦੀ ਖ਼ਾਤਿਰਦਾਰੀ ਲਈ ਪੇਸ਼ ਕੀਤੇ ਗਏ। ਅਮਰੀਕੀ ਅੰਬੈਸੀ ਵੱਲੋਂ ਆਉਣ ਵਾਲੇ ਸਾਲ 2026 ਵਿੱਚ ਮਨਾਏ ਜਾਣ ਵਾਲੇ 250ਵੇਂ ਅਮਰੀਕੀ ਸੁਤੰਤਰਤਾ ਦਿਵਸ ਦੀ ਤਿਆਰੀਆਂ ਦੀ ਵੀ ਚਰਚਾ ਕੀਤੀ ਗਈ, ਜਿਸ ਨੂੰ ਭਾਰਤ ਨਾਲ ਦੇਸ਼ੀ-ਵਿਦੇਸ਼ੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਇਸ ਸਮਾਰੋਹ ਬਾਰੇ ਅਮਰੀਕੀ ਅੰਬੈਸੀ ਨੇ ਆਪਣੇ 'ਐਕਸ' ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ''ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਦਾ ਜਨਮ ਦਿਨ ਮਨਾਉਣ ਲਈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਤੋਂ ਵਧੀਆ ਜਗ੍ਹਾ ਨਹੀਂ ਹੈ। ਸਮਾਰੋਹ 'ਚ ਸ਼ਾਮਲ ਹੋਣ ਲਈ ਹਰਦੀਪ ਸਿੰਘ ਪੁਰੀ ਦਾ ਧੰਨਵਾਦ।''

ਇਹ ਵੀ ਪੜ੍ਹੋ- 'ਮੈਂ ਦੁਬਾਰਾ ਆਵਾਂਗਾ', ਡਿਲੀਵਰੀ ਬੁਆਏ ਨੇ ਘਰ 'ਚ ਇਕੱਲੀ ਕੁੜੀ ਦੀ ਇੱਜ਼ਤ ਨੂੰ ਪਾ ਲਿਆ ਹੱਥ, ਜਾਣ ਲੱਗਿਆਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News