ਕੇਂਦਰੀ ਜੇਲ ’ਚੋਂ ਬੰਦੀਆਂ ਕੋਲ ਮੋਬਾਈਲ ਫੋਨ ਬਰਾਮਦ
Saturday, Nov 28, 2026 - 01:29 PM (IST)
ਤਰਨਤਾਰਨ (ਰਾਜੂ) : ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿਚ ਤਲਾਸ਼ੀ ਦੌਰਾਨ ਦੋ ਬੰਦੀਆਂ ਕੋਲੋਂ ਮੋਬਾਈਲ ਅਤੇ ਸਿੰਮ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ ’ਚ ਕੀਤੀ ਗਈ ਚੈਕਿੰਗ ਦੌਰਾਨ ਬੰਦੀ ਹਰਵਿੰਦਰ ਸਿੰਘ ਦੇ ਕੋਲੋਂ ਇੱਕ ਟਚ-ਸਕ੍ਰੀਨ ਮੋਬਾਈਲ ਸਮੇਤ ਸਿੰਮ ਅਤੇ ਬੰਦੀ ਹਰਦੀਪ ਸਿੰਘ ਦੇ ਕੋਲੋਂ ਇਕ ਟਚ ਸਕ੍ਰੀਨ ਮੋਬਾਈਲ ਸਮੇਤ ਦੋ ਸਿੰਮ ਬਰਾਮਦ ਹੋਏ ਹਨ।
ਓਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
